ਗੁਰਦਾਸਪੁਰ, 30 ਅਗਸਤ 2025 – ਪਿਛਲੇ ਕੁਝ ਦਿਨ ਪਹਿਲਾਂ ਰਾਵੀ ਦਰਿਆ ਵਿੱਚ ਵੱਧੇ ਪਾਣੀ ਦੇ ਪੱਧਰ ਕਾਰਨ ਜਿੱਥੇ ਰਾਵੀ ਦਰਿਆ ਦੇ ਨੇੜਲੇ ਕਰੀਬ 15 ਤੋਂ 16 ਕਿਲੋਮੀਟਰ ਦੂਰੀ ਤੱਕ ਇਲਾਕੇ ਵਿੱਚ ਹੜ ਦੀ ਮਾਰ ਹੇਠਾਂ ਆਏ ਲੱਗ ਕੇ ਅੰਦਰ ਵੱਡੇ ਪੱਧਰ ਤੇ ਆਉਣ ਜਾਣ ਵਾਲੀਆਂ ਸੜਕਾਂ ਤੇ ਬਣੀਆਂ ਪੁੱਲੀਆਂ ਅਤੇ ਧੁੱਸੀ ਬੰਨਾ ਦਾ ਨੁਕਸਾਨ ਹੋਣ ਦੀ ਗੱਲ ਸਾਹਮਣੇ ਆਈ ਜਿਸ ਕਾਰਨ ਰਾਵੀ ਦਰਿਆ ਦੇ ਨੇੜਲੇ ਇਲਾਕਿਆਂ ਵਿੱਚ ਤਾਂ ਰਾਵੀ ਦਰਿਆ ਦਾ ਬਹੁਤ ਵੱਡੇ ਪੱਧਰ ਤੇ ਕਹਿਰ ਵੇਖਣ ਨੂੰ ਮਿਲਿਆ ਸੀ ਉਥੇ ਹੀ ਸੜਕਾਂ ਦਾ ਵੀ ਇਸ ਹੜ ਦੀ ਮਾਰ ਹੇਠਾਂ ਬੜੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਜਾਣਕਾਰੀ ਅਨੁਸਾਰ ਇਸ ਰਾਵੀ ਦਰਿਆ ਦੇ ਹੜ ਨਾਲ ਵੱਖ-ਵੱਖ ਜਗ੍ਹਾ ਤੇ 14 ਥਾਵਾਂ ਤੇ ਧੁੱਸੀ ਬੰਨਾ ਵਿੱਚ ਵੱਡੇ ਪਾੜ ਪਏ ਸਨ ਅਤੇ ਕਈ ਛੋਟੇ ਮੋਟੇ ਪਾਾੜ ਵੀ ਪਏ ਸਨ ।ਪੇਂਡੂ ਏਰੀਏ ਵਿੱਚ ਅਲੱਗ ਅਲੱਗ ਜਗ੍ਹਾ ਤੋਂ 200 ਤੋਂ ਵੱਧ ਪਿੰਡਾਂ ਦੀਆਂ ਪੁੱਲੀਆਂ ਨੂੰ ਨੁਕਸਾਨ ਹੋਇਆ ਜਿਸ ਕਾਰਨ ਲੋਕਾਂ ਦਾ ਆਉਣਾ ਜਾਣਾ ਬਿਲਕੁਲ ਬੰਦ ਹੋ ਗਿਆ ਸੀ ਪਰ ਪ੍ਰਸ਼ਾਸਨ ਵੱਲੋਂ ਇਹਨਾਂ ਪਾੜਾਂ ਨੂੰ ਬੰਦ ਕਰਨ ਵਿੱਚ ਲਗਾਤਾਰ ਜੁੱਟਿਆ ਹੋਇਆ ਹੈ ਇਸ ਤੋਂ ਇਲਾਵਾ ਕਈ ਸਮਾਜ ਸੇਵਕ ਜਥੇਬੰਦੀਆਂ ਵੀ ਦਿਨ ਰਾਤ ਜੁੱਟ ਕੇ ਪ੍ਰਸ਼ਾਸਨ ਨਾਲ ਇਹਨਾਂ ਪਾੜਾਂ ਨੂੰ ਬੰਦ ਕਰਨ ਦੇ ਕਾਰਜ ਵਿੱਚ ਲੱਗੀਆਂ ਹੋਈਆਂ ਸਨ। ਇਹਨਾਂ ਪਾੜਾਂ ਕਰਕੇ ਹੀ ਬਹੁਤੇ ਪਿੰਡਾਂ ਵਿੱਚ ਹੜ ਦੀ ਸਥਿਤੀ ਬਣੀ ਸੀ ਅਤੇ ਪਿੰਡਾਂ ਨੂੰ ਪਾੜ ਪੈਣ ਕਾਰਨ ਨੁਕਸਾਨ ਪਹੁੰਚਿਆ।
Trending
- 5100 ਨਵਜੰਮੀਆਂ ਧੀਆਂ ਦੀ ਲੋਹੜੀ: ਬੇਟੀ ਬਚਾਓ–ਬੇਟੀ ਪੜ੍ਹਾਓ ਦਾ ਮਜ਼ਬੂਤ ਸੰਦੇਸ਼ – ਡਾ. ਬਲਜੀਤ ਕੌਰ
- ਪਾਬੰਦੀਸ਼ੁਦਾ ਪਲਾਸਟਿਕ ਚਾਈਨਾ ਡੋਰ ਸਮੇਤ ਲੁਧਿਆਣਾ ਪੁਲਿਸ ਵੱਲੋਂ ਮੁਲਜ਼ਮ ਗ੍ਰਿਫ਼ਤਾਰ
- ਪੰਜਾਬ ‘ਚ ਫਿਰਕੂ ਹਿੰਸਾ ਭੜਕਾਉਣ ਲਈ ਆਤਿਸ਼ੀ ਦੇ ਵੀਡੀਓ ਨਾਲ ਛੇੜਛਾੜ ਕਰਨਾ, ਭਾਜਪਾ ਦੀ ਮੰਦਭਾਗੀ ਸਾਜ਼ਿਸ਼: CM Maan
- ਕਬੱਡੀ ਮਹਾਕੁੰਭ ਸਿਹਾਲ ਨੂੰ ਲੈ ਕੇ ਤਿਆਰੀਆਂ ਮੁਕੰਮਲ – ਡਾ ਮੱਘਰ ਸਿਹਾਲ, ਚਮਕੌਰ ਘੁਮਾਣ ਯੂ ਕੇ
- ਭਗਵੰਤ ਮਾਨ ਸਰਕਾਰ ਨੇ ਨਵਾਂ ਮਾਪਦੰਡ ਕੀਤਾ ਸਥਾਪਤ, 16 ਮਾਰਚ, 2022 ਤੋਂ ਔਸਤਨ ਰੋਜ਼ਾਨਾ 45 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ
- ਪੁਲਿਸ ਕਮਿਸ਼ਨਰ ਵਲੋਂ ਆਵਾਜ਼ ਪ੍ਰਦੂਸ਼ਣ ਦੀ ਰੋਕਥਾਮ ਸਬੰਧੀ ਹੁਕਮ ਜਾਰੀ
- ਲੁਧਿਆਣਾ: ਡੀ.ਸੀ ਹਿਮਾਂਸ਼ੂ ਜੈਨ ਵੱਲੋਂ ਪ੍ਰਾਈਵੇਟ ਸਕੂਲਾਂ ਵਿੱਚ ਆਰ.ਟੀ.ਈ ਤਹਿਤ 25 ਪ੍ਰਤੀਸ਼ਤ ਸੀਟਾਂ ‘ਤੇ ਰਾਖਵਾਂਕਰਨ ਲਾਜ਼ਮੀ ਕਰਨ ਦੇ ਹੁਕਮ
- ਯੁੱਧ ਨਸ਼ਿਆਂ ਵਿਰੁੱਧ : ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਮਾਡਲ ਹਾਊਸ ‘ਚ ਨਸ਼ਾ ਵਿਰੋਧੀ ਪੈਦਲ ਯਾਤਰਾ ਦੀ ਕੀਤੀ ਅਗਵਾਈ


