ਜਲੰਧਰ, 24 ਅਕਤੂਬਰ : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਅਮਨਿੰਦਰ ਕੌਰ ਵੱਲੋਂ ਸ਼ੋਰ ਪ੍ਰਦੂਸ਼ਣ (ਰੈਗੂਲੇਸ਼ਨ ਅਤੇ ਕੰਟਰੋਲ) ਰੂਲਜ਼, 2000 ਅਤੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੁਕਮ ਜਾਰੀ ਕੀਤੇ ਗਏ ਹਨ ਕਿ ਮੈਰਿਜ ਪੈਲੇਸਾਂ, ਪਬਲਿਕ ਲੋਕੇਸ਼ਨਾਂ ਅਤੇ ਧਾਰਮਿਕ ਸਥਾਨਾਂ ’ਤੇ ਲਾਊਡ ਸਪੀਕਰ ਦੀ ਆਵਾਜ਼ 10 ਡੈਸੀਬਲ ਤੋਂ ਘੱਟ ਹੋਣੀ ਚਾਹੀਦੀ ਹੈ।
ਹੁਕਮਾਂ ਮੁਤਾਬਕ ਬੱਸਾਂ, ਕਾਰਾਂ, ਮੋਟਰਸਾਈਕਲਾਂ ਅਤੇ ਹਰ ਪ੍ਰਕਾਰ ਦੇ ਵਾਹਨਾਂ ’ਤੇ ਪ੍ਰੈਸ਼ਰ ਹਾਰਨਾਂ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਮੈਰਿਜ ਪੈਲੇਸਾਂ ਅਤੇ ਪਬਲਿਕ ਲੋਕੇਸ਼ਨਾਂ ਆਦਿ ’ਤੇ ਲਾਊਡ ਸਪੀਕਰ ਆਦਿ ਦੀ ਵਰਤੋਂ ਕਰਨ ਤੋਂ ਪਹਿਲਾਂ ਇਸ ਦੀ ਪੂਰਵ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ ਅਤੇ ਪ੍ਰਵਾਨਗੀ ਉਪਰੰਤ ਲਾਊਡ ਸਪੀਕਰ ਦੀ ਵਰਤੋਂ ਕਰਨ ਦਾ ਸਮਾਂ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਹੋਵੇਗਾ।
ਇਹ ਹੁਕਮ 22 ਨਵੰਬਰ 2025 ਤੱਕ ਰਹੇਗਾ।
Trending
- ਭਾਰਤ ‘ਚ ਹੋਣ ਵਾਲੇ Junior Hockey World Cup ਤੋਂ Pakistan ਨੇ ਨਾਂ ਲਿਆ ਵਾਪਸ
- ਸੁਲਤਾਨਪੁਰ ਲੋਧੀ ਦੇ ਨਵ-ਨਿਯੁਕਤ DSP ਧੀਰੇਂਦਰ ਵਰਮਾ ਵੱਲੋਂ ਚਾਰਜ ਸੰਭਾਲਣ ਮਗਰੋਂ ਅਹਿਮ ਪ੍ਰੈਸ ਕਾਨਫਰੰਸ
- Prime Minister Modi ਨੇ Bihar ‘ਚ ਫੂਕਿਆ ਚੋਣ ਬਿਗਲ, ਪੜ੍ਹੋ ਭਾਸ਼ਣ ਦੀਆਂ 10 ਵੱਡੀਆਂ ਗੱਲਾਂ
- Chandigarh ਨਗਰ ਨਿਗਮ ਦੇ Chief Engineer ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਇਆ
- ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਬੁੱਢਾ ਦਰਿਆ ਪੁਨਰ ਸੁਰਜੀਤੀ ਪ੍ਰੋਜੈਕਟ ਦੀ ਸਮੀਖਿਆ ਕੀਤੀ
- Bhagwant Mann ਦਾ ਪਰਾਲੀ ਦੇ ਮੁੱਦੇ ‘ਤੇ ਵੱਡਾ ਬਿਆਨ
- ਜਿਨਾਂ ਦੇ ਆਪਣੇ ਕਿਰਦਾਰ ਲੀਰੋ-ਲੀਰ, ਉਹ ਦੂਜਿਆਂ ਦੀਆਂ ਉਛਾਲ ਰਹੇ ਨੇ ਪਗੜੀਆਂ
- CM Rekha Gupta ਨੇ ਕਰ ਦਿੱਤਾ ਵੱਡਾ ਐਲਾਨ, ਦਿੱਲੀ ‘ਚ ਔਰਤਾਂ ਲਈ ਖੁਸ਼ਖਬਰੀ


