ਦਿੜ੍ਹਬਾ ਮੰਡੀ, ਤੀਆਂ ਸਾਡੇ ਪੰਜਾਬੀ ਸੱਭਿਆਚਾਰ ਦਾ ਅਹਿਮ ਹਿੱਸਾ ਹੈ । ਪੁਰਾਣੇ ਸਮਿਆਂ ਵਿੱਚ ਕੁੜੀਆਂ ਸਾਵਣ ਮਹੀਨੇ ਵਿੱਚ ਤੀਆਂ ਲਾਉਂਦੀਆਂ ਸਨ । ਸੱਜ ਵਿਆਹੀਆਂ ਕੁੜੀਆਂ ਚਾਈ ਚਾਈ ਪੇਕੇ ਆਉਂਦੀਆਂ ਸਨ । ਫੇਰ ਇਕੱਠੀਆਂ ਹੋ ਕੇ ਪਿੰਡ ਦੀਆਂ ਸਾਂਝੀਆਂ ਥਾਵਾਂ ਉੱਤੇ ਤੀਆਂ ਦੇ ਤਿਉਹਾਰ ਮਨਾਉਂਦਿਆਂ ਸਨ । ਉਸ ਸਮੇ ਪਿੰਡਾਂ ਵਿੱਚ ਅੱਜ ਤੋਂ ਜ਼ਿਆਦਾ ਪਿੱਪਲ ਬੋਹੜਾ ਦੇ ਦਰਖ਼ਤ ਹੁੰਦੇ ਸਨ ਜਿੱਥੇ ਕੂੜੀਆਂ ਪੀਘਾ ਪਾਉਂਦੀਆਂ ਸਨ । ਪੁਰਾਣੇ ਬਹੁਤ ਸਾਰੇ ਗੀਤ ਵੀ ਇਸ ਤਿਉਹਾਰ ਨੂੰ ਮੁੱਖ ਰੱਖ ਕੇ ਗਾਏ ਗਏ ਹਨ ।
ਜਿਸ ਦਿਨ ਤੀਆਂ ਦਾ ਆਖਰੀ ਦਿਨ ਹੁੰਦਾ ਤਾਂ ਲੋਕਾਂ ਦੇ ਘਰਾਂ ਵਿੱਚ ਬਹੁਤ ਸਾਰੇ ਪਕਵਾਨ ਬਣਦੇ ਸਨ । ਪਰ ਪਿਛਲੇ ਕੁਝ ਸਾਲਾਂ ਤੋਂ ਤੀਆਂ ਦਾ ਤਿਉਹਾਰ ਇਕ ਤਰਾਂ ਬੰਦ ਹੀ ਹੋ ਗਿਆ ਸੀ । ਪਰ ਹੁਣ ਦੁਬਾਰਾ ਫੇਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਦਮ ਨਾਲ ਪਿੰਡਾਂ ਵਿੱਚ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਣ ਲੱਗਾ ਹੈ । ਹੁਣ ਇਸ ਤਿਉਹਾਰ ਦਾ ਸਿਆਸੀਕਰਨ ਵੀ ਹੋ ਰਿਹਾ ਹੈ ।
ਇਕ ਪਿੰਡ ਵਿੱਚ ਦੋ ਦੋ ਧੜੇ ਹੋਣ ਕਾਰਨ ਅਲੱਗ ਅਲਗ ਤਰੀਕੇ ਨਾਲ ਤੀਆਂ ਮਨਾਉਂਦੇ ਹਨ । ਸਿਆਸੀ ਲੋਕਾਂ ਨੇ ਧੀਆ ਦੇ ਇਸ ਪਵਿੱਤਰ ਤਿਉਹਾਰ ਦਾ ਵੀ ਸਿਆਸੀ ਕਰਨ ਕਰ ਰਹੇ ਹਨ । ਜਦ ਕਿ ਇਹ ਤਿਉਹਾਰ ਕੇਵਲ ਬੀਬੀਆ ਨੂੰ ਆਪਣੇ ਢੰਗ ਨਾਲ ਮਨਾਉਣਾ ਚਾਹੀਦਾ ਹੈ । ਤੀਆਂ ਵਿੱਚ ਇਸ ਵਾਰੀ ਸਿਆਸਤ ਦਾ ਸਭ ਤੋਂ ਹੇਠਲਾ ਪੱਧਰ ਦੇਖਿਆ ਗਿਆ ਜਦੋਂ ਤੀਆਂ ਵੀ ਪਾਰਟੀਬਾਜ਼ੀ ਵਿੱਚ ਹੋਈਆਂ ਹਨ ਜੋ ਕਿ ਨਿਦਣਯੋਗ ਵਰਤਾਰਾ ਹੈ ।
ਇਹ ਬਹੁਤ ਵੱਡੇ ਪੱਧਰ ਤੇ ਸਾਡੀਆਂ ਔਰਤਾਂ ਦੀ ਅਣਖ, ਸ਼ਰਮ, ਸੁਹੱਪਣ, ਸੁੰਦਰਤਾ, ਆਜਾਦੀ ਦਾ ਪ੍ਰਤੀਕ ਹੈ ।
ਸ਼ਿਵ ਕੁਮਾਰ ਬਟਾਲਵੀ ਕਹਿੰਦਾ ਕਿ ਇੰਨੀ ਦਿਨੀ ਦੰਦਾਸਾ ਮੁੱਕਿਆ ਹੁੰਦਾ ਹੈ । ਸਾਵਣ ਦੀਆਂ ਘਟਾਵਾਂ ਚੜ੍ਹ ਚੜ੍ਹ ਆਉਂਦੀਆਂ ਹਨ । ਮੁਟਿਆਰਾ ਪ੍ਰਦੇਸ ਗਏ ਮਾਹੀਏ ਦੇ ਗੀਤ ਗਾਉਂਦੀਆਂ ਹਨ ।ਹਰ ਕੋਈ ਆਪਣਾ ਰੂਪ ਸੰਵਾਰਨ ਲੱਗੀ ਹੁੰਦੀ ਹੈ ।
ਤੀਆਂ ਸਾਡੀਆਂ ਭੈਣਾਂ, ਧੀਆਂ, ਸੁਹਾਣੀਆਂ , ਸੁਹਾਗਣਾਂ ਦਾ ਤਿਉਹਾਰ ਹੈ । ਇਹ ਸਦੀਆਂ ਤੋਂ ਚਲਿਆ ਆ ਰਿਹਾ ਵਰਤਾਰਾ ਹੈ । ਸਮੇ ਦੇ ਬਦਲਦੇ ਪ੍ਰਭਾਵ ਹੇਠ ਇਹਦਾ ਰੂਪ ਬਦਲਦਾ ਰਿਹਾ ਹੈ । ਆਧੁਨਿਕ ਯੁੱਗ ਵਿੱਚ ਵੀ ਤੀਆਂ ਤੀਜ ਦੀਆਂ ਆਪਣਾ ਮਹੱਤਵ ਨਹੀ ਗਵਾ ਰਹੀਆਂ । ਭਾਰਤੀ ਸੱਭਿਆਚਾਰ ਦੀ ਇਸ ਵਿਲੱਖਣ ਕਲਾ ਨੂੰ ਦਰਸਾਉਂਦੀ ਤੀਆਂ ਹੁਣ ਪਿੰਡਾਂ ਦੇ ਪਾਰਕਾਂ, ਮੈਰਿਜ ਪਲੇਸਾਂ, ਕਲੱਬ, ਹੋਟਲਾਂ ਆਦਿ ਵਿੱਚ ਵੱਖਰੇ ਤੌਰ ਉੱਤੇ ਮਨਾਈਆਂ ਜਾਂਦੀਆਂ ਹਨ । ਸੋ ਆਪ ਸਰਕਾਰ ਨੇ ਤੀਆਂ ਦੇ ਤਿਉਹਾਰ ਨੂੰ ਮਨਾਉਣ ਲਈ ਲੋਕਾਂ ਨੂੰ ਦੁਬਾਰਾ ਉਤਸ਼ਾਹਿਤ ਕੀਤਾ ਹੈ ।