ਮੁੰਬਈ, 3 ਜੂਨ 2025: ਪੈਰਾਗੁਏ ਵਿੱਚ ਭਾਰਤ ਉਦਯੋਗ ਨਿਵੇਸ਼ ਨੂੰ ਆਕਰਸ਼ਿਤ ਕਰਨ ਦੀ ਰਣਨੀਤੀ ਦੇ ਤਹਿਤ ਪੈਰਾਗਵੇ ਦੇ ਰਾਸ਼ਟਰਪਤੀ ਮਿਸਟਰ ਸੈਂਟਿਆਗੋ ਪੈੱਨਾਂ ਨੇ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਸ਼੍ਰੀ ਰਜਿੰਦਰ ਗੁਪਤਾ ਨਾਲ ਮੁੰਬਈ ਵਿੱਚ ਮੁਲਾਕਾਤ ਕੀਤੀ। ਇਹ ਮੀਟਿੰਗ “ਬਹੁਤ ਹੀ ਲਾਹੇਵੰਦ ” ਰਹੀ ਅਤੇ ਇਸ ਵਿੱਚ ਹੋਮ ਟੈਕਸਟਾਈਲਜ਼, ਕੈਮੀਕਲ ਅਤੇ ਪਲਪ ਐਂਡ ਪੇਪਰ ਖੇਤਰਾਂ ਵਿੱਚ ਨਿਵੇਸ਼ ਦੀਆਂ ਸੰਭਾਵਨਾਵਾਂ ’ਤੇ ਵਿਚਾਰ-ਵਟਾਂਦਰਾ ਹੋਇਆ।
ਸ਼੍ਰੀ ਗੁਪਤਾ, ਜੋ ਕਿ ਭਾਰਤ ਦੇ ਛੋਟੀ ਦੇ ਉਦਯੋਗਪਤੀ ਕਾਰੋਬਾਰੀਆਂ ਵਿੱਚੋਂ ਇੱਕ ਹਨ, ਨੂੰ ਪੈਰਾਗੁਏ ਵੱਲੋਂ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਗਿਆ ਸੀ ਤਾਂ ਜੋ ਭਾਰਤੀ ਉਦਯੋਗਾਂ ਨੂੰ ਪੈਰਾਗੁਏ ਵਿੱਚ ਨਿਵੇਸ਼ ਲਈ ਉਤਸ਼ਾਹਿਤ ਕੀਤਾ ਜਾ ਸਕੇ।ਰਾਸ਼ਟਰਪਤੀ ਪੇਨਾ ਨੇ ਨਿਵੇਸ਼ਕਾਰਾਂ ਲਈ ਪੈਰਾਗੁਏ ਦੇ ਆਕਰਸ਼ਕ ਲਾਭ ਗਿਨਾਏ, ਜੋ ਕਿ ਹੇਠ ਲਿਖੇ ਹਨ:1. ਘੱਟ ਪੂੰਜੀ ਲਾਗਤ
ਘੱਟ ਮਜ਼ਦੂਰੀ ਲਾਗਤ
ਸਸਤੀ ਜ਼ਮੀਨ
ਸਸਤੀ ਬਿਜਲੀ
2. ਰਣਨੀਤਿਕ ਲੋਕੇਸ਼ਨ ਅਤੇ ਮਾਰਕੀਟਾਂ ਤੱਕ ਪਹੁੰਚਭੂਗੋਲਿਕ ਫ਼ਾਇਦਾ: ਦੱਖਣੀ ਅਮਰੀਕਾ ਦੇ ਮੱਧ ਵਿੱਚ ਹੋਣ ਕਰਕੇ ਬ੍ਰਾਜ਼ੀਲ ਅਤੇ ਅਰਜਨਟੀਨਾ ਵਰਗੇ ਵੱਡੇ ਬਾਜ਼ਾਰਾਂ ਦੀ ਆਸਾਨ ਪਹੁੰਚਮਰਕੋਸੁਰ ਸਹਿਮਤੀ: ਦੱਖਣੀ ਅਮਰੀਕਾ ਦੇ ਦੇਸ਼ਾਂ ਵਿਚਕਾਰ ਸ਼ੁਲਕ-ਮੁਕਤ ਵਪਾਰ ਦੀ ਸਹੂਲਤਐਕਸਪੋਰਟ ਮੌਕੇ: ਕੱਪੜਿਆਂ ਦੇ ਗਲੋਬਲ ਮਾਰਕੀਟ ਵਿੱਚ ਪੈਰਾਗਵੇ ਇੱਕ ਮੁਕਾਬਲਾਤੀ ਐਕਸਪੋਰਟ ਕੇਂਦਰ ਬਣ ਸਕਦਾ ਹੈ
3. ਮਾਕੀਲਾ ਉਦਯੋਗ ਅਤੇ ਪ੍ਰੋਤਸਾਹਨਮਾਕੀਲਾ ਸਿਸਟਮ: ਕੱਚਾ ਮਾਲ Duty ਫ਼ਰੀ Import ਅਤੇ ਤਿਆਰ ਉਤਪਾਦ Export ਕਰਨ ਦੀ ਵਿਵਸਥਾ
ਸ਼੍ਰੀ ਰਜਿੰਦਰ ਗੁਪਤਾ ਨੇ ਪੈਰਾਗੁਏ ਦੀ ਨੀਤੀ ਦੀ ਪ੍ਰਸ਼ੰਸਾ ਕਰਦੇ ਹੋਏ ਭਵਿੱਖ ਵਿੱਚ ਨਿਵੇਸ਼ ਕਰਨ ਵਿੱਚ ਰੁਚੀ ਜਤਾਈ। ਉਨ੍ਹਾਂ ਕਿਹਾ, “ਟਰਾਈਡੈਂਟ ਗਰੁੱਪ ਹਮੇਸ਼ਾ ਟਿਕਾਊ ਅਤੇ ਪ੍ਰਭਾਵਸ਼ਾਲੀ ਕਾਰੋਬਾਰ ਰਾਹੀਂ ਵਿਦੇਸ਼ੀ ਵਿਸਥਾਰ ਵਿੱਚ ਵਿਸ਼ਵਾਸ ਕਰਦਾ ਹੈ ਅਤੇ ਪੈਰਾਗਵੇ ਇਸ ਰੂਪ ਵਿੱਚ ਬਹੁਤ ਉਚਿਤ ਥਾਂ ਹੈ।”ਇਹ ਮੁਲਾਕਾਤ ਭਾਰਤ ਅਤੇ ਪੈਰਾਗਵੇ ਵਿਚਕਾਰ ਆਰਥਿਕ ਸਾਂਝ ਨੂੰ ਮਜ਼ਬੂਤ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ। ਪੈਰਾਗਵੇ ਮੁਲਕ ਬਾਰੇ ਮੋਟੀ ਜਾਣਕਾਰੀ : ਪੈਰਾਗਵੇ ਦੱਖਣੀ ਅਮਰੀਕਾ ਦੇ ਕੇਂਦਰ ਵਿੱਚ ਸਥਿਤ ਇਕ ਥਲ-ਰਾਸ਼ਟਰ (landlocked country) ਹੈ, ਜੋ ਕਿ ਬ੍ਰਾਜ਼ੀਲ, ਅਰਜਨਟੀਨਾ ਅਤੇ ਬੋਲੀਵੀਆ ਨਾਲ ਘਿਰਿਆ ਹੋਇਆ ਹੈ। ਇਹ ਦੇਸ਼ ਆਪਣੀ ਰਾਜਨੀਤਕ ਸਥਿਰਤਾ, ਕੁਦਰਤੀ ਸਰੋਤਾਂ ਅਤੇ ਨਿਵੇਸ਼-ਦੋਸਤ ਨੀਤੀਆਂ ਕਰਕੇ ਇੱਕ ਉਭਰਦਾ ਵਪਾਰ ਕੇਂਦਰ ਬਣ ਰਿਹਾ ਹੈ।
ਮੁੱਖ ਜਾਣਕਾਰੀ:ਰਾਜਧਾਨੀ: ਅਸੁਨਸੀਓਨ
ਆਬਾਦੀ: ਲਗਭਗ 75 ਲੱਖOfficial
ਭਾਸ਼ਾਵਾਂ: ਸਪੇਨੀ ਅਤੇ ਗੁਆਰਾਨੀ
Currency : ਪੈਰਾਗਵੇ ਗੁਆਰਾਨੀ (PYG)
ਰਾਜਨੀਤਕ ਪ੍ਰਣਾਲੀ: ਰਾਸ਼ਟਰਪਤੀ ਪ੍ਰਣਾਲੀ
ਮੌਜੂਦਾ ਰਾਸ਼ਟਰਪਤੀ: ਮਿਸਟਰ ਸੈਂਟਿਆਗੋ ਪੇਨਾ
ਆਰਥਿਕ ਖੂਬੀਆਂ:ਘੱਟ ਲਾਗਤਾਂ ਵਾਲਾ ਦੇਸ਼: ਮਜ਼ਦੂਰੀ, ਜ਼ਮੀਨ ਅਤੇ ਬਿਜਲੀ ਦੀਆਂ ਲਾਗਤਾਂ ਦੱਖਣੀ ਅਮਰੀਕਾ ਵਿੱਚ ਸਭ ਤੋਂ ਘੱਟ ਹਨ।ਮਾਕੀਲਾ ਕਾਨੂੰਨ: ਇਹ ਕੱਚਾ ਮਾਲ ਡਿਊਟੀ-ਫਰੀ ਆਯਾਤ ਕਰਨ ਅਤੇ ਤਿਆਰ ਮਾਲ ਨਿਰਯਾਤ ਕਰਨ ਦੀ ਆਗਿਆ ਦਿੰਦਾ ਹੈ, ਜੋ ਉਦਯੋਗਾਂ ਲਈ ਲਾਭਕਾਰੀ ਹੈ।
ਸਸਤੀ ਅਤੇ ਭਰਪੂਰ ਬਿਜਲੀ: ਇਟਾਈਪੂ ਡੈਮ ਵਰਗੀਆਂ ਜਲ-ਵਿਦਯੁਤ ਯੋਜਨਾਵਾਂ ਰਾਹੀਂ ਸਸਤੀ ਅਤੇ ਹਰੀ ਬਿਜਲੀ ਉਪਲਬਧ ਹੈ।
ਰਣਨੀਤਿਕ ਸਥਿਤੀ: ਬ੍ਰਾਜ਼ੀਲ ਅਤੇ ਅਰਜਨਟੀਨਾ ਵਰਗੇ ਵੱਡੇ ਮਾਰਕੀਟਾਂ ਦੇ ਨੇੜੇ।
ਮਰਕੋਸੁਰ ਦੀ ਮੈਂਬਰਸ਼ਿਪ: ਦੱਖਣੀ ਅਮਰੀਕਾ ਅਤੇ ਯੂਰਪੀ ਯੂਨੀਅਨ ਦੇ ਨਾਲ ਵਪਾਰ ‘ਚ ਛੂਟ ਮਿਲਦੀ ਹੈ।
ਨਿਵੇਸ਼ ਮੌਕੇ:ਕੱਪੜੇ ਅਤੇ ਗਾਰਮੈਂਟ ਉਦਯੋਗਖੇਤੀ ਸੰਬੰਧੀ ਪ੍ਰੋਸੈਸਿੰਗਰਸਾਇਣ ਉਦਯੋਗਪਲਪ ਅਤੇ ਪੇਪਰਲੋਜਿਸਟਿਕਸ ਅਤੇ ਗੋਦਾਮ ਸੇਵਾਵਾਂਪੈਰਾਗਵੇ ਆਪਣੇ ਆਪ ਨੂੰ ਭਾਰਤੀ ਅਤੇ ਵਿਦੇਸ਼ੀ ਉਦਯੋਗਾਂ ਲਈ ਸਸਤਾ, ਸਹੂਲਤਪੂਰਨ ਅਤੇ ਨਿਰਯਾਤ-ਅਨੁਕੂਲ ਕੇਂਦਰ ਵਜੋਂ ਵਿਕਸਤ ਕਰ ਰਿਹਾ ਹੈ।