Author: onpoint channel

“I’m a Newswriter, “I write about the trending news events happening all over the world.

ਪਟਿਆਲਾ, 9 ਅਪ੍ਰੈਲ: ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਮੂਲ ਅਨਾਜਾਂ (ਮਿਲੇਟਸ) ਦੀ ਵਰਤੋਂ ਨੂੰ ਵਧਾਵਾ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ “ਤੰਦਰੁਸਤ ਤੇ ਖੁਸ਼ਹਾਲ ਪੰਜਾਬ” ਦੀ ਸਿਰਜਣਾ ਲਈ ਲੋਕਾਂ ਨੂੰ ਮੋਟੇ ਅਨਾਜਾਂ ਦੀ ਵਰਤੋਂ ਵੱਲ ਵਧਾਉਣਾ ਸਮੇਂ ਦੀ ਲੋੜ ਹੈ। ਉਹ ਅੱਜ ਬਹਾਵਲਪੁਰ ਪੈਲੇਸ ਵਿਖੇ ਆਯੋਜਿਤ “ਈਟ ਰਾਈਟ ਮਿਲੇਟ ਮੇਲਾ-2026” ਦੇ ਉਦਘਾਟਨ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਸਨ। ਇਹ ਮੇਲਾ ਫੂਡ ਸੇਫਟੀ ਐਂਡ ਡਰੱਗ ਐਡਮਿਨਿਸਟਰੇਸ਼ਨ, ਪੰਜਾਬ (ਐਫ.ਡੀ.ਏ.) ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ…

Read More

ਸ਼੍ਰੀ ਸੰਜੀਵ ਅਰੋੜਾ, ਪੰਜਾਬ ਦੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ, ਸਥਾਨਕ ਸਰਕਾਰਾਂ ਅਤੇ ਬਿਜਲੀ ਮੰਤਰੀ ਨੇ ਅੱਜ ਬਠਿੰਡਾ ਵਿਖੇ ਹੋਈ ਐੱਮ.ਐੱਸ.ਐੱਮ.ਈ.ਜ਼ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਦੌਰਾਨ ਬਠਿੰਡਾ, ਮਾਨਸਾ, ਬਰਨਾਲਾ, ਸ਼੍ਰੀ ਮੁਕਤਸਰ ਸਾਹਿਬ, ਫਰੀਦਕੋਟ ਅਤੇ ਫਾਜ਼ਿਲਕਾ ਦੇ ਉਦਯੋਗਪਤੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਸੁਣਿਆ ਅਤੇ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਮੰਤਰੀ ਸ਼੍ਰੀ ਸੰਜੀਵ ਅਰੋੜਾ ਨੇ ਕਿਹਾ ਕਿ ਲਘੂ, ਛੋਟੇ ਤੇ ਮੱਧਮ ਉੱਦਮ (ਐੱਮ.ਐੱਸ.ਐੱਮ.ਈ.ਜ਼) ਨਾ ਸਿਰਫ਼ ਪੰਜਾਬ ਵਿੱਚ ਬਲਕਿ ਪੂਰੇ ਦੇਸ਼ ਵਿੱਚ ਆਰਥਿਕ ਵਿਕਾਸ ਦੀ ਕੁੰਜੀ ਹਨ। ਐੱਮ.ਐੱਸ.ਐੱਮ.ਈ. ਉਦਯੋਗਿਕ ਖੇਤਰ ਵਿੱਚ 30 ਫ਼ੀਸਦੀ ਰੁਜ਼ਗਾਰ ਪ੍ਰਦਾਨ ਕਰਦੇ ਹਨ ਅਤੇ ਦੇਸ਼ ਦੇ ਇਸ…

Read More

16 ਸਾਲ ਦੀ ਉਮਰ ਵਿੱਚ ਕਰਤਾਰ ਸਿੰਘ ਸਰਾਭਾ ਕੈਲੀਫੋਰਨੀਆ ਦੀ ਬਰਕਲੇ ਯੂਨੀਵਰਸਿਟੀ ਵਿਚ ਰਸਾਇਣ ਵਿਗਿਆਨ ਦੀ ਪੜ੍ਹਾਈ ਕਰਨ ਗਿਆ ਪਰ ਬਾਬਾ ਸੋਹਣ ਸਿੰਘ ਭਕਨਾ ਤੇ ਲਾਲਾ ਹਰਦਿਆਲ ਦੇ ਸੰਪਰਕ ਕਾਰਨ ਉਹ ਦੇਸ਼ ਨੂੰ ਆਜ਼ਾਦ ਕਰਾਉਣ ਦੇ ਜਜ਼ਬੇ ਨਾਲ ਰੰਗਿਆ ਗਿਆ ਅਤੇ ਗਦਰ ਪਾਰਟੀ ਦਾ ਤੇਜ਼ ਤਰਾਰ ਜਰਨੈਲ ਬਣ ਗਿਆ। ਉਹ ਪੰਜਾਬੀ ਦਾ ਸਭ ਤੋਂ ਛੋਟੀ ਉਮਰ ਦਾ (ਸ਼ਾਇਦ ਪਹਿਲਾਂ ਵੀ) ਪੱਤਰਕਾਰ ਸੀ ਜੋ ਆਪਣੇ ਅਖ਼ਬਾਰ ਲਈ ਨਾ ਕੇਵਲ ਲਿਖਦਾ ਸਗੋਂ ਰਾਤਾਂ ਨੂੰ ਕੰਪੋਜ ਕਰਦਾ, ਹੱਥੀਂ ਪ੍ਰੈਸ ਗੇੜ ਕੇ ਇਸ ਦੀ ਛਪਾਈ ਕਰਦਾ ਅਤੇ ਥਾਉਂ ਥਾਈਂ ਪਹੁੰਚਾਉਂਦਾ। ਦੇਸ਼ ਦੀ ਆਜ਼ਾਦੀ ਲਈ 19 ਸਾਲ ਦੀ ਉਮਰ ਵਿੱਚ ਫਾਂਸੀ ਚੜ੍ਹਨ ਵਾਲੇ ਕਰਤਾਰ ਸਿੰਘ…

Read More

ਲੁਧਿਆਣਾ, 9 ਅਪ੍ਰੈਲ – ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਹਾਜ਼ਰੀ ਵਿੱਚ ਨੌਜਵਾਨਾ ਨੇ ਨਸ਼ਾ ਛੱਡਣ ਦਾ ਪ੍ਰਣ ਲਿਆlਵਿਧਾਇਕ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੇ ਲੋਕ ਲਹਿਰ ਦਾ ਰੂਪ ਧਾਰਨ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਵੱਡੇ-ਵੱਡੇ ਨਸ਼ਾ ਸੁਦਾਗਰਾਂ ਨੂੰ ਜਿੱਥੇ ਸਲਾਖਾਂ ਪਿੱਛੇ ਕੀਤਾ ਗਿਆ ਹੈ ਉੱਥੇ ਜੋ ਨਸ਼ਾ ਕਰਨ ਦੇ ਆਦੀ ਨੌਜਵਾਨ ਸਨ ਉਹਨਾਂ ਨੂੰ ਸਰਕਾਰੀ ਨਸ਼ਾ ਛੁੜਾਊ ਸੈਂਟਰਾਂ ਵਿੱਚ ਦਾਖਲ ਕਰਵਾ ਕੇ ਉਹਨਾਂ ਨੂੰ ਮੁੜ ਸਮਾਜ ਵਿੱਚ ਵਧੀਆ ਅਤੇ ਇੱਜਤਦਾਰ ਜ਼ਿੰਦਗੀ ਜਿਉਣ ਦੇ ਕਾਬਿਲ ਬਣਾਇਆ। ਮੁੱਖ ਮੰਤਰੀ ਦੁਆਰਾ ਸ਼ੁਰੂ ਕੀਤੀ ਗਈ ਇਸ ਮੁਹਿੰਮ ਵਿੱਚ ਹਲਕਾ…

Read More

ਬਠਿੰਡਾ, 8 ਅਪ੍ਰੈਲ 2026 : ਸਫਲਤਾ ਦੀ ਦਰ ਨੀਵੀਂ ਹੋਣ ਦੇ ਬਾਵਜੂਦ ਨਵੀਆਂ ਸਿਆਸੀ ਪਾਰਟੀਆਂ ਬਨਾਉਣ ਦਾ ਸਿਲਸਿਲਾ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ। ਪੰਜਾਬ ਦੇ ਸਿਆਸੀ ਸੁਭਾਅ ਦੀ ਪੁਣਛਾਣ ਕਰਨ ਤੋਂ ਇਹ ਤੱਥ ਉੱਭਰੇ ਹਨ ਕਿ ਇੰਨ੍ਹਾਂ ਚੋਂ ਜਿਆਦਾਤਰ ਸ਼ਾਹ ਅਸਵਾਰਾਂ ਨੂੰ ਵੋਟਰਾਂ ਨੇ ਹੁੰਗਾਰਾ ਨਹੀਂ ਭਰਿਆ ਹੈੇ। ਦੇਖਿਆ ਜਾਏ ਤਾਂ ਲੰਘੇ ਡੇਢ ਦਹਾਕੇ ਦਰਮਿਆਨ ਅੱਧੀ ਦਰਜਨ ਤੋਂ ਵੱਧ ਪਾਰਟੀਆਂ ਬਣੀਆਂ ਜਿੰਨ੍ਹਾਂ ਚੋ ਸਿਰਫ ਆਮ ਆਦਮੀ ਪਾਰਟੀ ਹੀ ਕਿਸਮਤ ਦੀ ਧਨੀ ਨਿਕਲੀ ਜਿਸ ਨੂੰ ਪੰਜਾਬ ਨੇ 2022 ’ਚ ਪਲਕਾਂ ਤੇ ਬਿਠਾਇਆ । ਤਾਜਾ ਮਾਮਲਾ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਵੱਲੋਂ…

Read More

ਚੰਡੀਗੜ੍ਹ, 8 ਅਪ੍ਰੈਲ 2026: ਪੰਜਾਬ ਭਰ ਵਿੱਚ ਪਿਛਲੇ ਕਰੀਬ ਇੱਕ ਹਫ਼ਤੇ ਤੋਂ ਹੜਤਾਲ ‘ਤੇ ਚੱਲ ਰਹੇ ਆੜ੍ਹਤੀਆਂ ਨੇ ਅੱਜ ਆਪਣਾ ਸੰਘਰਸ਼ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਹ ਫੈਸਲਾ ਸਰਕਾਰ ਦੇ ਨੁਮਾਇੰਦਿਆਂ ਨਾਲ ਹੋਈ ਇੱਕ ਲੰਬੀ ਮੀਟਿੰਗ ਤੋਂ ਬਾਅਦ ਲਿਆ ਗਿਆ, ਜਿਸ ਵਿੱਚ ਆੜ੍ਹਤੀਆਂ ਦੀਆਂ ਮੰਗਾਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ।ਮੀਟਿੰਗ ਵਿੱਚ ਸਰਕਾਰ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਆੜ੍ਹਤੀਆਂ ਨੇ ਤੁਰੰਤ ਪ੍ਰਭਾਵ ਨਾਲ ਹੜਤਾਲ ਖ਼ਤਮ ਕਰਨ ਅਤੇ ਮੰਡੀਆਂ ਵਿੱਚ ਕੰਮ ਸ਼ੁਰੂ ਕਰਨ ਦਾ ਫੈਸਲਾ ਲਿਆ। ਹੜਤਾਲ ਖ਼ਤਮ ਹੋਣ ਨਾਲ ਹੁਣ ਕਣਕ ਦੀ ਖ਼ਰੀਦ ਅਤੇ ਚੁਕਾਈ ਦੇ ਕੰਮ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ, ਜੋ ਪਿਛਲੇ ਕਈ ਦਿਨਾਂ ਤੋਂ ਰੁਕਿਆ ਹੋਇਆ…

Read More

ਜਲੰਧਰ, 8 ਅਪ੍ਰੈਲ : ਜ਼ਿਲ੍ਹਾ ਖੁਰਾਕ ਅਤੇ ਸਿਵਲ ਸਪਲਾਈਜ਼ ਕੰਟਰੋਲਰ ਨਰਿੰਦਰ ਸਿੰਘ ਨੇ ਅੱਜ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਐਫ.ਟੀ.ਐਲ. 5 ਕਿਲੋਗ੍ਰਾਮ ਐਲ.ਪੀ.ਜੀ. ਸਿਲੰਡਰ ਪ੍ਰਦਾਨ ਕੀਤੇ ਜਾ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਆਪਣੀਆਂ ਰੋਜ਼ਾਨਾ ਖਾਣਾ ਪਕਾਉਣ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ।ਉਨ੍ਹਾਂ ਕਿਹਾ ਕਿ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੱਕ ਗੈਸ ਸਪਲਾਈ ਦੀ ਆਸਾਨ ਪਹੁੰਚ ਯਕੀਨੀ ਬਣਾਉਣ ਲਈ ਵੱਖ-ਵੱਖ ਉਦਯੋਗਿਕ ਇਕਾਈਆਂ ਵਿਖੇ ਵਿਸ਼ੇਸ਼ ਕੈਂਪ ਵੀ ਲਗਾਏ ਜਾ ਰਹੇ ਹਨ। ਇਸ ਪਹਿਲਕਦਮੀ ਤਹਿਤ ਅੱਜ ਹੇਮਕੋ ਗਰੁੱਪ ਲਿਮਟਿਡ ਵਿਖੇ ਇੱਕ ਕੈਂਪ ਲਗਾਇਆ ਗਿਆ, ਜਿੱਥੇ ਲੋੜਵੰਦ ਮਜ਼ਦੂਰ ਪਰਿਵਾਰਾਂ ਵਿੱਚ ਲਗਭਗ 20 ਐਫ.ਟੀ.ਐਲ. ਸਿਲੰਡਰ ਵੰਡੇ…

Read More

ਪਾਇਲ, ਦੋਰਾਹਾ (ਲੁਧਿਆਣਾ) 8 ਅਪ੍ਰੈਲ:ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਬੁੱਧਵਾਰ ਨੂੰ ਕਰੀਬ 8 ਲੱਖ ਰੁਪਏ ਦੀ ਲਾਗਤ ਨਾਲ ਹਲਕਾ ਪਾਇਲ ਦੇ 5 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਪਾਣੀ ਵਾਲੇ ਟੈਂਕਰ ਫਾਇਰ ਸਿਸਟਮ ਸਮੇਤ ਮੁਹੱਈਆ ਕਰਵਾਏ। ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਹਲਕਾ ਪਾਇਲ ਦੇ ਪਿੰਡ ਜੈਪੁਰਾ, ਗੁਰਦਿੱਤਪੁਰਾ, ਅਲੂਣਾ ਤੋਲਾ, ਕਟਾਹਰੀ ਅਤੇ ਗੁਰਥਲੀ ਦੀਆਂ ਗ੍ਰਾਮ ਪੰਚਾਇਤਾਂ ਨੂੰ ਪਾਣੀ ਵਾਲੇ ਟੈਂਕਰ ਫਾਇਰ ਸਿਸਟਮ ਸਮੇਤ ਮੁਹੱਈਆ ਕਰਵਾਏ ਗਏ ਹਨ। ਇਹ ਪਾਣੀ ਵਾਲੇ ਟੈਂਕਰ ਪਿੰਡ ਦੇ ਸਾਂਝੇ ਕੰਮਾਂ ਲਈ ਬਹੁਤ ਹੀ ਲਾਭਦਾਇਕ ਹੋਣਗੇ। ਪਾਣੀ ਵਾਲੇ ਟੈਂਕਰਾਂ ਵਿੱਚ ਫਾਇਰ ਸਿਸਟਮ ਦੀ ਸਹੂਲਤ ਹੋਣ ਨਾਲ ਅੱਗ ਲੱਗਣ ਦੀ ਘਟਨਾ ਨੂੰ ਵੀ ਰੋਕਣ…

Read More

ਸਾਹਨੇਵਾਲ (ਲੁਧਿਆਣਾ), 8 ਅਪ੍ਰੈਲ:ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਬੁੱਧਵਾਰ ਨੂੰ ਸਾਹਨੇਵਾਲ ਦੀ ਨਵੀਂ ਅਨਾਜ ਮੰਡੀ ਵਿਖੇ ਇੱਕ ਅਤਿ-ਆਧੁਨਿਕ ਸਟੀਲ ਕਵਰ ਸ਼ੈੱਡ ਦਾ ਉਦਘਾਟਨ ਕੀਤਾ। ਇਹ ਸਹੂਲਤ 93.44 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਹੈ ਅਤੇ ਅਨਾਜ ਖਰੀਦ ਸੀਜ਼ਨ ਦੌਰਾਨ ਕਿਸਾਨਾਂ ਨੂੰ ਬਹੁਤ ਲੋੜੀਂਦੀ ਸੁਰੱਖਿਆ ਅਤੇ ਸਹੂਲਤ ਪ੍ਰਦਾਨ ਕਰੇਗੀ।ਨਵੇਂ ਸਥਾਪਿਤ ਸ਼ੈੱਡ ਵਿੱਚ ਇੱਕ ਟਿਕਾਊ ਸਟੀਲ ਢਾਂਚਾ ਹੈ ਜੋ ਕਟਾਈ ਵਾਲੇ ਅਨਾਜ ਨੂੰ ਭਾਰੀ ਬਾਰਸ਼, ਗੜ੍ਹੇਮਾਰੀ ਅਤੇ ਆਦਿ ਸਮੇਤ ਪ੍ਰਤੀਕੂਲ ਮੌਸਮੀ ਸਥਿਤੀਆਂ ਤੋਂ ਬਚਾਉਣ ਲਈ ਤਿਆਰ ਕੀਤਾ ਗਿਆ ਹੈ। ਇਹ ਬੁਨਿਆਦੀ ਢਾਂਚਾ ਫਸਲਾਂ, ਖਾਸ ਕਰਕੇ ਕਣਕ, ਝੋਨਾ ਅਤੇ ਆਦਿ ਦੀ ਬਿਹਤਰ ਗੁਣਵੱਤਾ ਸੰਭਾਲ ਨੂੰ ਯਕੀਨੀ ਬਣਾਏਗਾ।ਮੰਤਰੀ ਮੁੰਡੀਆਂ ਨੇ ਕਿਸਾਨਾਂ ਦੀ…

Read More

ਲੁਧਿਆਣਾ, 8 ਅਪ੍ਰੈਲ:ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਅਨੁਸਾਰ ਪੰਜਾਬ ਦੇ ਕਿਸਾਨਾਂ ਨੂੰ ਉੱਚ-ਮਿਆਰੀ ਦੇ ਇਨਪੁੱਟ ਖਾਦਾਂ, ਦਵਾਈਆਂ ਅਤੇ ਬੀਜਾਂ ਦੀ ਨਿਰਵਿਘਨ ਸਪਲਾਈ ਨੂੰ ਮੁੱਖ ਰੱਖਦਿਆਂ ਖੇਤੀਬਾੜੀ ਮੰਤਰੀ ਸ੍ਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਪ੍ਰਬੰਧਕੀ ਸਕੱਤਰ ਸ੍ਰੀ ਅਰਸ਼ਦੀਪ ਸਿੰਘ ਥਿੰਦ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੰਯੁਕਤ ਡਾਇਰੈਕਟਰ ਖੇਤੀਬਾੜੀ (ਪੌਦ ਸੁਰੱਖਿਆ) ਡਾ. ਨਰਿੰਦਰ ਸਿੰਘ ਬੈਨੀਪਾਲ ਅਤੇ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਡਾ. ਗੁਰਦੀਪ ਸਿੰਘ ਦੀ ਟੀਮ ਨੇ ਜਗਰਾਉਂ ਵਿਖੇ ਪਰਦੇਸੀ ਢਾਬਾ ਦੇ ਪਿਛਲੇ ਪਾਸੇ ਮਨੋਜ ਕੁਮਾਰ ਪੁੱਤਰ ਰਾਮ ਆਸਰਾ ਵਾਸੀ ਕੋਠੇ ਸ਼ੇਰ ਜੰਗ ਦੇ ਜਗਰਾਉਂ ਦੀ ‘ਰਾਫਾ ਬਾਇਓਟੈਕ’ ਵਿਖੇ ਛਾਪਾ ਮਾਰਿਆ ਗਿਆ ਤਾਂ ਮੌਕੇ ਤੇ ਮਨੋਜ ਕੁਮਾਰ ਵੱਲੋਂ ਭਾਰੀ ਮਾਤਰਾ ਵਿੱਚ…

Read More