ਦਿੜ੍ਹਬਾ ਮੰਡੀ,13 ਅਕਤੂਬਰ
ਪਿਛਲੇ ਸਮੇਂ ਤੋਂ ਸਥਾਨਕ ਸ਼ਹਿਰ ਅੰਦਰ ਅਚਨਚੇਤ ਵਧੀਆ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਮੰਗ ਵੀ ਇੱਕ ਸਿਆਸੀ ਮੁੱਦਾ ਬਣ ਗਈ ਸੀ। ਜਿਸ ਨੂੰ ਲੈਕੇ ਜਿੱਥੇ ਸਰਕਾਰ ਅਤੇ ਵਿਧਾਇਕ ਵਿਰੋਧੀਆਂ ਅਤੇ ਆਪਣੇ ਦੇ ਨਿਸ਼ਾਨੇ ਉੱਤੇ ਚੱਲ ਰਹੇ ਸਨ। ਪਿਛਲੇ ਸਮੇਂ ਵਿੱਚ ਸ਼ਹਿਰ ਅੰਦਰ ਕਈ ਵਪਾਰਿਕ ਅਦਾਰਿਆਂ ਅੰਦਰ ਅੱਗ ਲੱਗੀ ਜਿਸ ਵਿਚ ਕਾਫੀ ਨੁਕਸਾਨ ਹੋਇਆ ਹੈ। ਅੱਗ ਕਿਵੇ ਕਿਉ ਲੱਗੀ ਇਹਦੇ ਬਾਰੇ ਕੋਈ ਜਾਂਚ ਜਾ ਖੁਲਾਸਾ ਨਹੀਂ ਹੋਇਆ ਪਰ ਫਾਇਰ ਬ੍ਰਿਗੇਡ ਵੱਡਾ ਮੁੱਦਾ ਬਣ ਗਿਆ ਸੀ। ਜਿਸ ਨੂੰ ਲੈਕੇ ਸਥਾਨਕ ਵਿਧਾਇਕ ਅਤੇ ਮੌਜੂਦਾ ਹੁਕਰਾਨ ਵਿੱਤ ਮੰਤਰੀ ਐਡਵੋਕੇਟ ਸ੍ਰ ਹਰਪਾਲ ਸਿੰਘ ਚੀਮਾ ਲੋਕਾਂ ਦੇ ਸਿਆਸੀ ਨਿਸ਼ਾਨੇ ਉੱਤੇ ਸਨ।
ਪਿਛਲੇ ਦਿਨੀਂ ਜਦੋਂ ਅਸੀਂ ਇਸ ਬਾਰੇ ਵਿੱਤ ਮੰਤਰੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਕਸਬੇ ਅੰਦਰ ਫਾਇਰ ਬ੍ਰਿਗੇਡ ਸਰਕਾਰੀ ਤੌਰ ਤੇ ਖੜੀ ਕਰਨ ਲਈ ਬਹੁਤ ਆਰਥਿਕ ਬੋਝ ਪੈਂਦਾ ਹੈ ਪਰ ਸ਼ਹਿਰ ਧੁਖ ਰਿਹਾ ਇਹਦੇ ਲਈ ਹੁਣ ਕੁਝ ਤਾਂ ਕਰਨਾ ਹੀ ਪੈਣਾ ਹੈ। ਸੋ ਸ਼ਹਿਰ ਵਾਸੀਆਂ ਦੀ ਇਸ ਮੰਗ ਨੂੰ ਪੂਰਾ ਕਰਦਿਆਂ ਅੱਜ ਉਹਨਾਂ ਸਮੁੱਚੇ ਆਗੂਆਂ ਦੀ ਹਾਜ਼ਰੀ ਵਿੱਚ ਫਾਇਰ ਬ੍ਰਿਗੇਡ ਨੂੰ ਹਰੀ ਝੰਡੀ ਦੇ ਦਿੱਤੀ ਹੈ। ਜਿਸ ਨਾਲ ਜਿੱਥੇ ਇਕ ਚੰਗੀ ਸਹੂਲਤ ਸ਼ਹਿਰ ਕਸਬੇ ਨੂੰ ਮਿਲੀ ਹੈ ਉਥੇ ਹੀ ਸਿਆਸੀ ਵਿਰੋਧੀਆਂ ਦੇ ਮੂੰਹ ਵੀ ਬੰਦ ਕਰ ਦਿੱਤੇ ਹਨ। ਜਦਕਿ ਅਕਾਲੀ ਕਾਂਗਰਸ ਦੇ ਲੰਮੇ ਸਾਸਨ ਦੌਰਾਨ ਹਲਕੇ ਮੇਜਰ ਮੰਗਾ ਵੀ ਅੱਖੋਂ ਪਰੋਖੇ ਹੁੰਦੀਆਂ ਰਹੀਆਂ ਹਨ।
ਵਿੱਤ ਮੰਤਰੀ ਐਡਵੋਕੇਟ ਸ੍ਰ ਹਰਪਾਲ ਸਿੰਘ ਚੀਮਾ ਨੇ ਆਸ ਪ੍ਰਗਟਾਈ ਕਿ ਇਹ ਫਾਇਰ ਬ੍ਰਿਗੇਡ ਹੁਣ ਲੋਕਾਂ ਦੇ ਲਈ ਹੈ। ਉਹਨਾਂ ਕਾਮਨਾ ਕੀਤੀ ਕਿ ਕੋਈ ਅਣਸੁਖਾਵੀਂ ਘਟਨਾ ਨਾ ਹੀ ਹੋਵੇ ਤਾਂ ਚੰਗਾ ਹੈ।