ਚੰਡੀਗੜ੍ਹ, 9 ਨਵੰਬਰ 2025- ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਪੰਜਾਬ ਦੇ ਅੰਦਰ ਪਾਗਲਖਾਨੇ ਖੋਲ੍ਹਣ ਬਾਰੇ ਦਿੱਤੇ ਗਏ ਬਿਆਨ ਤੇ ਕਾਂਗਰਸ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਸੀਨੀਅਰ ਕਾਂਗਰਸੀ ਲੀਡਰ ਹਰਦੀਪ ਸਿੰਘ ਕਿੰਗਰਾ ਨੇ ਕਿਹਾ ਕਿ ਜੇ ਕੋਈ ਮਸਖਰਾ ਰਾਜ ਮਹਿਲ ਦੇ ਵਿੱਚ ਆ ਜਾਵੇ ਤਾਂ ਰਾਜਾ ਨਹੀਂ ਬਣ ਜਾਂਦਾ, ਉਹ ਸਾਰੇ ਰਾਜ ਮਹਿਲ ਨੂੰ ਸਰਕਸ ਦਾ ਤੰਬੂ ਬਣਾ ਦਿੰਦਾ ਹੈ। ਸੋ ਇਸ ਕਰਕੇ ਸਿਆਸਤ ਦੇ ਵਿੱਚ ਕਿਸੇ ਨੂੰ ਪਾਗਲ ਕਹਿਣਾ, ਇੱਕ ਪਾਗਲਪਣ ਦੀ ਨਿਸ਼ਾਨੀ ਹੈ। ਮੁੱਖ ਮੰਤਰੀ ਦੇ ਮੂੰਹੋਂ ਇਹੋ ਜਿਹੀ ਭਾਸ਼ਾ ਜੱਚਦੀ ਨਹੀਂ। ਇਹ ਪਾਗਲ-ਪਣ ਦੀ ਨਿਸ਼ਾਨੀ ਹੈ। ਓਹਦਾ ਪਾਗਲਾਂ ਦੇ ਸਿਰ ਤੇ ਸਿੰਘ ਨਹੀਂ ਹੁੰਦੇ।
ਦਰਅਸਲ, ਅੱਜ ਸੀਐੱਮ ਮਾਨ ਜਦੋਂ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਸਨ ਤਾਂ, ਉਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਅੰਦਰ ਸਾਨੂੰ ਸਰਕਾਰੀ ਪਾਗਲਖਾਨੇ ਖੋਲ੍ਹਣੇ ਪੈਣੇ ਹਨ, ਜਿਸ ਤਰੀਕੇ ਦੇ ਨਾਲ ਵਿਰੋਧੀ ਧਿਰ ਦੇ ਲੀਡਰ ਬਦਮਾਸ਼ੀ ਕਰ ਰਹੇ ਨੇ, ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸਿਸ਼ ਕਰ ਰਹੇ ਨੇ। ਮਾਨ ਨੇ ਕਿਹਾ ਕਿ ਮੈਨੂੰ ਲੱਗਦੈ ਇਹ ਹਿੱਲ ਗਏ ਨੇ। ਮੈਂ ਜਦੋਂ ਸਾਡੀ ਨਵੀਂ ਨਵੀਂ ਸਰਕਾਰ ਬਣੀ ਸੀ ਤਾਂ, ਉਦੋਂ ਕਿਹਾ ਸੀ ਕਿ ਇਹ (ਅਕਾਲੀ ਕਾਂਗਰਸੀ) 2025-26 ਦੇ ਨੇੜੇ ਤੇੜੇ ਪਾਗਲ ਹੋ ਜਾਣਗੇ, ਹੁਣ ਉਹ ਵੇਲਾ ਆ ਗਿਆ ਹੈ। ਮੇਰੀ ਕਹੀ ਗੱਲ ਸੱਚ ਸਾਬਤ ਹੋ ਗਈ। ਲੱਗਦੈ ਹੁਣ ਇਹ ਸਰਕਾਰੀ ਖਰਚਾ ਫਿਰ ਕਰਵਾਉਣਗੇ। ਸਾਨੂੰ ਪਾਗਲਖਾਨੇ ਖੋਲ੍ਹਣੇ ਪੈਣਗੇ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਲੱਗਦੈ ਨਵਜੋਤ ਸਿੱਧੂ ਦਾ ਟੂਣਾ ਟੱਪ ਗਿਆ, ਤਾਂ ਹੀ ਰੋਜ਼ ਨਵੇਂ ਨਵੇਂ ਪੰਗੇ ਪਾਈ ਜਾ ਰਿਹੈ। ਸੀਐੱਮ ਨੇ ਕਿਹਾ ਕਿ ਮੈਂ ਪਹਿਲਾਂ ਹੀ ਕਹਿ ਚੁੱਕਾ ਸੀ ਕਿ ਇਹ ਪਾਗਲ ਹੋ ਜਾਣਗੇ, ਇਹ ਹੁਣ ਨੌਰਮਲ ਦਿਮਾਗ ਵਾਲੇ ਨਹੀਂ ਨੇ, ਪਾਗਲ ਹੋ ਚੁੱਕੇ ਨੇ।


