ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਲੁਧਿਆਣਾ*ਸੀ-ਪਾਈਟ ਕੈਪ ‘ਚ ਖੇਤਰੀ ਫੌਜ ਭਰਤੀ ਲਈ ਫਿਜੀਕਲ ਤਿਆਰੀ ਸ਼ੁਰੂ*ਲੁਧਿਆਣਾ, 29 ਅਕਤੂਬਰ (000) – ਸੀ-ਪਾਈਟ ਕੈਪ ਲੁਧਿਆਣਾ ਦੇ ਟ੍ਰੇਨਿੰਗ ਅਫਸਰ ਇੰਦਰਜੀਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਗਾਮੀ 17 ਨਵੰਬਰ ਤੋਂ 30 ਨਵੰਬਰ, 2025 ਤੱਕ ਹੋਣ ਵਾਲੀ ਖੇਤਰੀ ਫੌਜ ਭਰਤੀ ਸਬੰਧੀ ਕੈਂਪ ਵਿੱਚ ਫਿਜੀਕਲ ਦੀ ਤਿਆਰੀ ਸੁਰੂ ਹੋ ਚੁੱਕੀ ਹੈ।ਉਨ੍ਹਾਂ ਦੱਸਿਆ ਕਿ ਜਿਹੜੇ ਨੌਜਵਾਨ ਭਰਤੀ ਦੇਖਣਾ ਚਾਹੁੰਦੇ ਹਨ, ਸੀ-ਪਾਈਟ ਕੈਂਪ, ਆਈ.ਟੀ.ਆਈ., ਗਿੱਲ ਰੋਡ ਲੁਧਿਆਣਾ ਵਿਖੇ ਕਿਸੇ ਵੀ ਦਿਨ ਫਿਜੀਕਲ ਦੀ ਸਿਖਲਾਈ ਲਈ ਕੈਪ ਵਿੱਚ ਆ ਸਕਦੇ ਹਨ।ਫਿਜੀਕਲ ਸਿਖਲਾਈ ਪ੍ਰਾਪਤ ਕਰਨ ਲਈ ਜਰੂਰੀ ਦਸਤਾਵੇਜ ਦੀਆਂ ਫੋਟੋ ਕਾਪੀਆਂ ਜਿਸ ਵਿੱਚ ਵਿਦਿਅਕ ਯੋਗਤਾਂ 10ਵੀਂ, 12ਵੀਂ, ਉੱਚ ਵਿਦਿਅਕ ਸਾਰੇ ਸਰਟੀਫਿਕੇਟ, ਆਧਾਰ ਕਾਰਡ, ਪਾਸਪੋਰਟ ਸਾਈਜ ਫੋਟੋਆਂ ਨਾਲ ਕੈਪ ਵਿੱਚ ਰਿਪੋਰਟ ਕਰ ਸਕਦੇ ਹਨ। ਖੇਤਰੀ ਫੌਂ ਭਰਤੀ ਲਈ ਉਮਰ ਸੀਮਾ 18 ਤੋਂ 42 ਸਾਲ ਤੱਕ ਲਾਜ਼ਮੀ ਹੈ। ਸਿਖਲਾਈ ਦੌਰਾਨ ਯੁਵਕਾਂ ਨੂੰ ਰਿਹਾਇਸ਼ ਅਤੇ ਖਾਣਾ ਪੰਜਾਬ ਸਰਕਾਰ ਵੱਲੋ ਮੁਫਤ ਦਿੱਤਾ ਜਾਵੇਗਾ।ਇਸ ਤੋਂ ਇਲਾਵਾ ਪਹਿਲੀ ਨਵੰਬਰ ਤੋਂ ਕੈਂਪ ਵਿੱਚ ਸਕਿਉਰਟੀ ਗਾਰਡ ਦਾ ਫਰੀ ਕੋਰਸ ਵੀ ਸੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਸੁਰੂ ਸਕਿਉਰਟੀ ਗਾਰਡ ਕੋਰਸ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ ਤਾਂ ਜੋ ਉਨ੍ਹਾਂ ਨੂੰ ਰੋਜ਼ਗਾਰ ਦਾ ਮੌਕਾ ਮਿਲ ਸਕੇ। ਇਸ ਕੋਰਸ ਲਈ ਉਮਰ ਸੀਮਾ 21 ਤੋਂ 29 ਸਾਲ ਨਿਰਧਾਰਿਤ ਕੀਤੀ ਗਈ ਹੈ।ਵਧੇਰੇ ਜਾਣਕਾਰੀ ਲਈ 84928-21213, 78885-86296 ਅਤੇ 98766-17258 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
Trending
- ਸੇਵਾ ਮੁਕਤ ਪੈਨਸ਼ਨਰਾਂ ਨੂੰ 31 ਮਾਰਚ ਤੱਕ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾ ਕਰਵਾਉਣ ਦੀ ਅਪੀਲ
- ਟ੍ਰੇਡਰਜ਼ ਕਮਿਸ਼ਨ ਦੀ ਪਹਿਲ ‘ਤੇ ਵਪਾਰੀਆਂ ਨਾਲ ਮੀਟਿੰਗ
- ਜਲੰਧਰ ਦਿਹਾਤੀ ਪੁਲਿਸ ਵੱਲੋਂ ਪਿੰਡ ਘੁੜਕਾ ਗੋਲੀਬਾਰੀ ਘਟਨਾ ‘ਚ ਤੁਰੰਤ ਕਾਰਵਾਈ; ਦੋਸ਼ੀ ਗ੍ਰਿਫਤਾਰ
- ਕੌਮੀ ਲੋਕ ਅਦਾਲਤ ‘ਚ 47452 ਕੇਸਾਂ ਦਾ ਰਾਜ਼ੀਨਾਮੇ ਰਾਹੀਂ ਨਿਪਟਾਰਾ
- ਗੈਸ ਸਿਲੰਡਰਾਂ ਦੀ ਸਪਲਾਈ ‘ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਖ਼ਤ ਨਿਗਰਾਨੀ
- ਬੁੱਢਾ ਦਰਿਆ ਪੁਨਰ ਸੁਰਜੀਤੀ ਪ੍ਰੋਜੈਕਟ: ਰਾਜ ਸਭਾ ਮੈਂਬਰ ਸੰਤ ਸੀਚੇਵਾਲ, ਮੇਅਰ ਇੰਦਰਜੀਤ ਕੌਰ ਨੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਦਿੱਤੇ ਨਿਰਦੇਸ਼; ਸਬੰਧਤ ਅਧਿਕਾਰੀਆਂ ਨੂੰ ਬਣਾਇਆ ਜਾਵੇ ਜਵਾਬਦੇਹ
- ਵਿਧਾਇਕ ਪਰਾਸ਼ਰ ਨੇ ਪਾਣੀ-ਸੀਵਰ ਲਾਈਨਾਂ ਵਿਛਾਉਣ, ਸੜਕਾਂ ਦੇ ਪੁਨਰ ਨਿਰਮਾਣ ਆਦਿ ਲਈ ਲਗਭਗ 1 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸ਼ੁਰੂਆਤ
- ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਨਵੇਂ ਖੇਡ ਸਟੇਡੀਅਮ ਦਾ ਉਦਘਾਟਨ, ਜਸਟਿਸ ਕੀਰਤੀ ਸਿੰਘ ਨੇ ਕੈਦੀਆਂ ਨੂੰ ਖੇਡਾਂ ਲਈ ਕੀਤਾ ਪ੍ਰੇਰਿਤ


