ਚੰਡੀਗੜ੍ਹ,4 ਨਵੰਬਰ:ਪੰਜਾਬ ਰਾਜ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ, ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਮਰਹੂਮ ਗ੍ਰਹਿ ਮੰਤਰੀ ਬੂਟਾ ਸਿੰਘ ਪ੍ਰਤੀ ਵਰਤੀ ਸ਼ਬਦਾਵਲੀ ਸਬੰਧੀ ਮਾਮਲੇ ਵਿਚ ਰਿਟਰਨਿੰਗ ਅਫਸਰ ਤਰਨਤਾਰਨ ਵਲੋਂ ਪੇਸ਼ ਰਿਪੋਰਟ ਤਸੱਲੀਯੋਗ ਨਾ ਪਾਏ ਜਾਣ ‘ਤੇ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਤਰਨਤਾਰਨ 6 ਨਵੰਬਰ 2025 ਨੂੰ ਤਲਬ ਕੀਤਾ ਹੈ। ਇਹ ਜਾਣਕਾਰੀ ਵੀ ਜਿਲਾ ਚੋਣ ਅਫਸਰ ਤੋਂ ਮੰਗੀ ਗਈ ਹੈ ਕਿ ਮਾਡਲ ਕੋਡ ਆਫ ਕੰਡਕਟ ਦੀ ਪਾਲਣਾ ਹਿਤ ਰਾਜਾ ਵੜਿੰਗ ਨੂੰ ਜਿਲੇ ਦੀ ਹੱਦ ਤੋਂ ਤੜੀ ਪਾਰ ਕਿਉਂ ਨਹੀਂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਸਹਾਇਕ ਰਿਟਰਨਿੰਗ ਅਫਸਰ-ਕਮ-ਨਾਇਬ ਤਹਿਸੀਲਦਾਰ ਜਸਵਿੰਦਰ ਸਿੰਘ ਵੱਲੋਂ ਜ਼ੋ ਰਿਪੋਰਟ ਅੱਜ ਕਮਿਸ਼ਨ ਨੂੰ ਪੇਸ਼ ਕੀਤੀ ਗਏ ਜਵਾਬ ਤਸੱਲੀ ਬਖਸ਼ ਨਹੀਂ ਪਾਇਆ ਗਿਆ, ਜਿਸ ਕਰਕੇ ਜ਼ਿਲ੍ਹਾ ਚੋਣ ਅਫਸਰ ਨੂੰ ਤਲਬ ਕੀਤਾ ਗਿਆ ਹੈ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਨੂੰ 6ਨਵੰਬਰ 2025 ਨੂੰ ਤਲਬ ਕੀਤਾ ਜਾ ਚੁੱਕਾ ਹੈ।
Trending
- ਸੇਵਾ ਮੁਕਤ ਪੈਨਸ਼ਨਰਾਂ ਨੂੰ 31 ਮਾਰਚ ਤੱਕ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾ ਕਰਵਾਉਣ ਦੀ ਅਪੀਲ
- ਟ੍ਰੇਡਰਜ਼ ਕਮਿਸ਼ਨ ਦੀ ਪਹਿਲ ‘ਤੇ ਵਪਾਰੀਆਂ ਨਾਲ ਮੀਟਿੰਗ
- ਜਲੰਧਰ ਦਿਹਾਤੀ ਪੁਲਿਸ ਵੱਲੋਂ ਪਿੰਡ ਘੁੜਕਾ ਗੋਲੀਬਾਰੀ ਘਟਨਾ ‘ਚ ਤੁਰੰਤ ਕਾਰਵਾਈ; ਦੋਸ਼ੀ ਗ੍ਰਿਫਤਾਰ
- ਕੌਮੀ ਲੋਕ ਅਦਾਲਤ ‘ਚ 47452 ਕੇਸਾਂ ਦਾ ਰਾਜ਼ੀਨਾਮੇ ਰਾਹੀਂ ਨਿਪਟਾਰਾ
- ਗੈਸ ਸਿਲੰਡਰਾਂ ਦੀ ਸਪਲਾਈ ‘ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਖ਼ਤ ਨਿਗਰਾਨੀ
- ਬੁੱਢਾ ਦਰਿਆ ਪੁਨਰ ਸੁਰਜੀਤੀ ਪ੍ਰੋਜੈਕਟ: ਰਾਜ ਸਭਾ ਮੈਂਬਰ ਸੰਤ ਸੀਚੇਵਾਲ, ਮੇਅਰ ਇੰਦਰਜੀਤ ਕੌਰ ਨੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਦਿੱਤੇ ਨਿਰਦੇਸ਼; ਸਬੰਧਤ ਅਧਿਕਾਰੀਆਂ ਨੂੰ ਬਣਾਇਆ ਜਾਵੇ ਜਵਾਬਦੇਹ
- ਵਿਧਾਇਕ ਪਰਾਸ਼ਰ ਨੇ ਪਾਣੀ-ਸੀਵਰ ਲਾਈਨਾਂ ਵਿਛਾਉਣ, ਸੜਕਾਂ ਦੇ ਪੁਨਰ ਨਿਰਮਾਣ ਆਦਿ ਲਈ ਲਗਭਗ 1 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸ਼ੁਰੂਆਤ
- ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਨਵੇਂ ਖੇਡ ਸਟੇਡੀਅਮ ਦਾ ਉਦਘਾਟਨ, ਜਸਟਿਸ ਕੀਰਤੀ ਸਿੰਘ ਨੇ ਕੈਦੀਆਂ ਨੂੰ ਖੇਡਾਂ ਲਈ ਕੀਤਾ ਪ੍ਰੇਰਿਤ


