ਕੌਨ ਬਣੇਗਾ ਕਰੋੜਪਤੀ-17 ਵਿਚ ਜਾਣ ਮਗਰੋਂ ਧਮਕੀ ਮਿਲਣ ਦੇ ਮਾਮਲੇ ਵਿਚ ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਹੁਣ ਵੱਡਾ ਬਿਆਨ ਸਾਹਮਣੇ ਆਇਆ ਹੈ, ਜਿਸ ਵਿਚ ਉਸ ਨੇ ਪੋਸਟ ਸਾਂਝੀ ਕਰਕੇ KBC ਵਿਚ ਜਾਣ ਦਾ ਕਾਰਨ ਦੱਸਿਆ।
ਦੱਸ ਦੇਈਏ ਕਿ ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਦਿਲਜੀਤ ਨੇ KBC-17 ਦੇ ਸੈੱਟ ‘ਤੇ ਅਮਿਤਾਭ ਬੱਚਨ ਦੇ ਪੈਰ ਛੂਹੇ ਸਨ, ਜਿਸ ਮਗਰੋਂ ਇੱਕ ਪਾਬੰਦੀਸ਼ੁਦਾ ਸੰਗਠਨ ਵੱਲੋਂ ਉਸ ਨੂੰ ਧਮਕੀ ਦਿੰਦਿਆਂ ਕਿਹਾ ਗਿਆ ਸੀ ਕਿ ਦਿਲਜੀਤ ਦ ਸ਼ੋਅ 1 ਨਵੰਬਰ, ਯਾਨੀ Sikh Genocide Remebrance Day ‘ਤੇ ਹੋਣਾ ‘ਯਾਦਗਾਰ ਦਿਵਸ ਦਾ ਮਜਾਕ’ ਹੈ। ਚਿਤਾਵਨੀ ਦਿੱਤੀ ਗਈਕਿ ਜੇਕਰ ਸ਼ੋਅ ਰੱਦ ਨਾ ਕੀਤਾ ਗਿਆ ਤਾਂ ਪੰਥਕ ਸ਼ਟਡਾਊਨ ਰੈਲੀ ਕੱਢੀ ਜਾਏਗੀ ਤੇ ਦੁਨੀਆ ਭਰ ਦੀਆਂ ਸਿੱਖ ਸੰਸਥਾਵਾਂ ਨੂੰ ਦਿਲਜੀਤ ਦੇ ਪ੍ਰੋਗਰਾਮਾਂ ਦੇ ਬਾਈਕਾਟ ਦੀ ਅਪੀਲ ਕੀਤੀ ਗਈ।
ਜਿਕਰਯੋਗ ਹੈ ਕਿ ਦਿਲਜੀਤ ਦੋਸਾਂਝ ਦਾ ਇਹ ਕੰਸਰਟ ਆਸਟ੍ਰੇਲੀਆ ਦੇ ਮੈਲਬਾਰਨ ਦੇ ਆਮੀ ਪਾਰਕ ਸਟੇਡੀਅਮਵਿਚ ਔਰਾ 2025 ਵਰਲਡ ਟੂਰ ਤਹਿਤ ਆਯੋਜਿਤ ਹੋਵੇਗਾ, ਜਿਸ ਤੋਂ ਪਹਿਲਾਂ ਉਹ ਪਹਿਲਾ ਭਾਰਤੀ ਕਲਾਕਾਰ ਬਣੇਗਾ ਜਿਸ ਨੇ ਸਟੇਡੀਅਮ ਸ਼ੋਅ ਸੋਲਡ ਆਊਟ ਕੀਤਾ ਹੈ।
ਹੁਣ ਦਿਲਜੀਤ ਨੇ ਇਸ ਧਮਕੀ ‘ਤੇ ਬਿਆਨ ਦਿੰਦਿਆਂ ਪੋਸਟ ਸਾਂਝੀ ਕੀਤੀ ਹੈ, ਜਿਸ ਵਿਚ ਉਸ ਨੇ ਕਿਹਾ ਹੈ ਕਿ “ਮੈਂ KBC ‘ਚ ਕਿਸੇ ਗਾਣੇ ਜਾਂ ਫ਼ਿਲਮ ਦੀ ਪ੍ਰੋਮੋਸ਼ਨ ਲਈ ਨਹੀਂ ਗਿਆ ਸੀ, ਪੰਜਾਬ ‘ਚ ਆਏ ਹੜ੍ਹਾਂ ਲਈ ਗਿਆ ਸੀ ਤਾਂ ਜੋ ਨੈਸ਼ਨਲ ਲੈਵਲ ‘ਤੇ ਗੱਲ ਹੋਵੇ ਤੇ ਲੋਕ ਡੋਨੇਟ ਕਰ ਸਕਣ।


