ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪਾਰਟੀ ਬਣਾਉਣ ਦਾ ਸਭ ਨੂੰ ਹੱਕ ਹੈ ਪਰ ਪਾਰਟੀ ਦਾ ਏਜੰਡਾ ਕੀ ਹੈ ਤੇ ਲੋਕ ਉਸ ਏਜੰਡੇ ਨੂੰ ਪਸੰਦ ਕਰਦੇ ਹਨ ਜਾਂ ਨਹੀਂ ਉਹ ਲੋਕਾਂ ਦੀ ਮਰਜ਼ੀ ਹੈ। ਪੰਜਾਬ ਦੀ ਧਰਤੀ ‘ਤੇ ਸਭ ਕੁਝ ਉੱਗ ਸਕਦਾ ਪਰ ਨਫ਼ਰਤ ਦੇ ਬੀਜ ਨਹੀਂ ਉੱਗਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਦੇ ਇਤਿਹਾਸਕ ਕਿਲਾ ਮੁਬਾਰਕ ਵਿਖੇ ਸੂਬੇ ਦੇ ਪਹਿਲੇ ਲਗਜ਼ਰੀ ਹੋਟਲ ਰਨਵਾਸ ਪੈਲੇਸ ਦਾ ਉਦਘਾਟਨ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ (ਬੁੱਧਵਾਰ) ਇਸ ਦਾ ਉਦਘਾਟਨ ਕੀਤਾ।
ਇਹ ਹੋਟਲ ਆਪਣੇ ਆਪ ਵਿੱਚ ਕਲਾ ਅਤੇ ਸੱਭਿਆਚਾਰ ਦੀ ਇੱਕ ਨਵੀਂ ਮਿਸਾਲ ਹੈ। ਇਹ 18ਵੀਂ ਸਦੀ ਦਾ ਕਿਲਾ ਹੈ। ਇਸ ਵਿੱਚ ਪੰਜਾਬ ਦਾ ਅਮੀਰ ਵਿਰਸਾ ਸਾਫ਼ ਨਜ਼ਰ ਆਵੇਗਾ। ਇਸ ਦੇ ਅਸਲੀ ਰੂਪ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ ਹੈ। ਇਸ ਦੇ ਨਾਲ ਹੀ ਲੋਕ ਇਸ ਨੂੰ ਆਨਲਾਈਨ ਬੁੱਕ ਵੀ ਕਰ ਸਕਣਗੇ। ਇਸ ਦੇ ਨਾਲ ਹੀ ਹੁਣ ਕਪੂਰਥਲਾ ਦੇ ਰਾਜੇ ਦਾ ਮਹਿਲ ਵੀ ਵਿਕਸਤ ਕੀਤਾ ਜਾ ਰਿਹਾ ਹੈ। ਇਸ ਹੋਟਲ ਦਾ ਨਾਂ ‘ਦ ਰਨਵਾਸ ਪੈਲੇਸ’ ਹੈ, ਇੱਥੇ ਪਟਿਆਲਾ ਮਹਾਰਾਜਾ ਦੀਆਂ ਰਾਣੀਆਂ ਠਹਿਰਦੀਆਂ ਸਨ।


