ਖੰਨਾ, ਲੁਧਿਆਣਾ, 12 ਅਕਤੂ ਬਰਇਸ ਕੈਂਪ ਦਾ ਉਦਘਾਟਨ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ, ਕਿਰਤ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਕੀਤਾ ਗਿਆ।ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਡਾ. ਦੁਆਰਕਾ ਨਾਥ ਕੋਟਨੀਸ ਅਤੇ ਡਾ. ਵਿਜੇ ਕੁਮਾਰ ਬਾਸੂ ਦੀ ਯਾਦ ਵਿੱਚ ਇਹ ਕੈਂਪ ਲਗਾਇਆ ਗਿਆ ਹੈ। ਜਿਸ ਤਰ੍ਹਾਂ ਉਨ੍ਹਾਂ ਨੇ 1938 ਤੋਂ 1942 ਤੱਕ ਚੀਨ ਵਿੱਚ ਸੇਵਾ ਕਰਕੇ ਹਿੰਦ ਚੀਨ ਦੋਸਤੀ ਦੀ ਮਿਸਾਲ ਕਾਇਮ ਕੀਤੀ ਸੀ, ਉਸੇ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ ਡਾ. ਕੋਟਨਿਸ ਹਸਪਤਾਲ ਵੱਲੋਂ ਪੂਰੇ ਭਾਰਤ ਦੇ ਅਲੱਗ-ਅਲੱਗ ਰਾਜਾਂ ਵਿੱਚ 300 ਤੋਂ ਵੱਧ ਐਕਯੂਪ੍ਰੈਸ਼ਰ ਕੈਂਪ ਲਗਾਏ ਜਾ ਰਹੇ ਹਨ। ਇਸੇ ਲੜੀ ਤਹਿਤ ਪੰਜਾਬ ਕਲੀਨਿਕ, ਖੰਨਾ ਵਿਖੇ ਐਕਯੂਪ੍ਰੈਸ਼ਰ ਕੈਂਪ ਵਿੱਚ ਡਾ. ਰਘਬੀਰ ਸਿੰਘ, ਡਾ. ਬਲਜਿੰਦਰ ਸਿੰਘ ਢਿੱਲੋਂ, ਡਾ. ਇੰਦਰਜੀਤ ਸਿੰਘ, ਡਾ. ਸੰਦੀਪ ਚੋਪੜਾ, ਡਾ. ਐਲ.ਕੇ. ਪ੍ਰਮਾਣੀ ਅਤੇ ਹਸਪਤਾਲ ਦੀ ਟੀਮ ਵਲੋਂ ਮਾਨਵਤਾ ਦੀ ਸੇਵਾ ਲਈ ਇਹ ਤਿੰਨ ਰੋਜ਼ਾ ਮੁਫ਼ਤ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਇਹਨਾਂ ਮਾਹਿਰ ਡਾਕਟਰਾਂ ਵੱਲੋਂ ਸਰਵਾਈਕਲ, ਪਿੱਠ ਦਰਦ, ਕਮਰ ਦਰਦ, ਸਿਰ ਦਰਦ, ਪੈਰਾਲਾਈਜ਼ ਦੀਆਂ ਬਿਮਾਰੀਆਂ ਦਾ ਇਲਾਜ ਬਿਨਾਂ ਦਵਾਈ, ਬਿਨਾਂ ਸਰਜਰੀ ਤੋਂ ਐਕਯੂਪ੍ਰੈਸ਼ਰ ਦੁਆਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਵਸਨੀਕਾਂ ਨੂੰ ਵੀ ਅਪੀਲ ਕੀਤੀ ਕਿ ਮੁਫ਼ਤ ਐਕਯੂਪ੍ਰੈਸ਼ਰ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ।ਸੌਂਦ ਨੇ ਕਿਹਾ ਐਕਯੂਪ੍ਰੈਸ਼ਰ ਇਕ ਅਜਿਹੀ ਕੁਦਰਤੀ ਇਲਾਜ ਪ੍ਰਣਾਲੀ ਹੈ, ਜਿਸ ਵਿਚ ਅਨੇਕਾਂ ਸਮੱਸਿਆਵਾਂ ਦਾ ਹੱਲ ਹੈ।
ਐਕਯੂਪ੍ਰੇਸ਼ਰ ਰਾਹੀਂ ਅਨੇਕ ਰੋਗ ਬਿਨਾਂ ਦਵਾਈ ਦੂਰ ਕੀਤੇ ਜਾ ਸਕਦੇ ਹਨ ਕਿਉਂਕਿ ਰੋਗਾਂ ਨੂੰ ਦੂਰ ਕਰਨ ਦੀ ਸ਼ਕਤੀ ਤਾਂ ਸਰੀਰ ਵਿਚ ਹਮੇਸ਼ਾ ਹੀ ਮੌਜੂਦ ਰਹਿੰਦੀ ਹੈ। ਰੋਗੀ ਬਿਨਾਂ ਕਿਸੇ ਖਰਚ ਘਰ ਬੈਠੇ ਆਪਣਾ ਇਲਾਜ ਆਪ ਹੀ ਕਰ ਸਕਦੇ ਹਨ।ਉਨ੍ਹਾਂ ਕਿਹਾ ਕਿ ਜੇਕਰ ਬੰਦੇ ਨੇ ਮਨੁੱਖਤਾ ਦੀ ਸੇਵਾ ਕਰਨੀ ਹੋਵੇ ਤਾਂ ਅਜਿਹੇ ਮੁਫ਼ਤ ਕੈਂਪਾ ਦੀ ਸਭ ਤੋਂ ਵੱਡੀ ਸੇਵਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਆਮ ਲੋਕਾਂ ਦੀ ਸਹੂਲਤ ਲਈ ਖੋਲ੍ਹੇ ਗਏ ਆਮ ਆਦਮੀ ਕਲੀਨਿਕ ਬਹੁਤ ਹੀ ਲਾਹੇਵੰਦ ਸਾਬਤ ਹੋ ਰਹੇ ਹਨ।ਇਸ ਮੌਕੇ ਡਾਕਟਰਾਂ ਨੇ ਦੱਸਿਆ ਅੱਜ ਦੇ ਕੈਂਪ ਵਿੱਚ ਉਨ੍ਹਾਂ ਵੱਲੋਂ ਮੁਫ਼ਤ ਸੇਵਾਵਾਂ ਦਿੱਤੀਆਂ ਗਈਆਂ ਹਨ ਅਤੇ ਲਗਭਗ 128 ਮਰੀਜ਼ਾਂ ਦਾ ਐਕਯੂਪ੍ਰੈਸ਼ਰ ਢੰਗ ਨਾਲ ਇਲਾਜ ਕੀਤਾ ਗਿਆ ਹੈ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਲੁਧਿਆਣਾ ਜਸਵੰਤ ਸਿੰਘ ਛਾਪਾ, ਐਡਵੋਕੇਟ ਗੁਰਜੋਤ ਕੌਰ ਮਾਂਗਟ, ਐਡਵੋਕੇਟ ਮਨਰੀਤ ਸਿੰਘ ਨਾਗਰਾ, ਦਫਤਰ ਇੰਚਾਰਜ ਕੁਲਵੰਤ ਸਿੰਘ ਮਹਿਮੀ, ਰਾਜਿੰਦਰ ਸਿੰਘ, ਦੀਦਾਰ ਸਿੰਘ ਬੱਲ, ਗੌਰਵ ਮੋਦਗਿੱਲ, ਵਿਜੇ ਕੁਮਾਰ ਖੰਨਾ, ਗੁਰਪ੍ਰੀਤ ਕੌਰ, ਪਿ੍ੰਸੀਪਲ ਸ਼ਤੀਸ਼ ਕੁਮਾਰ ਦੁਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ।


