ਫਾਜ਼ਿਲਕਾ, 4 ਅਗਸਤ 2025 :ਪ੍ਰੈਸ ਕੌਂਸਲ ਆਫ ਇੰਡੀਆਂ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਕੋਈ ਵੀ ਅਦਾਰਾ, ਸੰਸਥਾ ਆਦਿ ਪ੍ਰੈਸ ਕੌਂਸਲ ਸ਼ਬਦ ਦੀ ਵਰਤੋਂ ਨਹੀਂ ਕਰ ਸਕਦੀ ਹੈ।
ਇਸ ਸਬੰਧੀ ਕੌਂਸਲ ਵੱਲੋਂ ਜਾਰੀ ਪੱਤਰ ਅਨੁਸਾਰ ਪ੍ਰੈਸ ਕੌਂਸਲ ਆਫ ਇੰਡੀਆਂ ਦਾ ਦਫ਼ਤਰ ਨਵੀਂ ਦਿੱਲੀ ਵਿਚ ਹੈ ਅਤੇ ਇਸ ਤੋਂ ਬਿਨ੍ਹਾਂ ਇਸਦੀ ਕੋਈ ਸਟੇਟ ਬ੍ਰਾਂਚ ਨਹੀਂ ਹੈ ਅਤੇ ਨਾ ਹੀ ਕਿਸੇ ਸੰਸਥਾ ਜਾਂ ਅਦਾਰੇ ਨੂੰ ਮਿਲਦੇ ਜੁਲਦੇ ਨਾਂਅ ਨਾਲ ਕੋਈ ਸੰਸਥਾ ਬਣਾਉਣ ਦਾ ਅਧਿਕਾਰ ਦਿੱਤਾ ਗਿਆ ਹੈ। ਇਹ ਜਾਣਕਾਰੀ ਸਹਾਇਕ ਕਮਿਸ਼ਨਰ ਜਨਰਲ ਸ੍ਰੀ ਕੰਵਰਜੀਤ ਸਿਘ ਮਾਨ ਨੇ ਦਿੱਤੀ ਹੈ।
ਇਸ ਲਈ ਕੋਈ ਵੀ ਸੰਸਥਾ ਆਪਣੇ ਨਾਂਅ ਜਾਂ ਕਿਸੇ ਵੀ ਹੋਰ ਤਰੀਕੇ ਨਾਲ ਪ੍ਰੈਸ ਕੌਂਸਲ ਜਾਂ ਇਸਦੇ ਹਿੰਦੀ ਪੰਜਾਬੀ ਅਨੁਵਾਦ ਭਾਰਤੀ ਪ੍ਰੈਸ ਪਰਿਸ਼ਦ ਨਾਂਅ ਦੀ ਵਰਤੋਂ ਨਾ ਕਰੇ। ਅਜਿਹਾ ਕਰਨ ਦੀ ਪ੍ਰੈਸ ਕੌਂਸਲ ਆਫ ਇੰਡੀਆ ਵੱਲੋਂ ਸਖ਼ਤ ਮਨਾਹੀ ਕੀਤੀ ਗਈ ਹੈ, ਜਿਸ ਤੇ ਸਬੰਧਤ ਸੰਸਥਾ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।