ਜਲੰਧਰ, 17 ਅਕਤੂਬਰ : ਏ.ਡੀ.ਜੀ.ਪੀ.(ਐਚ.ਆਰ.ਡੀ.) ਈਸ਼ਵਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੀ.ਏ.ਪੀ. ਸਿਖ਼ਲਾਈ ਕੇਂਦਰ, ਜਲੰਧਰ ਛਾਉਣੀ ਵਿਖੇ ਕਮਾਡੈਂਟ ਸਿਖ਼ਲਾਈ ਕੁਲਜੀਤ ਸਿੰਘ ਦੀ ਦੇਖ-ਰੇਖ ਹੇਠ ਅੱਜ ਬੈਚ ਨੰਬਰ 184 ਦੇ ਰਿਕਰੂਟ ਸਿਪਾਹੀਆਂ ਦੀ ਪਾਸਿੰਗ ਆਊਟ ਪਰੇਡ ਹੋਈ, ਜਿਸ ਵਿੱਚ ਚੰਡੀਗੜ੍ਹ ਪੁਲਿਸ ਦੇ ਕੁਲ 147 (94 ਪੁਰਸ਼ ਅਤੇ 53 ਮਹਿਲਾ) ਰਿਕਰੂਟ ਸਿਪਾਹੀ ਆਪਣੀ ਮੁੱਢਲੀ ਸਿਖ਼ਲਾਈ ਹਾਸਲ ਕਰਨ ਤੋਂ ਬਾਅਦ ਪਾਸ ਆਊਟ ਹੋਏ। ਇਨ੍ਹਾਂ ਜਵਾਨਾਂ ਨੂੰ ਮੁੱਢਲੀ ਸਿਖ਼ਲਾਈ ਦੌਰਾਨ ਆਊਡੋਰ ਅਤੇ ਇਨਡੋਰ ਵਿਸ਼ਿਆਂ ਵਿੱਚ ਸਿਖ਼ਲਾਈ ਦਿੱਤੀ ਗਈ ਹੈ।
ਪਾਸਿੰਗ ਆਊਟ ਪਰੇਡ ਵਿੱਚ ਇੰਸਪੈਕਟਰ ਜਨਰਲ ਆਫ਼ ਪੁਲਿਸ, ਚੰਡੀਗੜ੍ਹ ਪੁਲਿਸ ਪੁਸ਼ਪਿੰਦਰਾ ਕੁਮਾਰ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਅਤੇ ਸ਼ਾਨਦਾਰ ਪਾਸਿੰਗ ਆਊਟ ਪਰੇਡ ਤੋਂ ਸਲਾਮੀ ਲਈ ਤੇ ਪਰੇਡ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਨੇ ਟ੍ਰੇਨਿੰਗ ਵਿੱਚ ਪਾਸ ਹੋਣ ’ਤੇ ਸਿਖਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਚੰਗੇ ਪੁਲਿਸ ਅਫ਼ਸਰ ਬਣਨ, ਅਨੁਸ਼ਾਸਨ ਵਿਚ ਰਹਿ ਕੇ ਕਾਨੂੰਨ ਅਨੁਸਾਰ ਸਮਾਜ ਦੀ ਨਿਰਪੱਖਤਾ ਨਾਲ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਸਿਖਿਆਰਥੀਆਂ ਨੂੰ ਟ੍ਰੇਨਿੰਗ ਤੋਂ ਬਾਅਦ ਸਮਾਜ ਅਤੇ ਪੁਲਿਸ ਵਿਭਾਗ ਨੂੰ ਹੋਰ ਬਿਹਤਰ ਬਣਾਉਣ ਲਈ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।
ਮੁੱਖ ਮਹਿਮਾਨ ਵੱਲੋਂ ਸਿਖ਼ਲਾਈ ਦੌਰਾਨ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਜਵਾਨਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਰਿਕਰੂਟ ਸਿਪਾਹੀ ਗੁਰਪ੍ਰੀਤ ਸਿੰਘ 3259/ਸੀ.ਪੀ., ਫਸਟ ਇਨ ਆਊਟਡੋਰ, ਮਹਿਲਾ ਰਿਕਰੂਟ ਸਿਪਾਹੀ ਪ੍ਰੀਤੀ ਸੈਣੀ 3595/ਸੀ.ਪੀ. ਫਸਟ ਇੰਨ ਇੰਨਡੋਰ, ਰਿਕਰੂਟ ਸਿਪਾਹੀ ਸ਼ਾਂਤਨੂੰ ਯਾਦਵ 3519/ਸੀ.ਪੀ. ਬੈਸਟ ਮਾਰਕਸਮੈਨ, ਰਿਕਰੂਟ ਸਿਪਾਹੀ ਦੀਪਕ 3189/ਸੀ.ਪੀ.ਬੈਸਟ ਪਰੇਡ ਕਮਾਂਡਰ ਅਤੇ ਰਿਕਰੂਟ ਸਿਪਾਹੀ ਪਯੂਸ਼ ਅਤਰ 3518/ਸੀ.ਪੀ. ਸੈਕਿੰਡ ਪਰੇਡ ਕਮਾਂਡਰ ਐਲਾਨੇ ਗਏ। ਪਾਸਿੰਗ ਆਊਟ ਪਰੇਡ ਤੋਂ ਬਾਅਦ ਬੈਂਡ ਡਿਸਪਲੇ, ਟੈਟੂ ਸ਼ੋਅ, ਯੂ.ਏ.ਸੀ. ਘੁੜਸਵਾਰੀ ਤੋਂ ਇਲਾਵਾ ਭੰਗੜਾ ਅਤੇ ਗਿੱਧਾ ਪੇਸ਼ ਕੀਤਾ ਗਿਆ।
Trending
- ਔਰਤਾਂ ਨੂੰ ਜਲਦੀ ਹੀ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
- ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਮੁਫ਼ਤ ਕੋਚਿੰਗ ਕਲਾਸਾਂ ਦੀ ਸ਼ੁਰੂਆਤ ਫਰਵਰੀ ਤੋਂ
- ਬ੍ਰਾਹਮਣ ਭਲਾਈ ਬੋਰਡ ਦੇ ਚੇਅਰਮੈਨ ਪੰਕਜ ਸ਼ਾਰਦਾ ਨੇ ਮੋਹਾਲੀ ਸਥਿਤ ਦਫਤਰ ਵਿੱਚ ਸੰਭਾਲਿਆ ਅਹੁਦਾ
- ਕੈਬਨਿਟ ਮੰਤਰੀ ਮੁੰਡੀਆਂ ਵੱਲੋਂ ਹਲਕਾ ਸਾਹਨੇਵਾਲ ‘ਚ ਕਰੀਬ 2 ਕਰੋੜ ਦੀ ਲਾਗਤ ਵਾਲੇ ਵਿਕਾਸ ਪ੍ਰੋਜੈਕਟ ਦਾ ਉਦਘਾਟਨ
- ਉਦਯੋਗਿਕ ਸਿਲਾਈ ਮਸ਼ੀਨ ਆਪਰੇਟਰ ਸਿਖਲਾਈ ਕੋਰਸ ਪਾਸ 36 ਸਫਲ ਉਮੀਦਵਾਰਾਂ ਨੂੰ ਸਰਟੀਫਿਕੇਟ ਤੇ ਇਨਾਮ ਕੀਤੇ ਤਕਸੀਮ
- ਐੱਸ.ਐੱਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਪੁਲਿਸ ਪਰਿਵਾਰਾਂ ਨਾਲ ਮਿਲ ਕੇ ਮਨਾਈ ਲੋਹੜੀ
- ਖੰਨਾ ਦੇ ਸਰਕਾਰੀ ਹਸਪਤਾਲ ‘ਚ ਧੀਆਂ ਦੀ ਲੋਹੜੀ ਮਨਾਈ, ਐੱਸਐੱਮਓ ਮਨਿੰਦਰ ਭਸੀਨ ਨੇ ਸੁੰਦਰ ਮੁੰਦਰੀਏ ਗੀਤ ਗਾ ਕੇ ਬੰਨ੍ਹਿਆ ਸਮਾਂ
- ਸਨ ਫਾਊਂਡੇਸ਼ਨ ਦੇ ਐਮਐਸਡੀਸੀ ਲੁਧਿਆਣਾ ਵਿੱਚ ਲੋਹੜੀ ਸਮਾਗਮ: ‘ਧੀਆਂ ਦੀ ਲੋਹੜੀ’ ਰਾਹੀਂ ਨੌਜਵਾਨ ਸਸ਼ਕਤੀਕਰਨ ਦਾ ਮਜ਼ਬੂਤ ਸੁਨੇਹਾ


