- ਗੋਬਰ ਤੇ ਉਦਯੋਗਿਕ ਕਚਰਾ ਸੁੱਟਣ ਵਾਲਿਆਂ ‘ਤੇ ਸਖ਼ਤ ਕਾਰਵਾਈ ਦੇ ਹੁਕਮ
- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਿੰਡਾਂ ਤੇ ਸ਼ਹਿਰਾਂ ਵਿੱਚ ਵਿਕਾਸ ਦੇ ਨਵੇਂ ਮਿਆਰ ਕਾਇਮ ਹੋਏ, ਲੋਕਾਂ ਨੇ ਕੀਤੀ ਸ਼ਲਾਘਾ
- ਭਾਰਤੀ ਫੌਜ ‘ਚ ਅਗਨੀਵੀਰ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ 1 ਅਪ੍ਰੈਲ ਤੱਕ ਕੀਤੀ ਜਾ ਸਕਦੀ ਹੈ: ਏ.ਡੀ.ਸੀ ਪੂਨਮ ਸਿੰਘ
- ਮੇਰੀ ਯੋਗਤਾ ਮੇਰੀ ਪਹਿਚਾਣ’ ਮੁਹਿੰਮ ਹੁਣ ਪੂਰੇ ਜ਼ਿਲ੍ਹੇ ਵਿੱਚ ਲਾਗੂ ਹੋਵੇਗੀ: ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ
- ਚੇਅਰਮੈਨ ਮਨਪ੍ਰੀਤ ਸਿੰਘ ਦੀ ਅਗਵਾਈ ’ਚ ਮੀਟਿੰਗਾਂ ਦਾ ਸਿਲਸਿਲਾ ਜਾਰੀ
- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੱਦੀ ਹੰਗਾਮੀ ਮੀਟਿੰਗ; ਤਿੰਨਾਂ ਸੈਨਾਵਾਂ ਨੂੰ ਹਰ ਸਥਿਤੀ ਲਈ ‘ਅਲਰਟ’ ਰਹਿਣ ਦੇ ਆਦੇਸ਼
- ਸਾਬਕਾ ਮੰਤਰੀ ਲਾਲਜੀਤ ਭੁੱਲਰ ਨੂੰ ਕੋਰਟ ਨੇ 5 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ
- ਅਗਨੀਵੀਰ ਭਰਤੀ ’ਚ ਲਿਖਤੀ ਪੇਪਰ ਦੀ ਮੁਫ਼ਤ ਤਿਆਰੀ
Author: onpoint channel
“I’m a Newswriter, “I write about the trending news events happening all over the world.
ਮੋਹਾਲੀ, 2 ਅਕਤੂਬਰ 2025: ਫੋਰਟਿਸ ਹਸਪਤਾਲ, ਮੋਹਾਲੀ ਨੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਬਾਰੇ ਤਾਜ਼ਾ ਜਾਣਕਾਰੀ ਦਿੱਤੀ ਹੈ। ਹਸਪਤਾਲ ਅਨੁਸਾਰ ਗਾਇਕ ਅਜੇ ਵੀ ਜੀਵਨ ਸਹਾਇਤਾ (Life Support) ‘ਤੇ ਹਨ ਅਤੇ ਹਸਪਤਾਲ ਦੀਆਂ ਕ੍ਰਿਟੀਕਲ ਕੇਅਰ ਅਤੇ ਨਿਊਰੋਸਾਇੰਸ ਟੀਮਾਂ ਦੀ ਨਜ਼ਦੀਕੀ ਨਿਗਰਾਨੀ ਹੇਠ ਹਨ। ਹਾਲਤ ਨਾਜ਼ੁਕ: ਮੈਡੀਕਲ ਅਪਡੇਟ ਮੁਤਾਬਕ, ਰਾਜਵੀਰ ਜਵੰਦਾ ਦੀ ਨਿਊਰੋਲੋਜੀਕਲ ਸਥਿਤੀ (Neurological Condition) ਅਜੇ ਵੀ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਦੀ ਹਾਲਤ ਵਿੱਚ ਕੋਈ ਮਹੱਤਵਪੂਰਨ ਕਲੀਨਿਕਲ ਸੁਧਾਰ ਨਹੀਂ ਦੇਖਿਆ ਗਿਆ ਹੈ।ਇਲਾਜ: ਡਾਕਟਰਾਂ ਨੇ ਉਨ੍ਹਾਂ ਦੇ ਦਿਲ ਦੀ ਧੜਕਣ ਬਣਾਈ ਰੱਖਣ ਲਈ ਦਵਾਈ ਦਿੱਤੀ ਹੈ।ਹਸਪਤਾਲ ਨੇ ਦੱਸਿਆ ਕਿ ਮੌਜੂਦਾ ਸਮੇਂ ਉਨ੍ਹਾਂ ਦਾ ਸਮੁੱਚਾ ਪੂਰਵ-ਅਨੁਮਾਨ (Prognosis) ਸੁਰੱਖਿਅਤ ਹੈ।
ਚੰਡੀਗੜ੍ਹ 2 ਅਕਤੂਬਰ 2025:ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਕਮੇਟੀ ਵੱਲੋਂ ਦੁਸਹਿਰੇ ਦੇ ਮੌਕੇ ਤੇ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਮਨਜੀਤ ਧਨੇਰ ਨੇ ਕਿਹਾ ਕਿ ਉਹ ਧਾਰਮਿਕ ਤਿਉਹਾਰਾਂ ਦਾ ਭੋਰਾ ਵੀ ਵਿਰੋਧ ਨਹੀਂ ਕਰਦੇ ਪਰ ਸਰਕਾਰ, ਅਦਾਲਤਾਂ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਹਵਾ ਗੁਣਵੱਤਾ ਕਮਿਸ਼ਨ ਵਰਗੇ ਅਦਾਰਿਆਂ ਦੀ ਨਜ਼ਰ ਦੇ ਟੀਰ ਬਾਰੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ। ਸਰਕਾਰੀ ਅਦਾਰੇ ਅਤੇ ਉਹ ਵਾਤਾਵਰਨ ਪ੍ਰੇਮੀ, ਜਿਹੜੇ ਕਹਿੰਦੇ ਹਨ ਕਿ “ਕਿਸਾਨ ਮੂਰਖ਼ ਹਨ ਅਤੇ ਇਹ ਪਰਾਲੀ ਸਾੜ ਕੇ ਵਾਤਾਵਰਨ ਨੂੰ ਗੰਧਲਾ ਕਰ ਦਿੰਦੇ ਹਨ” ਉਨ੍ਹਾਂ ਨੂੰ ਅੱਜ ਦੁਸਹਿਰੇ ਦੇ ਮੌਕੇ ਤੇ ਵਾਤਾਵਰਨ ਵਿੱਚ ਫੈਲਿਆ ਲੱਖਾਂ ਟਨ ਜ਼ਹਿਰੀਲਾ ਧੂੰਆਂ ਨਜ਼ਰ ਨਹੀਂ ਆਵੇਗਾ। ਉਹਨਾਂ…
ਅੰਮ੍ਰਿਤਸਰ/ਰਮਦਾਸ, 2 ਅਕਤੂਬਰ()- ਅੱਜ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਵਲੋਂ ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਲੱਖੂਵਾਲ ਨੇੜੇ ਰਮਦਾਸ , ਕੋਟ ਗੁਰਬਖਸ਼ ਤੇ ਸੰਮੋਵਾਲ ਪਿੰਡਾਂ ‘ਚ 200 ਹੜ੍ਹ ਪੀੜਤਾਂ ਦੇ ਘਰਾਂ ‘ਚ ਮੁੜ ਵਸੇਬੇ ਦੇ ਮੱਦੇਨਜ਼ਰ ਫੋਲਡਿੰਗ ਮੰਜੇ ਤੇ ਕੰਬਲ ਵੰਡੇ ਗਏ ਅਤੇ ਦੱਸਿਆ ਕਿ ਵਿਸ਼ਵ ਪੰਜਾਬੀ ਕਨੇਡਾ ਦੇ ਚੇਅਰਮੈਨ ਡਾ: ਦਲਬੀਰ ਸਿੰਘ ਕਥੂਰੀਆ ਵਲੋਂ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ 15 ਲੱਖ ਰੁਪਏ ਰਾਸ਼ੀ ਰਾਖਵੀਂ ਰੱਖੀ ਗਈ ਹੈ, ਜਿਸ ਚੋਂ ਪਹਿਲੇ ਪੜਾਅ ‘ਚ ਲੋੜਵੰਦ ਹੜ੍ਹ ਪੀੜਤਾਂ ‘ਚ 1000 ਫੋਲਡਿੰਗ ਮੰਜੇ ਤੇ 1000 ਕੰਬਲ ਵੰਡੇ ਜਾਣਗੇ । ਜਦੋਂਕਿ ਅਗਲੇ ਪੜਾਅ ‘ਚ…
ਚੰਡੀਗੜ੍ਹ, 2 ਅਕਤੂਬਰ 2025 -ਵੀਰਵਾਰ ਨੂੰ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੌਸਮ ਬਦਲ ਗਿਆ। ਅੱਜ ਸਵੇਰੇ ਜਲੰਧਰ ਵਿੱਚ ਭਾਰੀ ਮੀਂਹ ਪੈਣ ਕਾਰਨ ਰਾਵਣ ਅਤੇ ਕੁੰਭਕਰਨ ਦੇ ਪੁਤਲੇ ਡਿੱਗ ਪਏ, ਜਦੋਂ ਕਿ ਮੇਘਨਾਥ ਦੇ ਪੁਤਲੇ ਦੀ ਗਰਦਨ ਟੁੱਟ ਗਈ। ਰਾਵਣ ਦਹਿਨ ਜਲੰਧਰ ਦੇ ਬਸਤੀ ਸ਼ੇਖ ਦੁਸਹਿਰਾ ਮੈਦਾਨ ਵਿੱਚ ਹੋਣਾ ਸੀ, ਅਤੇ ਪੁਤਲਿਆਂ ਨੂੰ ਦੁਬਾਰਾ ਸਥਾਪਤ ਕਰਨ ਲਈ ਇੱਕ ਕਰੇਨ ਮੰਗਵਾਈ ਗਈ।
ਜਲੰਧਰ : ਹੜ੍ਹ ਪੀੜਤਾਂ ਦੀ ਮਦਦ ਲਈ ਪੀ.ਕੇ.ਐਫ. ਫਾਇਨਾਂਸ ਲਿਮੀਟਿਡ ਵੱਲੋਂ ਜੁਆਇੰਟ ਮੈਨੇਜਿੰਗ ਡਾਇਰੈਕਟਰ ਆਸ਼ਿਮ ਸੌਂਧੀ ਨੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੂੰ ਇਕ ਲੱਖ ਰੁਪਏ ਦਾ ਚੈੱਕ ਮੁੱਖ ਮੰਤਰੀ ਰੰਗਲਾ ਪੰਜਾਬ ਫੰਡ ਲਈ ਭੇਟ ਕੀਤਾ। ਇਸ ਮੌਕੇ ਐਸ.ਐਸ. ਮਹਿਤਾ, ਕਵਿਤਾ ਗੁਪਤਾ ਅਤੇ ਮੰਜੂ ਵਰਮਾ ਵੀ ਮੌਜੂਦ ਸਨ।
ਜਲੰਧਰ, 2 ਅਕਤੂਬਰ: ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸਾਂਝੇ ਉਪਰਾਲੇ ਤਹਿਤ ਕੇਅਰਗਿਵਰ-ਜੱਚਾ-ਬੱਚਾ (ਨਾਨ-ਕਲੀਨਿਕਲ) ਕੋਰਸ ਮੁਕੰਮਲ ਕਰਨ ਵਾਲੀਆਂ 30 ਸਿਖਿਆਰਥਣਾਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਲੋਹੀਆਂ ਦੇ ਪਿੰਡ ਗਿੱਦੜਪਿੰਡੀ ਦੀਆਂ ਸੈਲਫ਼ ਹੈਲਪ ਗਰੁੱਪ ਦੀਆਂ 30 ਮੈਂਬਰਾਂ ਨੂੰ ਇਹ ਸਿਖ਼ਲਾਈ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਿਖਿਆਰਥਣਾਂ ਨੂੰ ਟ੍ਰੇਨਿੰਗ ਪਾਰਟਨਰ ਰਾਹੀਂ ਸਿਖ਼ਲਾਈ ਮੁਹੱਈਆ ਕਰਵਾਉਣ ਉਪਰੰਤ ਸੀ.ਐਚ.ਸੀ. ਲੋਹੀਆਂ ਵਿਖੇ ਆਨ ਜਾਬ ਟ੍ਰੇਨਿੰਗ ਵੀ ਦਿੱਤੀ ਗਈ ਹੈ। ਪੰਜਾਬ ਸਰਕਾਰ ਵਲੋਂ ਮਹਿਲਾ ਸਸ਼ਕਤੀਕਰਨ ਲਈ ਵਚਨਬੱਧਤਾ ਦੁਹਰਾਉਂਦਿਆਂ ਡਾ. ਅਗਰਵਾਲ ਨੇ ਕਿਹਾ ਕਿ ਇਹ ਉਪਰਾਲਾ ਜ਼ਿਲ੍ਹੇ ਭਰ ਵਿੱਚ…
ਲੁਧਿਆਣਾ, 2 ਅਕਤੂਬਰ:ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ, ਬਿਜਲੀ ਅਤੇ ਐਨ.ਆਰ.ਆਈ ਮਾਮਲੇ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਪੰਜਾਬ ਵਿੱਚ ਟੈਕਸਟਾਈਲ ਅਤੇ ਬੁਣਾਈ ਉਦਯੋਗ ਦੇ ਵਿਕਾਸ ਲਈ ਸਿਫਾਰਸ਼ਾਂ ਦੇਣ ਲਈ ਰਾਜ ਸਰਕਾਰ ਦੁਆਰਾ ਗਠਿਤ ਟੈਕਸਟਾਈਲ ਅਤੇ ਬੁਣਾਈ ਕਮੇਟੀ ਦੇ ਮੈਂਬਰਾਂ ਨਾਲ ਗੱਲਬਾਤ ਕਰਨ ਲਈ ਵਰਧਮਾਨ ਟੈਕਸਟਾਈਲ ਲਿਮਟਿਡ ਦਾ ਦੌਰਾ ਕੀਤਾ।ਵਰਧਮਾਨ ਗਰੁੱਪ ਦੇ ਸੀ.ਐਮ.ਡੀ ਸ੍ਰੀ ਐਸ.ਪੀ. ਓਸਵਾਲ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਇਸ ਮੌਕੇ ‘ਤੇ ਮੌਜੂਦ ਕਮੇਟੀ ਦੇ ਹੋਰ ਮੈਂਬਰਾਂ ਸਮੇਤ ਟ੍ਰਾਈਡੈਂਟ ਗਰੁੱਪ ਤੋਂ ਅਭਿਸ਼ੇਕ ਗੁਪਤਾ, ਗੰਗਾ ਐਕਰੋਵੂਲਜ਼ ਅਮਿਤ ਥਾਪਰ, ਸ਼ਿੰਗੋਰਾ ਟੈਕਸਟਾਈਲਜ਼ ਅਮਿਤ ਜੈਨ, ਸ਼੍ਰੀ ਸੰਭਵ ਓਸਵਾਲ-ਨਾਹਰ ਸਪਿਨਿੰਗ ਮਿੱਲਜ਼, ਸ਼੍ਰੀਮਤੀ ਪ੍ਰਿਯੰਕਾ ਗੋਇਲ-ਮੈਂਬਰ, ਐਸੋਸੀਏਟਿਡ ਇੰਡਸਟਰੀਅਲ ਐਸੋਸੀਏਸ਼ਨ, ਅੰਮ੍ਰਿਤਸਰ ਅਤੇ ਹੋਰ ਸ਼ਾਮਲ ਸਨ।ਸ੍ਰੀ ਐਸ.ਪੀ. ਓਸਵਾਲ…
ਨਵੀਂ ਦਿੱਲੀ, 1 ਅਕਤੂਬਰ 2025- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (CCEA) ਨੇ 2025-26 ਦੇ ਮਾਰਕੀਟਿੰਗ ਸੀਜ਼ਨ ਲਈ ਸਾਰੀਆਂ ਲਾਜ਼ਮੀ ਹਾੜੀ ਦੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (MSP) ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ।ਸਰਕਾਰ ਨੇ ਹਾੜੀ ਦੀਆਂ ਫਸਲਾਂ ਲਈ MSP ਵਿੱਚ ਵਾਧਾ ਕੀਤਾ ਹੈ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਲਾਹੇਵੰਦ ਮੁੱਲ ਮਿਲੇ। MSP ਵਿੱਚ ਸਭ ਤੋਂ ਵੱਡਾ ਵਾਧਾ ਰੇਪਸੀਡ ਅਤੇ ਸਰ੍ਹੋਂ ਅਤੇ ਦਾਲਾਂ ਲਈ 275 ਰੁਪਏ ਪ੍ਰਤੀ ਕੁਇੰਟਲ ਹੈ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਬੁੱਧਵਾਰ ਨੂੰ ਕੈਬਨਿਟ ਮੀਟਿੰਗ ਤੋਂ ਬਾਅਦ ਇਸ ਫੈਸਲੇ ਦਾ ਐਲਾਨ ਕੀਤਾ। ਛੋਲੇ, ਕਣਕ, ਕੇਸਰ ਅਤੇ ਜੌਂ…
ਚੰਡੀਗੜ੍ਹ, 1 ਅਕਤੂਬਰ 2025- ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਦੇ ‘ਗਰੁੱਪ ਡੀ’ ਕਰਮਚਾਰੀਆਂ ਲਈ ਤਿਉਹਾਰਾਂ ਨੂੰ ਮਨਾਉਣ ਲਈ 10,000 ਰੁਪਏ ਪ੍ਰਤੀ ਕਰਮਚਾਰੀ ਵਿਆਜ-ਮੁਕਤ ਐਡਵਾਂਸ ਹਾਸਿਲ ਕਰਨ ਦੀ ਪੇਸ਼ਕਸ਼ ਦਾ ਐਲਾਨ ਕੀਤਾ। ਇਸ ਪਹਿਲਕਦਮੀ ਦਾ ਉਦੇਸ਼ ਲਗਭਗ 35,894 ਕਰਮਚਾਰੀਆਂ ਨੂੰ ਤਿਉਹਾਰਾਂ ਦੇ ਮੱਦੇਨਜ਼ਰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ।ਇੱਥੇ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਇਹ ਖੁਲਾਸਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਦੀ ਆਪਣੇ ਕਰਮਚਾਰੀਆਂ ਪ੍ਰਤੀ ਵਚਨਬੱਧਤਾ ਨੂੰ ਉਜਾਗਰ ਕਰਦਿਆਂ ਕਿਹਾ ਕਿ ਵਿੱਤੀ ਸਾਲ 2024-25 ਦੌਰਾਨ ਸੂਬੇ ਵਿੱਚ 36,065 ਗਰੁੱਪ ਡੀ ਕਰਮਚਾਰੀ ਸਨ, ਜਿਨ੍ਹਾਂ ਵਿੱਚੋਂ 13,375 (ਲਗਭਗ 37 ਪ੍ਰਤੀਸ਼ਤ) ਨੇ ਇਹੀ ਐਡਵਾਂਸ ਲਿਆ,…
ਬਠਿੰਡਾ,1 ਅਕਤੂਬਰ 2025: ਕੇਂਦਰੀ ਜੇਲ੍ਹ ਬਠਿੰਡਾ ਚੋਂ ਲੰਘੇ ਸ਼ਨੀਵਾਰ ਨੂੰ ਹਵਾਲਾਤੀ ਤਿਲਕ ਰਾਜ ਦੇ ਰਹੱਸਮਈ ਢੰਗ ਨਾਲ ਫਰਾਰ ਹੋਣ ਦੇ ਮਾਮਲੇ ’ਚ ਜੇਲ੍ਹ ਵਿਭਾਗ ਪੰਜਾਬ ਨ ਮੁਢਲੇ ਤੌਰ ਤੇ ਜੇਲ੍ਹ ਦੇ ਡਿਪਟੀ ਸੁਪਰਡੈਂਟ ਸ਼ਿਵਰਾਜ ਦੀ ਬਰਨਾਲਾ ਜੇਲ੍ਹ ਦੀ ਬਦਲੀ ਕਰ ਦਿੱਤੀ ਹੈ। ਉਨ੍ਹਾਂ ਦੀ ਥਾਂ ਬਰਨਾਲਾ ਜੇਲ੍ਹ ਦੇ ਡਿਪਟੀ ਸੁਪਰਡੈਂਟ ਹੇਮੰਤ ਸ਼ਰਮਾ ਨੂੰ ਬਠਿੰਡਾ ਜੇਲ੍ਹ ਦਾ ਸੁਪਰਡੈਂਟ ਤਾਇਨਾਤ ਕੀਤਾ ਗਿਆ ਹੈ। ਹਾਲਾਂਕਿ ਇਸ ਦੌਰਾਨ ਜੇਲ੍ਹ ਵਿਭਾਗ ਨੇ ਹੋਰ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ ਪਰ ਸ਼ਿਵਰਾਜ ਸਿੰਘ ਦੀ ਬਦਲੀ ਨੂੰ ਤਿਲਕ ਰਾਜ ਦੀ ਫਰਾਰੀ ਨਾਲ ਜੋੜਕੇ ਦੇਖਿਆ ਜਾ ਰਿਹਾ ਹੈ। ਕੇਂਦਰੀ ਜੇਲ੍ਹ ਬਠਿੰਡਾ ਨੂੰ ਉੱਚ ਸੁਰੱਖਿਆ ਵਾਲੀ ਜੇਲ੍ਹ ਮੰਨਿਆ ਜਾਂਦਾ ਹੈ…

