ਜਗਰਾਓਂ 9 ਅਕਤੂਬਰ , 27 ਸਤੰਬਰ ਨੂੰ ਅਵਾਰਾ ਪਸ਼ੂਆਂ ਦੇ ਕਾਰਨ ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦਾ ਹਾਦਸਾ ਹੋਇਆ ਸੀ । ਜਵੰਦਾ ਓਦੋਂ ਸ਼ਿਮਲਾ ਵੱਲ ਨੂੰ ਆਪਣੇ ਮੋਟਰਸਾਈਕਲ ਤੇ ਜਾ ਰਹੇ ਸਨ । ਰਸਤੇ ਵਿੱਚ ਅਵਾਰਾ ਪਸ਼ੂਆਂ ਦੇ ਆਉਣ ਕਾਰਨ ਉਨ੍ਹਾ ਨਾਲ ਇੱਕ ਦਰਦਨਾਕ ਹਾਦਸਾ ਵਾਪਰਿਆ ਸੀ । ਇਸ ਹਾਦਸੇ ਤੋਂ ਬਾਅਦ ਉਨ੍ਹਾ ਨੂੰ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ । ਕੁੱਝ ਦਿਨ ਵੈਂਟੀਲੇਟਰ ਤੇ ਰਹਿਣ ਤੋਂ ਬਾਅਦ 8 ਅਕਟੂਬਰ ਨੂੰ ਬਹੁ ਅੰਗ ਫ਼ੇਲ ਹੋਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ । ਅੱਜ ਜਗਰਾਓਂ ਦੇ ਪਿੰਡ ਪੋਨਾ ਜੋ ਰਾਜਵੀਰ ਜਵੰਦਾ ਦਾ ਜੱਦੀ ਪਿੰਡ ਹੈ ਇੱਥੇ ਉਨ੍ਹਾ ਦਾ ਅੰਤਿਮ ਸੰਸਕਾਰ ਕੀਤਾ ਗਿਆ । ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਭੰਗਵੰਤ ਮਾਨ ਵੀ ਪਹੁੰਚੇ । ਪੰਜਾਬ ਭਰ ਤੋਂ ਕਾਫ਼ੀ ਲੋਕ ਵੀ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਏ ਅਤੇ ਪੰਜਾਬ ਦੇ ਕਾਫ਼ੀ ਉੱਘੇ ਕਲਾਕਾਰ ਵੀ ਸ਼ਾਮਿਲ ਹੋਏ ਜਿਸ ਵਿੱਚ ਕਰਮਜੀਤ ਅਨਮੋਲ , ਰਣਜੀਤ ਬਾਵਾ , ਸਤਿੰਦਰ ਸਰਤਾਜ , ਐਮੀ ਵਿਰਕ , ਕੁਲਵਿੰਦਰ ਬਿੱਲਾ ,ਕੰਵਰ ਗਰੇਵਾਲ ਮਲਕੀਤ ਰੌਨੀ , ਹਰਬੀ ਸੰਘਾ ,ਮੁਹੰਮਦ ਸਦੀਕ, ਰੇਸ਼ਮ ਸਿੰਘ ਅਨਮੋਲ , ਆਦਿ ਮੌਜੂਦ ਸਨ । ਇੰਨ੍ਹੇ ਵੱਡੇ ਇਕੱਠ ਤੋਂ ਪਤਾ ਲੱਗਦਾ ਹੈ ਕਿ ਰਾਜਵੀਰ ਜਵੰਦਾ ਸਬ ਦੇ ਚਹੇਤੇ ਸਨ ਅਤੇ ਉਨ੍ਹਾਂ ਦਾ ਅੱਜ ਤੱਕ ਕਿਸੇ ਵੀ ਵਿਵਾਦ ਵਿੱਚ ਉਹਨਾਂ ਦਾ ਨਾਮ ਨਹੀ ਸੀ ਆਇਆ । ਓਹਨਾ ਦੇ ਸੰਸਕਾਰ ਤੋਂ ਬਾਅਦ ਕੰਵਰ ਗਰੇਵਾਲ ਉਥੇ ਹੀ ਬੈਠੇ ਰਹੇ ।
Trending
- ‘Cross-border’ ਰੈਕੇਟ ਦਾ ਭੰਡਾਫੋੜ! DGP ਗੌਰਵ ਯਾਦਵ ਨੇ ਦਿੱਤੀ ਜਾਣਕਾਰੀ
- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਲਈ ਕੈਬਨਿਟ ਮੰਤਰੀਆਂ ਚੀਮਾ ਤੇ ਕਟਾਰੂਚੱਕ ਵੱਲੋਂ ਓਡੀਸ਼ਾ ਦੇ ਮੁੱਖ ਮੰਤਰੀ ਨੂੰ ਸੱਦਾ
- ਨਵਨਿਯੁਕਤ ਪੰਜਾਬ ਰਾਜ ਮਹਿਲਾ ਕਮਿਸ਼ਨ ਦੀਆਂ ਵਾਈਸ-ਚੇਅਰਪਰਸਨ, ਵਾਈਸ-ਚੇਅਰਪਰਸਨ ਅਤੇ 10 ਮੈਂਬਰਾਂ ਨੇ ਅਹੁਦਾ ਸੰਭਾਲਿਆ
- ਪਠਾਨਕੋਟ ਦੇ ਪਰਿਵਾਰ ਨੂੰ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ,ਰੋਮਾਨੀਆ ਤੋਂ ਮ੍ਰਿਤਕ ਦੇਹ ਘਰ ਵਾਪਸ ਲਿਆਉਣ ਵਿੱਚ ਕੀਤੀ ਮਦਦ
- ਗੋਆ ਦੇ CM ਨੂੰ ਮੰਤਰੀ ਸੰਜੀਵ ਅਰੋੜਾ ਅਤੇ ਖੁੱਡੀਆਂ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਸਮਾਗਮਾਂ ਲਈ ਸੱਦਾ
- ਸਕੂਲ-ਕਾਲਜ ਬੰਦ ਆਉਣ ਵਾਲੀ ਹੈ ਆਫ਼ਤ!
- Verka Milk Plant ‘ਚ ਹੋਇਆ ਧਮਾਕਾ, 1 ਦੀ ਮੌਤ, ਕਈ ਜ਼ਖਮੀ
- ਸਾਰੇ ਜ਼ਿਲ੍ਹਿਆਂ ਦੇ Police Commissioners ਅਤੇ SSPs ਨੂੰ ਦਿੱਤੇ ‘ਸਖ਼ਤ’ ਹੁਕਮ!DGP ਗੌਰਵ ਯਾਦਵ ਨੇ