ਲੁਧਿਆਣਾ 9 ਅਕਤੂਬਰ()ਹਲਕਾ ਆਤਮ ਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਅੱਜ ਕਿਰਤ ਅਤੇ ਬਿਜਲੀ ਮੰਤਰੀ ਸ੍ਰੀ ਸੰਜੀਵ ਅਰੋੜਾ ਨੂੰ ਮਿਲ ਕੇ ਉਨਾਂ ਕੋਲ ਮਿਕਸ ਲੈਂਡ ਯੂਜ ਦਾ ਮੁੱਦਾ ਉਠਾਇਆ। ਵਿਧਾਇਕ ਸਿੱਧੂ ਨੇ ਆਖਿਆ ਕਿ ਉਨਾਂ ਦਾ ਹਲਕਾ ਆਤਮ ਨਗਰ ਇੱਕ ਅਜਿਹਾ ਹਲਕਾ ਹੈ ਜਿਸ ਵਿੱਚ ਰਿਹਾਇਸ਼ੀ ਵਸਨੀਕਾਂ ਦੇ ਨਾਲ ਨਾਲ ਛੋਟੇ ਸਨਤਕਾਰ ਵੀ ਰਹਿੰਦੇ ਹਨ ।ਜਿਨਾਂ ਨੇ ਆਪਣੇ ਘਰਾਂ ਵਿੱਚ ਹੀ ਛੋਟੀਆਂ ਸਨਅਤਾ ਲਗਾਈਆਂ ਹੋਈਆਂ ਹਨ। ਕਈ ਪਰਿਵਾਰ ਤਾਂ ਐਸੇ ਹਨ ਜੋ 50-50 ਗਜ ਦੇ ਮਕਾਨਾਂ ਵਿੱਚ ਥੱਲੇ ਮਸ਼ੀਨਰੀ ਲਗਾਈ ਹੋਈ ਹੈ ਅਤੇ ਉੱਤੇ ਉਹਨਾਂ ਦੀ ਰਿਹਾਇਸ਼ ਹੈ। ਜਿਸ ਨਾਲ ਉਹ ਆਪਣੇ ਪਰਿਵਾਰ ਦਾ ਪੇਟ ਤਾਂ ਪਾਲਦੇ ਹੀ ਹਨ ਨਾਲ ਹੀ ਲੁਧਿਆਣਾ ਦੀ ਤਰੱਕੀ ਵਿੱਚ ਵੀ ਉਹਨਾਂ ਦਾ ਅਹਿਮ ਯੋਗਦਾਨ ਹੈ। ਅਜਿਹੇ ਛੋਟੇ ਸਨਤਕਾਰਾਂ ਦੇ ਉੱਤੇ ਹਮੇਸ਼ਾ ਮਿਕਸ ਲੈਂਡ ਯੂਜ ਨਾਮ ਦੀ ਇੱਕ ਭੈਅ ਦੀ ਤਲਵਾਰ ਲਟਕਦੀ ਰਹਿੰਦੀ ਹੈ।
ਜਿਸ ਨੂੰ ਦੂਰ ਕਰਨ ਲਈ ਉਹ ਬਹੁਤ ਦੇਰ ਤੋਂ ਉਹਨਾਂ ਦਾ ਮੁੱਦਾ ਹਰ ਮੰਚ ਤੇ ਉਠਾਉਂਦੇ ਆਏ ਹਨ। ਵਿਧਾਨ ਸਭਾ ਵਿੱਚ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਇਸ ਮੁੱਦੇ ਨੂੰ ਬੜੀ ਗੰਭੀਰਤਾ ਨਾਲ ਭਾਵਨਾਤਮਕ ਤੌਰ ਤੇ ਉਠਾਇਆ ਸੀ ਜਿਸ ਦੇ ਸਿੱਟੇ ਵਜੋਂ ਸਰਕਾਰ ਵੱਲੋਂ ਇਨਾ ਕਾਰੋਬਾਰੀਆਂ ਨੂੰ ਸਾਢੇ ਤਿੰਨ ਸਾਲ ਦਾ ਇੱਕ ਲੰਮਾ ਸਮਾਂ ਇਸੇ ਜਗ੍ਹਾ ਤੇ ਕੰਮ ਕਰਨ ਲਈ ਮਿਲ ਗਿਆ ਸੀ। ਸਰਕਾਰ ਵੱਲੋਂ ਮਿਲਿਆ ਉਹ ਸਮਾਂ ਨੇੜੇ ਆਉਣ ਤੇ ਅੱਜ ਵੀ ਉਹ ਇਸੇ ਸਿਲਸਿਲੇ ਵਿੱਚ ਕੈਬਨਟ ਮੰਤਰੀ ਸੰਜੀਵ ਅਰੋੜਾ ਨੂੰ ਮਿਲੇ ਅਤੇ ਉਨਾਂ ਕੋਲ ਇਸ ਮੁੱਦੇ ਨੂੰ ਪੱਕੇ ਤੌਰ ਤੇ ਹੱਲ ਕਰਨ ਦੀ ਅਪੀਲ ਕੀਤੀ ਅਤੇ ਜਿੰਨਾ ਚਿਰ ਇਹ ਮੁੱਦਾ ਹੱਲ ਨਹੀਂ ਹੋ ਜਾਂਦਾ ,ਉਨਾ ਚਿਰ ਇਹਨਾਂ ਛੋਟੇ ਸਨਤਕਾਰਾਂ ਨੂੰ ਇਸ ਸਮੇਂ ਵਿੱਚ ਐਕਸਟੈਂਸ਼ਨ ਦੇਣ ਦੀ ਬੇਨਤੀ ਕੀਤੀ ਤਾਂ ਜੋ ਇਹ ਸਨਤਕਾਰ ਬਿਨਾਂ ਕਿਸੇ ਭੈ ਤੋਂ ਆਪਣਾ ਕਾਰੋਬਾਰ ਚਲਦਾ ਰੱਖ ਸਕਣ।
ਦੱਸ ਦਈਏ ਕਿ ਵਿਧਾਇਕ ਸਿੱਧੂ ਦੂਜੀਆਂ ਸਰਕਾਰਾਂ ਵੇਲੇ ਵੀ ਇਨਾਂ ਛੋਟੇ ਸਨਤਕਾਰਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦੇ ਰਹੇ ਹਨ ਅਤੇ ਵਿਧਾਇਕ ਬਣਦੇ ਸਾਰ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਜੀ ਕੋਲੋਂ ਇਹਨਾਂ ਸਨਤਕਾਰਾਂ ਨੂੰ ਆਪਣਾ ਕਾਰੋਬਾਰ ਇਸੇ ਜਗ੍ਹਾ ਤੇ ਚਲਾਉਣ ਲਈ ਸਮਾਂ ਲੈ ਕੇ ਦਿੱਤਾ ਸੀ। ਵਿਧਾਇਕ ਸਿੱਧੂ ਨੇ ਕਿਹਾ ਕਿ ਅੱਜ ਵੀ ਉਹ ਆਪਣੇ ਹਲਕੇ ਦੇ ਇਹਨਾਂ ਸਾਨਤਕਾਰਾਂ ਦੇ ਹੱਕ ਵਿੱਚ ਡੱਟ ਕੇ ਖੜੇ ਹਨ ਅਤੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਇਹਨਾਂ ਛੋਟੇ ਸਨਤਕਾਰਾਂ ਦੇ ਸਿਰ ਤੇ ਹੱਥ ਰੱਖਿਆ ਜਾਵੇ ਤਾਂ ਜੋ ਇਹ ਆਪਣੇ ਪਰਿਵਾਰ ਦੇ ਨਾਲ ਨਾਲ ਆਪਣੇ ਦੇਸ਼ ਦੀ ਤਰੱਕੀ ਵਿੱਚ ਵੀ ਆਪਣਾ ਯੋਗਦਾਨ ਇਸੇ ਤਰ੍ਹਾਂ ਪਾਉਂਦੇ ਰਹਿਣ। ਵਿਧਾਇਕ ਸਿੱਧੂ ਵਲੋ ਕੈਬਨਟ ਮੰਤਰੀ ਸੰਜੀਵ ਅਰੋੜਾ ਕੋਲ ਨਿਊ ਜਨਤਾ ਨਗਰ, ਸ਼ਿਮਲਾਪੁਰੀ, ਚੇਤ ਸਿੰਘ ਨਗਰ, ਵਰਗੇ ਰਿਹਾਇਸ਼ੀ ਇਲਾਕਿਆਂ ਨੂੰ ਵੀ ਇਸ ਵਿੱਚ ਲਿਆਉਣ ਦੀ ਬੇਨਤੀ ਕੀਤੀ ਗਈ।


