ਚੰਡੀਗੜ੍ਹ, 23 ਅਗਸਤ 2025- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਦੀ ਸਰਕਾਰ ‘ਤੇ ਵੱਡਾ ਹਮਲਾ ਬੋਲਦੇ ਹੋਏ ਦੋਸ਼ ਲਗਾਇਆ ਹੈ ਕਿ ਭਾਜਪਾ ਸਰਕਾਰ ਵੋਟਰਾਂ ਦੇ ਡਾਟਾ ਦੀ ਚੋਰੀ ਕਰਕੇ ਚੋਣਾਂ ਵਿੱਚ ਧੋਖਾਧੜੀ ਕਰਦੀ ਹੈ। ਇਸ ਦੇ ਨਾਲ ਹੀ, ਉਨ੍ਹਾਂ ਨੇ ਕੇਂਦਰ ਸਰਕਾਰ ਦੀ ਰਾਸ਼ਨ ਯੋਜਨਾ ਵਿੱਚ ਵੀ ਵਿਆਪਕ ਚੋਰੀ ਦੇ ਦਾਅਵੇ ਕੀਤੇ।
ਮੁੱਖ ਮੰਤਰੀ ਨੇ ਕਿਹਾ, ਭਾਜਪਾ ਨੇ “ਪਹਿਲਾਂ ਚੋਣਾਂ ਵਿੱਚ ਵੋਟਾਂ ਦੀ ਚੋਰੀ ਕੀਤੀ। ਹੁਣ ਸਰਕਾਰੀ ਰਾਸ਼ਨ ਦੀ ਚੋਰੀ ਕਰ ਰਹੀ ਹੈ। ਭਾਜਪਾ ਦੀ ਚੋਰੀ ਵਿੱਚ ਫੜੀ ਗਈ ਹੈ। ਇਹਨਾਂ ਦੀਆਂ ਹਰਕਤਾਂ ‘ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।”
ਭਗਵੰਤ ਮਾਨ ਦਾ ਕਹਿਣਾ ਸੀ ਕਿ ਭਾਜਪਾ ਸਰਕਾਰ ਦੁਆਰਾ ਲੋਕਾਂ ਦੇ ਨਿੱਜੀ ਡਾਟਾ ਦੀ ਚੋਰੀ ਕਰਕੇ ਚੋਣਾਂ ਨੂੰ ਪ੍ਰਭਾਵਿਤ ਕੀਤਾ ਗਿਆ। ਮਾਨ ਨੇ ਕਿਹਾ, “ਕੀ ਪਤਾ ਇਹਨਾਂ ਨੇ ਕਿੱਥੇ-ਕਿੱਥੇ ਵੋਟਾਂ ਕੱਟੀਆਂ ਅਤੇ ਕਿੱਥੇ-ਕਿੱਥੇ ਵੋਟਾਂ ਵਧਾਈਆਂ? ਇਹ ਧੋਖਾਧੜੀ ਦਾ ਇੱਕ ਬਹੁਤ ਵੱਡਾ ਕਾਂਡ ਹੈ।” ਉਨ੍ਹਾਂ ਇਸ ਨੂੰ “ਵੋਟ ਚੋਰੀ” ਦਾ ਨਾਮ ਦਿੱਤਾ।