Author: onpoint channel

“I’m a Newswriter, “I write about the trending news events happening all over the world.

ਬਰਨਾਲਾ, 16 ਦਸੰਬਰ 2025- ਸੰਘਣੀ ਧੁੰਦ ਕਾਰਨ ਬਰਨਾਲਾ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਹੈ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਹ ਹਾਦਸਾ ਤਰਨ ਤਾਰਨ ਦੇ ਇੱਕ ਪਰਿਵਾਰ ਨਾਲ ਵਾਪਰਿਆ, ਜੋ ਸ਼ਗਨ ਲੈ ਕੇ ਸਿਰਸਾ ਜਾ ਰਿਹਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ, ਤਰਨ ਤਾਰਨ ਦਾ ਇੱਕ ਪਰਿਵਾਰ ਆਪਣੀ ਬੇਟੀ ਦਾ ਸ਼ਗਨ ਲੈ ਕੇ ਸਿਰਸਾ (ਹਰਿਆਣਾ) ਜਾ ਰਿਹਾ ਸੀ। ਰਸਤੇ ਵਿੱਚ ਬਰਨਾਲਾ ਨੇੜੇ ਸੰਘਣੀ ਧੁੰਦ ਕਾਰਨ ਦੋ ਗੱਡੀਆਂ ਡਿਵਾਈਡਰ ਨਾਲ ਟਕਰਾ ਗਈਆਂ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ।ਇਸ ਦਰਦਨਾਕ ਹਾਦਸੇ ਵਿੱਚ ਲੜਕੀ ਦੇ ਭਰਾ ਸਮੇਤ ਕੁੱਲ ਤਿੰਨ ਲੋਕਾਂ ਦੀ…

Read More

ਅੰਮ੍ਰਿਤਸਰ/ਚੰਡੀਗੜ੍ਹ, 15 ਦਸੰਬਰ 2025 -ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਵਿੱਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਸ਼ਾਂਤੀਪੂਰਵਕ ਨੇਪਰੇ ਚੜ੍ਹਨ ‘ਤੇ ਪੰਜਾਬੀਆਂ ਦਾ ਧੰਨਵਾਦ ਕੀਤਾ। ਜ਼ਿਲਾ ਪ੍ਰਧਾਨ ਅੰਮ੍ਰਿਤਸਰ-ਸ਼ਹਿਰੀ ਪ੍ਰਭਬੀਰ ਸਿੰਘ ਬਰਾੜ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਬੀਤੇ ਕੱਲ੍ਹ (14 ਤਾਰੀਕ) ਪੰਜਾਬ ਦੇ ਲੋਕਾਂ ਨੇ ਬਹੁਤ ਹੀ ਅਮਨ-ਚੈਨ ਨਾਲ ਵੋਟਾਂ ਪਾ ਕੇ ਵਿਰੋਧੀਆਂ ਦੇ ਉਸ ਝੂਠੇ ਪ੍ਰਚਾਰ ਦਾ ਮੂੰਹ ਤੋੜ ਜਵਾਬ ਦਿੱਤਾ ਹੈ, ਜਿਸ ਵਿੱਚ ਕਿਹਾ ਜਾ ਰਿਹਾ ਸੀ ਕਿ ਲੋਕਤੰਤਰ ਦਾ ਘਾਣ ਹੋ ਰਿਹਾ ਹੈ ਜਾਂ ਬੈਲਟ ਪੇਪਰ ਲੁੱਟੇ ਜਾ ਰਹੇ ਹਨ। ਉਨ੍ਹਾਂ…

Read More

ਚੰਡੀਗੜ੍ਹ, 15 ਦਸੰਬਰ 2025- ਮੋਹਾਲੀ ਦੇ ਸੋਹਾਣਾ ਵਿੱਚ ਅੱਜ ਉਸ ਵੇਲੇ ਹਫੜਾ-ਦਫੜੀ ਮੱਚ ਗਈ ਜਦੋਂ ਚੱਲ ਰਹੇ ਕਬੱਡੀ ਮੈਚ ਦੇ ਦੌਰਾਨ ਗੋਲੀਆਂ ਚੱਲ ਗਈਆਂ। ਇਸ ਦੌਰਾਨ ਇੱਕ ਨੌਜਵਾਨ ਨੂੰ ਬਲੈਰੋ ਅਤੇ ਬਾਈਕ ‘ਤੇ ਸਵਾਰ ਹੋ ਕੇ ਆਏ ਬਦਮਾਸ਼ਾਂ ਨੇ ਗੋਲੀਆਂ ਮਾਰ ਦਿੱਤੀਆਂ। ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਸ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸੂਤਰਾਂ ਦੇ ਹਵਾਲੇ ਨਾਲ ਜਾਣਕਾਰੀ ਇਹ ਵੀ ਹੈ ਕਿ ਪ੍ਰਸਿੱਧ ਗਾਇਕ ਮਨਕੀਰਤ ਔਲਖ ਨੇ ਵੀ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣਾ ਸੀ। ਖ਼

Read More

*ਵਿਧਾਇਕ ਸਿੱਧੂ ਨੇ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ‘ਤੇ ਹੀ ਕੀਤਾ ਨਿਪਟਾਰਾ**- ਦਫ਼ਤਰ ਨਗਰ ਨਿਗਮ ਜੋਨ-ਸੀ ਦੇ ਬਾਹਰ ਮੋਬਾਇਲ ਵੈਨ ਰਾਹੀਂ ਸੁਣੀਆਂ ਮੁਸ਼ਕਿਲਾਂ*ਲੁਧਿਆਣਾ, 15 ਦਸੰਬਰ (000) – ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਹਲਕਾ ਆਤਮ ਨਗਰ ਅਧੀਨ ਨਗਰ ਨਿਗਮ ਜੋਨ-ਸੀ ਦਫ਼ਤਰ ਦੇ ਬਾਹਰ, ਮੋਬਾਇਲ ਵੈਨ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ ਗਿਆ। ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਮੋਬਾਇਲ ਵੈਨ ਰਾਹੀਂ ਨਿਰੰਤਰ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਹਨ ਜਿਸਦੇ ਤਹਿਤ ਅੱਜ ਗਿੱਲ ਰੋਡ, ਦਫ਼ਤਰ ਨਗਰ ਨਿਗਮ ਜੋਨ-ਸੀ ਦੇ ਬਾਹਰ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹੇ। ਵਿਧਾਇਕ ਸਿੱਧੂ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਜਿਆਦਾਤਰ…

Read More

ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਲੁਧਿਆਣਾ*ਜੀ.ਐੱਚ.ਜੀ. ਕਾਲਜ ਸਿੱਧਵਾਂ ਖੁਰਦ ‘ਚ ਨਸ਼ਿਆਂ ਵਿਰੁੱਧ ਜਾਗਰੂਕਤਾ ਲਈ ਸਹੁੰ ਚੁੱਕ ਸਮਾਗਮ ਆਯੋਜਿਤ**- ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵਿਦਿਆਰਥੀਆਂ ਦੇ ਡਿਬੇਟ ਮੁਕਾਬਲੇ ਵੀ ਕਰਵਾਏ**- ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ”ਯੂਥ ਅਗੇਂਸਟ ਡਰੱਗਜ” ਮੁਹਿੰਮ ਜਾਰੀ*ਲੁਧਿਆਣਾ, 15 ਦਸੰਬਰ (000) – ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ”ਯੂਥ ਅਗੇਂਸਟ ਡਰੱਗਜ” ਮੁਹਿੰਮ ਤਹਿਤ ਜੀ.ਐੱਚ.ਜੀ ਕਾਲਜ, ਸਿੱਧਵਾਂ ਖੁਰਦ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਦੇ ਨਾਲ ਇਸ ਕੋਹੜ ਨੂੰ ਜੜ੍ਹੋਂ ਖਤਮ ਕਰਨ ਲਈ ਵਿਦਿਆਰਥੀਆਂ ਨੂੰ ਸਹੁੰ ਚੁਕਾਈ ਗਈ।ਇਸ ਤੋਂ ਇਲਾਵਾ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਵਿਦਿਆਰਥੀਆਂ ਦੇ ਡਿਬੇਟ ਮੁਕਾਬਲੇ ਵੀ ਕਰਵਾਏ ਗਏ ਜਿਸ ਵਿੱਚ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਸੀ.ਜੇ.ਐੱਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ…

Read More

ਉਮੀਦਵਾਰ 2 ਜਨਵਰੀ ਤੱਕ ਭੇਜ ਸਕਦੇ ਅਰਜ਼ੀਆਂ, 7 ਨੂੰ ਸੰਸਥਾ ਵਿਖੇ ਹੋਵੇਗੀ ਇੰਟਰਵਿਊਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 99882-21204 ’ਤੇ ਕੀਤਾ ਜਾ ਸਕਦੈ ਸੰਪਰਕ ਜਲੰਧਰ, 15 ਦਸੰਬਰ : ਇੰਸਟੀਚਿਊਟ ਮੈਨੇਜਮੈਂਟ ਕਮੇਟੀ ਉਦਯੋਗਿਕ ਸਿਖਲਾਈ ਸੰਸਥਾ ਆਦਮਪੁਰ (ਜਲੰਧਰ) ਵਲੋਂ ਆਰਜ਼ੀ ਤੌਰ ’ਤੇ ਟਰੇਡ ਆਰ.ਏ.ਸੀ., ਮੈਕੇਨਿਕ ਇਲੈਕਟ੍ਰਿਕ ਵਹੀਕਲ, ਪਲੰਬਰ, ਮੈਕੇਨਿਕ ਡੀਜ਼ਲ, ਮਸ਼ੀਨਿਸਟ ਸੈਸ਼ਨ 2025-26 ਲਈ ਗੈਸਟ ਫੈਕਲਟੀ ਇੰਸਟਰਕਟਰਜ਼ ਦੀ ਭਰਤੀ ਕੀਤੀ ਜਾ ਰਹੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੈਂਬਰ ਸਕੱਤਰ ਆਈ.ਐਮ.ਸੀ. ਉਦਯੋਗਿਕ ਸਿਖਲਾਈ ਸੰਸਥਾ ਆਦਮਪੁਰ(ਜਲੰਧਰ) ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਉਮੀਦਵਾਰਾਂ ਨੂੰ ਉੱਕਾ-ਪੁੱਕਾ 15000 ਰੁਪਏ ਪ੍ਰਤੀ ਮਹੀਨਾ ਮਾਣ ਭੇਟਾ ਦਿੱਤਾ ਜਾਵੇਗਾ। ਉਨ੍ਹਾ ਕਿਹਾ ਕਿ ਉਕਤ ਸਬੰਧੀ ਯੋਗਤਾ ਅਤੇ ਤਜਰਬਾ ਵੈਬਸਾਈਟ https://dgt.gov.in/cts.details ’ਤੇ ਚੈਕ…

Read More

– *ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਵਲੋਂ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਮਿਲੀਆਂ ਧਮਕੀਆਂ ਤੋਂ ਨਾ ਘਬਰਾਉਣ ਦੀ ਅਪੀਲ*- ਕਿਹਾ, ਧਮਕੀ ਭਰੀਆਂ ਈਮੇਲਜ਼ ਬੇਬੁਨਿਆਦ ਤੇ ਝੂਠੀਆਂ, ਸਿਵਲ ਪ੍ਰਸਾਸ਼ਨ ਤੇ ਕਮਿਸ਼ਨਰੇਟ ਪੁਲਿਸ ਨੇ ਤੁਰੰਤ ਯਕੀਨੀ ਬਣਾਏ ਸੁਰੱਖਿਆ ਉਪਾਅ- ਧਮਕੀ ਭਰੀਆਂ ਈਮੇਲਜ਼ ਦੇ ਸਰੋਤਾਂ ਦਾ ਬਾਰੀਕੀ ਨਾਲ ਪਤਾ ਲਗਾਉਣ ਲਈ ਐਫ.ਆਈ.ਆਰ. ਦਰਜ ਕਰਕੇ ਕੀਤੀ ਜਾ ਰਹੀ ਹੈ ਜਾਂਚਜਲੰਧਰ,15 ਦਸੰਬਰ : ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ ਅਤੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹਨਾਂ ਨੂੰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਸਬੰਧੀ ਮਿਲੀਆਂ ਈਮੇਲਜ਼ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ-ਪੜਤਾਲ ਵਿੱਚ ਇਨ੍ਹਾਂ…

Read More

– *ਜ਼ਿਲ੍ਹਾ ਪ੍ਰੀਸ਼ਦ ਚੋਣਾਂ ; ਜ਼ੋਨ ਨੰਬਰ 4 ਦੇ ਬੂਥ ਨੰਬਰ 72 ਵਿਖੇ ਹੋਵੇਗੀ ਦੁਬਾਰਾ ਚੋਣ*ਜਲੰਧਰ, 15 ਦਸੰਬਰ: ਵਧੀਕ ਡਿਪਟੀ ਕਮਿਸ਼ਨਰ (ਜਨਰਲ)-ਕਮ-ਰਿਟਰਨਿੰਗ ਅਫ਼ਸਰ ਜ਼ਿਲ੍ਹਾ ਪ੍ਰੀਸ਼ਦ ਚੋਣਾਂ-2025 ਅਮਨਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਜਲੰਧਰ ਦੇ ਜ਼ੋਨ ਨੰਬਰ 4 (ਨੋਗੱਜਾ) ਦੇ ਬੂਥ ਨੰਬਰ 72, ਸਰਕਾਰੀ ਐਲੀਮੈਂਟਰੀ ਸਕੂਲ ਨੂਰਪੁਰ (ਪੂਰਬੀ ਪਾਸਾ) ਵਿਖੇ ਰੀਪੋਲ 16 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹਨਾਂ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਆਮ ਗਿਣਤੀ ਦੇ ਨਾਲ ਹੀ ਕੀਤੀ ਜਾਵੇਗੀ।—-

Read More

ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਲੁਧਿਆਣਾ*ਵਿਧਾਇਕ ਛੀਨਾ ਨੇ ਵਾਰਡ ਨੰਬਰ 37 ‘ਚ ਨਵੇਂ ਟਿਊਬਵੈੱਲ ਕਾਰਜ਼ਾਂ ਦਾ ਕੀਤਾ ਉਦਘਾਟਨ**- ਕਿਹਾ! ਲੋਕਾ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ*ਲੁਧਿਆਣਾ, 15 ਦਸੰਬਰ (000) – ਜਲ ਸਪਲਾਈ ਪ੍ਰਣਾਲੀ ਨੂੰ ਸੁਧਾਰਨ ਵੱਲ ਇੱਕ ਹੋਰ ਕਦਮ ਚੁੱਕਦਿਆਂ ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਵਾਰਡ ਨੰਬਰ 37 ਅਧੀਨ ਏਕਤਾ ਮਾਰਗ, ਹਰਗੋਬਿੰਦ ਨਗਰ ਵਿੱਚ ਨਵੇਂ ਟਿਊਬਵੈੱਲ ਦਾ ਉਦਘਾਟਨ ਕੀਤਾ।ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੇ ਦੱਸਿਆ ਕਿ ਏਕਤਾ ਮਾਰਗ ਹਰਗੋਬਿੰਦ ਨਗਰ ਨੇੜੇ ਜੀ ਟੀ ਵੀ ਸਕੂਲ ਦੇ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਸੀ ਅਤੇ ਅੱਜ ਨਵੇਂ ਟਿਊਬਵੈੱਲ ਦਾ ਉਦਘਾਟਨ ਕੀਤਾ ਗਿਆ ਹੈ।…

Read More

ਦਿੜਬਾ ਮੰਡੀ, 15 ਦਸੰਬਰ ਸਤਪਾਲ ਖਡਿਆਲ ਸਥਾਨਕ ਹਲਕੇ ਅੰਦਰ ਜਿਲਾ ਪ੍ਰੀਸਦ ਅਤੇ ਸੰਮਤੀ ਚੋਣਾਂ ਨੂੰ ਲੈ ਕੇ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀ ਨਾਲ ਨੇਪਰੇ ਚੜ ਗਿਆ ਹੈ। ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਲੋਕਾਂ ਨੇ ਇਨ੍ਹਾਂ ਚੋਣਾਂ ਵਿੱਚ ਬਹੁਤ ਘੱਟ ਦਿਲਚਸਪੀ ਦਿਖਾਈ ਹੈ। ਪਿਛਲੀ ਚੋਣ ਸਮੇਂ ਅਕਾਲੀ ਦਲ ਅਤੇ ਕਾਂਗਰਸ ਦਾ ਇੱਥੇ ਜਬਰਦਸਤ ਮੁਕਾਬਲਾ ਹੋਣ ਕਾਰਣ ਬੜੀ ਗਹਿਮਾਗਹਿਮੀ ਦੇਖਣ ਨੂੰ ਮਿਲੀ ਸੀ।ਲੋਕਾਂ ਦਾ ਜਿਆਦਾਤਰ ਇਹ ਵੀ ਮੰਨਣਾ ਹੈ ਕਿ ਇਹ ਚੋਣ ਤਾਂ ਮੌਜੂਦਾ ਹੁਕਮਰਾਨਾਂ ਨੇ ਵਿੰਗੇ ਟੇਢੇ ਤਰੀਕਿਆਂ ਨਾਲ ਜਿੱਤ ਹੀ ਜਾਣੀ ਹੁੰਦੀ ਹੈ ਫੇਰ ਕਿਉਂ ਆਪਣਾ ਸਮਾਂ ਖਰਾਬ ਕੀਤਾ ਜਾਵੇ। ਕਈ ਥਾਵਾਂ ਤੇ ਲੋਕ ਆਪਣੀਆਂ ਪਾਰਟੀਆਂ ਦੀ…

Read More