Author: Pushminder Sidhu

ਸਾਲ 2024 ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜੀ.ਵੀ.ਕੇ ਪਾਵਰ ਤੋਂ ਗੋਇੰਦਵਾਲ ਪਾਵਰ ਪਲਾਂਟ ਨੂੰ 1080 ਕਰੋੜ ਰੁਪਏ ਦੀ ਲਾਗਤ ਨਾਲ ਖਰੀਦਣ ਦੇ ਇਤਿਹਾਸਕ ਕਦਮ ਨਾਲ ਹੋਈ। ਭਾਰਤ ਵਿੱਚ ਇੱਕ ਸੂਬ ਸਰਕਾਰ ਦੁਆਰਾ ਇੱਕ ਪ੍ਰਾਈਵੇਟ ਪਾਵਰ ਪਲਾਂਟ ਖਰੀਦਣ ਦੀ ਇਹ ਪਹਿਲੀ ਘਟਨਾ ਹੈ। ਸ੍ਰੀ ਗੁਰੂ ਅਮਰਦਾਸ ਜੀ ਦੇ ਨਾਮ ‘ਤੇ ਰੱਖੇ ਗਏ ਇਸ ਥਰਮਲ ਪਲਾਂਟ ਦਾ ਲੋਡ ਫੈਕਟਰ ਇਸ ਸਾਲ ਦੌਰਾਨ 35 ਪ੍ਰਤੀਸ਼ਤ ਤੋਂ ਵਧਾ ਕੇ 77 ਪ੍ਰਤੀਸ਼ਤ ਕਰ ਦਿੱਤਾ ਗਿਆ, ਜਿਸ ਨਾਲ ਇਸਦੀ ਬਿਜਲੀ ਉਤਪਾਦਨ ਸਮਰੱਥਾ ਦੁੱਗਣੀ ਹੋ ਗਈ। ਇਹ 540 ਮੈਗਾਵਾਟ ਥਰਮਲ ਪਲਾਂਟ 2 ਕਰੋੜ ਪ੍ਰਤੀ ਮੈਗਾਵਾਟ ਦੀ ਕਿਫ਼ਾਇਤੀ ਦਰ ‘ਤੇ…

Read More

ਸਾਡੇ ਦੇਸ਼ ਵਿੱਚ ਜਾਇਦਾਦ ਦੇ ਵਿਵਾਦਾਂ ਦਾ ਇੱਕ ਲੰਮਾ ਇਤਿਹਾਸ ਹੈ ਅਤੇ ਅੱਜ ਵੀ ਅਸੀਂ ਅਕਸਰ ਜਾਇਦਾਦ ਵਿਵਾਦਾਂ ਨਾਲ ਸਬੰਧਤ ਖ਼ਬਰਾਂ ਸੁਣਦੇ ਜਾਂ ਪੜ੍ਹਦੇ ਹਾਂ। ਇਨ੍ਹਾਂ ਝਗੜਿਆਂ ਦਾ ਇੱਕ ਮੁੱਖ ਕਾਰਨ ਇਹ ਵੀ ਹੈ ਕਿ ਬਹੁਤ ਸਾਰੇ ਲੋਕ ਜਾਇਦਾਦ ਦੇ ਅਧਿਕਾਰਾਂ ਨਾਲ ਸਬੰਧਤ ਕਾਨੂੰਨਾਂ ਤੋਂ ਅਣਜਾਣ ਹਨ। ਅੱਜ ਅਸੀਂ ਇਹ ਜਾਣਾਂਗੇ ਕਿ ਕੀ ਇੱਕ ਵਿਆਹੁਤਾ ਧੀ ਦਾ ਆਪਣੇ ਪਿਤਾ ਦੀ ਜਾਇਦਾਦ ਵਿੱਚ ਉਸਦੇ ਭਰਾ ਦੇ ਬਰਾਬਰ ਅਧਿਕਾਰ ਹੈ ਅਤੇ ਉਹ ਕਿਨ੍ਹਾਂ ਹਾਲਤਾਂ ’ਚ ਇਸਦਾ ਦਾਅਵਾ ਕਰ ਸਕਦੀ ਹੈ। ਇਸ ਸਵਾਲ ਦਾ ਜਵਾਬ ਦੇਣ ਲਈ, ਕਈ ਮਹੱਤਵਪੂਰਨ ਕਾਨੂੰਨੀ ਪਹਿਲੂਆਂ ਨੂੰ ਸਮਝਣਾ ਜ਼ਰੂਰੀ ਹੈ। ਕੀ ਜੱਦੀ ਜਾਇਦਾਦ ਵਿੱਚ ਪੁੱਤਰਾਂ ਅਤੇ ਧੀਆਂ ਦਾ…

Read More

ਅੱਜ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦਾ ਕਿਸਾਨ ਮੋਰਚੇ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ 27 ਦਸੰਬਰ ਸੰਯੁਕਤ ਮੋਰਚਾ ਹਰਿਆਣੇ ਦੀਆਂ ਜਥੇਬੰਦੀਆਂ ਦੀ ਮੀਟਿੰਗ ਨਿਰਵਾਣਾ ਵਿਖੇ ਹੋਈ ਸੀ ਜਿਸ ਵਿਚ 4 ਜਨਵਰੀ 2025 ਵਾਲੇ ਦਿਨ ਸੰਯੁਕਤ ਮੋਰਚੇ ਦੇ ਦਿਸ਼ਾ ਨਿਰਦੇਸ਼ ’ਤੇ ਹਰਿਆਣਾ ’ਚ ਵੱਡੀ ਮਹਾ ਪੰਚਾਇਤ ਕੀਤੀ ਜਾ ਰਹੀ ਹੈ। ਅਸੀਂ ਪੰਜਾਬ ਅਤੇ ਹਰਿਆਣੇ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਆਪਣੀ ਸ਼ਮੂਲੀਅਤ ਕਰਨ ਤਾਂ ਜੋ ਰਹਿੰਦੀਆਂ ਮੰਗਾਂ ਨੂੰ ਲੈ ਕੇ ਮਹਾ ਪੰਚਾਇਤ ਕਰ ਸਕੀਏ। ਕਿਉਂਕਿ ਜਿਹੜਾ ਖਨੌਰੀ ਬਾਰਡਰ ’ਤੇ ਜਗਜੀਤ ਸਿੰਘ ਡੱਲੇਵਾਲ…

Read More

ਤਰਨ ਤਾਰਨ ਪੁਲਿਸ ਨੇ ਜੱਗੂ ਭਗਵਾਨਪੁਰੀਆ ਤੇ ਅੰਮ੍ਰਿਤਪਾਲ ਬਾਠ ਗੈਂਗ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਹਨਾਂ ਕੋਲੋਂ 4 ਹਥਿਆਰ ਬਰਾਮਦ ਹੋਏ ਹਨ। ਇਹ ਪ੍ਰਗਟਾਵਾ ਡੀ ਜੀ ਵੀ ਗੌਰਵ ਯਾਦਵ ਨੇ ਇਕ ਟਵੀਟ ਵਿਚ ਕੀਤਾ ਹੈ।ਉਹਨਾਂ ਦੱਸਿਆ ਕਿ ਫੜੇ ਹਥਿਆਰਾਂ ਵਿਚ ਇਕ ਗਲੋਕ 9 ਐਮ ਐਮ ਪਿਸਤੋਲ ਵੀ ਸ਼ਾਮਲ ਹੈ ਜੋ ਅਮਰੀਕਾ ਦੀ ਬਣੀ ਹੈ। ਮੁੱਢਲੀ ਪੁੱਛ ਗਿੱਛ ਤੋਂ ਸਾਹਮਣੇ ਆਇਆ ਹੈ ਕਿ ਉਹ ਆਪਣੇ ਵਿਰੋਧੀਆਂ ਨੂੰ ਮਾਰਨ ਦੀ ਯੋਜਨਾਬੰਦੀ ਕਰ ਰਹੇ ਸਨ। ਇਹ ਸ਼ੂਟਰ ਪਿਛਲੇ ਦਿਨਾਂ ਵਿਚ ਹੋਏ ਇਕ ਕਤਲ ਵਿਚ ਵੀ ਸ਼ਾਮਲ ਸਨ। ਪੁਲਿਸ ਅਗਲੇਰੀ ਜਾਂਚ ਕਰ ਰਹੀ ਹੈ।

Read More

ਭਾਵੇਂ ਸਮੇਂ ਦੀਆਂ ਸਰਕਾਰਾਂ ਵੱਖ ਵੱਖ ਵਰਗਾਂ ਨੂੰ ਸਹੂਲਤਾਂ ਦੇਣ ਦੇ ਦਾਅਵੇ ਕਰਦੀਆਂ ਆ ਰਹੀਆਂ ਹਨ ਪਰ ਪੰਜਾਬੀ ਸਮਾਜ ਨਾਲ ਜੁੜਿਆ ਕਬੀਲਾ ਜਿਸ ਨੂੰ ਗੱਡੀਆਂ ਵਾਲੇ ਕਿਹਾ ਜਾਂਦਾ ਹੈ ਉਹ ਹਾਲੇ ਤੱਕ ਵੀ ਢੁੱਕਵੀਆਂ ਸਹੂਲਤਾਂ ਤੋਂ ਮਹਿਰੂਮ ਚੱਲੇ ਆ ਰਹੇ ਹਨ। ਮਹੱਤਵਪੂਰਨ ਇਹ ਵੀ ਹੈ ਕਿ ਇੰਨ੍ਹਾਂ ਗੱਡੀਆਂ ਵਾਲਿਆਂ ਦਾ ਤੱਕਲੇ, ਖੁਰਚਣੇ, ਕਹੀਆਂ,ਕੁਹਾੜੀਆਂ ਬਨਾਉਣ ਅਤੇ ਪੇਂਡੂ ਕਬੀਲਦਾਰੀ ਨਾਲ ਸਬੰਧਤ ਹੱਥੀ ਕੰਮ ਕਰਨ ਨੂੰ ਅਧੁਨਿਕਤਾ ਦੀ ਚਕਾਚੌਂਧ ਅਤੇ ਮਸ਼ੀਨੀਕਰਨ ਨੇ ਖੋਰਾ ਲਾਇਆ ਹੈ। ਹਾਲਾਂਕਿ ਟਾਵਾਂ ਟਾਵਾਂ ਨਵਾਂ ਪੋਚ ਹੁਣ ਜਿੰਦਗੀ ਦੀਆਂ ਤਲਖ ਹਕੀਕਤਾਂ ਨੂੰ ਸਮਝਦਿਆਂ ਨਵੀਂ ਹਵਾ ਦਾ ਮਹੱਤਵ ਸਮਝਣ ਲੱਗਿਆ ਹੈ ਫਿਰ ਵੀ ਬਹੁਗਿਣਤੀ ਪ੍ਰੀਵਾਰਾਂ ’ਚ ਅੱਜ ਵੀ ਉਹੀ ਪੁਰਾਣਾ…

Read More

ਕਿਸਾਨਾਂ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਪੰਜਾਬ ਰੋਡਵੇਜ਼ ਟਰਾਂਸਪੋਰਟ ਯੂਨੀਅਨ ਨੇ ਵੀ ਪੰਜਾਬ ਬੰਦ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਯੂਨੀਅਨ ਦਾ ਕਹਿਣਾ ਹੈ ਕਿ ਹੱਕ ਲਈ ਸੰਘਰਸ਼ ਕਰ ਰਹੇ ਸੰਗਠਨਾਂ ਨੇ 30 ਦਸੰਬਰ ਨੂੰ ਪੰਜਾਬ ਬੰਦ ਕਰਨ ਦਾ ਜੋ ਫੈਸਲਾ ਲਿਆ ਹੈ, ਅਸੀਂ ਉਸ ਦਾ ਪੂਰਾ ਸਮਰਥਨ ਕਰਾਂਗੇ ਕਿਉਂਕਿ ਦਿਨ-ਬ-ਦਿਨ ਕਰਜ਼ ਦੇ ਬੋਝ ਹੇਠ ਦੱਬ ਰਹੇ ਕਿਸਾਨ ਨੂੰ ਬਚਾਉਣਾ ਜ਼ਰੂਰੀ ਹੈ।ਬੱਸ ਯੂਨੀਅਨ ਦਾ ਕਹਿਣਾ ਹੈ ਕਿ 30 ਦਸੰਬਰ ਨੂੰ ਬੱਸਾਂ ਨਹੀਂ ਚੱਲਣਗੀਆਂ, ਸਵੇਰੇ 10 ਵਜੇ ਤੋਂ 2 ਵਜੇ ਤੱਕ ਚੱਕਾ ਜਾਮ…

Read More

ਤਲਵੰਡੀ ਸਾਬੋ ‘ਚ ਸ਼ੁੱਕਰਵਾਰ ਸਵੇਰੇ ਹੋਏ ਭਿਆਨਕ ਹਾਦਸੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਪੀੜਤਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਆਰਥਿਕ ਸਹਾਇਤਾ ਦਾ ਐਲਾਨ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਹਸਪਤਾਲ ਜ਼ਖ਼ਮੀਆਂ ਦੀ ਛੇਤੀ ਤੰਦਰੁਸਤੀ ਲਈ ਕਾਮਨਾ ਕੀਤੀ ਹੈ। ਪ੍ਰਧਾਨ ਮੰਤਰੀ ਦਫਤਰ ਵੱਲੋਂ ਟਵਿੱਟਰ ਐਕਸ ਰਾਹੀਂ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਪੀਐਮ ਮੋਦੀ ਵੱਲੋਂ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।ਪੋਸਟ ਰਾਹੀਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਐਕਸਗ੍ਰੇਸ਼ੀਆ, ਜਦਕਿ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਆਰਥਿਕ ਸਹਾਇਤਾ ਦਾ ਐਲਾਨ ਕੀਤਾ ਗਿਆ ਹੈ। ਦੱਸ ਦਈਏ…

Read More

ਨਵੇਂ ਸਾਲ ਮਨਾਉਣ ਲਈ ਬਹੁਤ ਸਾਰੇ ਸੈਲਾਨੀ ਹਿਮਾਚਲ ਪ੍ਰਦੇਸ਼ ਤੇ ਕਸ਼ਮੀਰ ਦਾ ਰੁਖ਼ ਕਰਦੇ ਹਨ। ਬਰਫ਼ ਦਾ ਆਨੰਦ ਮਾਣਨ ਲਈ ਹਿਮਾਚਲ ਪ੍ਰਦੇਸ਼ ਤੇ ਕਸ਼ਮੀਰ ਵਿਚ ਟੂਰਿਸਟਾਂ ਦੀ ਵੱਡੀ ਗਿਣਤੀ ਵੇਖਣ ਨੂੰ ਮਿਲਦੀ ਹੈ ਪਰ ਜੇਕਰ ਤੁਸੀਂ ਵੀ ਕੁਝ ਇਸੇ ਤਰ੍ਹਾਂ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਪਹਿਲਾਂ ਉਥੇ ਦੇ ਮੌਸਮ ਬਾਰੇ ਜਾਣ ਲਓ। ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ‘ਚ ਫਿਲਹਾਲ ਭਾਰੀ ਬਰਫਬਾਰੀ ਵੇਖਣ ਨੂੰ ਮਿਲ ਰਹੀ ਹੈ। ਇਸ ਬਰਫਬਾਰੀ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਸੈਲਾਨੀਆਂ ਲਈ ਬਰਫਬਾਰੀ ਮਜ਼ੇ ਦੀ ਬਜਾਏ ਪਰੇਸ਼ਾਨੀ ਦਾ ਕਾਰਨ ਬਣ ਰਹੀ ਹੈ। ਕੁੱਲੂ ਜ਼ਿਲੇ ‘ਚ ਸ਼ੁੱਕਰਵਾਰ ਨੂੰ ਭਾਰੀ ਬਰਫਬਾਰੀ ਕਾਰਨ ਕਰੀਬ 5,000 ਯਾਤਰੀ ਸੋਲਾਂਗ ਨਾਲੇ ‘ਚ…

Read More

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅੱਜ ਸ਼ਨੀਵਾਰ ਨੂੰ ਪੰਜ ਤੱਤਾਂ ਵਿਚ ਵਿਲੀਨ ਹੋ ਗਏ। ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਨੂੰ ਨਵੀਂ ਦਿੱਲੀ ਦੇ ਨਿਗਮਬੋਧ ਘਾਟ ਵਿਖੇ ਅੰਤਿਮ ਵਿਦਾਈ ਦਿੱਤੀ ਗਈ। ਉਨ੍ਹਾਂ ਦੀ ਧੀ ਨੇ ਉਨ੍ਹਾਂ ਨੂੰ ਮੁਖਾਗਨੀ ਦਿੱਤੀ। ਉਨ੍ਹਾਂ ਨੂੰ ਅੰਤਿਮ ਵਿਦਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਨਿਗਮ ਬੋਧ ਘਾਟ ‘ਤੇ ਮੌਜੂਦ ਰਹੇ। ਉਨ੍ਹਾਂ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਉਪਰਾਸ਼ਟਰਪਤੀ ਜਗਦੀਪ ਧਨਖੜ, ਪੀ.ਐੱਮ. ਮੋਦੀ, ਰਾਹੁਲ ਗਾਂਧੀ, ਸੋਨੀਆ ਗਾਂਧੀ ਸਣੇ ਕਈ ਨੇਤਾਵਾਂ ਨੇ ਡਾਕਟਰ ਸਾਬ੍ਹ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ। ਭੂਟਾਨ ਦੇ ਰਾਜੇ ਨੇ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਅਮਿਤ ਸ਼ਾਹ, ਰਾਜਨਾਥ ਸਿੰਘ, ਲੋਕ ਸਭਾ ਸਪੀਕਰ…

Read More

ਸੁਪਰੀਮ ਕੋਰਟ ਨੇ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਲੈ ਕੇ ਜਾਣ ਲਈ ਮਨਾਉਣ ਦੇ ਸਿਲਸਿਲੇ ‘ਚ ਪੰਜਾਬ ਸਰਕਾਰ ਨੂੰ 31 ਦਸੰਬਰ ਤੱਕ ਦਾ ਸਮਾਂ ਦਿੱਤਾ ਹੈ। ਜਸਟਿਸ ਸੂਰਿਆਕਾਂਤ ਅਤੇ ਜਸਟਿਸ ਉੱਜਵਲ ਭੂਈਆਂ ਦੀ ਬੈਂਚ ਨੇ ਸੁਣਵਾਈ ਕਰਦਿਆਂ ਸਥਿਤੀ ਨੂੰ ਵਿਗੜਨ ਦੇਣ ਅਤੇ ਡੱਲੇਵਾਲ ਨੂੰ ਮੈਡੀਕਲ ਸਹਾਇਤਾ ਪ੍ਰਦਾਨ ਕਰਨ ਦੇ ਉਸ ਦੇ ਪਹਿਲਾਂ ਦੇ ਨਿਰਦੇਸ਼ਾਂ ਦਾ ਪਾਲਣ ਨਾ ਕਰਨ ‘ਤੇ ਪੰਜਾਬ ਸਰਕਾਰ ਨੂੰ ਫਟਕਾਰ ਲਾਈ। ਪੰਜਾਬ ਸਰਕਾਰ ਨੇ ਡੱਲੇਵਾਲ ਨੂੰ ਹਸਪਤਾਲ ਲੈ ਕੇ ਜਾਣ ਵਿਚ ਅਸਮਰੱਥਾ ਜ਼ਾਹਰ ਕਰਦਿਆਂ ਕਿਹਾ ਕਿ ਉਸ ਨੂੰ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਵਿਰੋਧ ਦਾ ਸਾਹਮਣੇ ਕਰਨਾ ਪੈ ਰਿਹਾ ਹੈ, ਜਿਨ੍ਹਾਂ ਨੇ ਡੱਲੇਵਾਲ…

Read More