ਚੰਡੀਗੜ੍ਹ, 7 ਜੂਨ 2025- YouTuber Jasbir Singh ਦੋ ਦਿਨਾਂ ਹੋਰ ਪੁਲਿਸ ਰਿਮਾਂਡ ਤੇ ਹੈ। ਖ਼ਬਰਾਂ ਚੱਲ ਰਹੀਆਂ ਸਨ ਕਿ ਜਸਬੀਰ ਦੇ ਲਹਿੰਦੇ ਪੰਜਾਬ ਦੇ ਯੂਟਿਊਬਰ ਨਾਸਿਰ ਢਿੱਲੋਂ ਨਾਲ ਸਬੰਧ ਹਨ, ਜੋ ਸਾਬਕਾ ਸਬ ਇੰਸਪੈਕਟਰ ਵੀ ਹੈ। ਇਨ੍ਹਾਂ ਖ਼ਬਰਾਂ ਦਾ ਜਸਬੀਰ ਸਿੰਘ ਦੇ ਵਕੀਲ ਨੇ ਖੰਡਨ ਕੀਤਾ ਹੈ ਅਤੇ ਕਿਹਾ ਹੈ ਕਿ ਨਾਸਿਰ ਢਿੱਲੋਂ ਦੇ ਨਾਲ ਜਸਬੀਰ ਸਿੰਘ ਦੇ ਕੋਈ ਸਬੰਧ ਨਹੀਂ ਹਨ।ਵਕੀਲ ਨੇ ਕੁੱਝ ਮੀਡੀਆ ਅਦਾਰਿਆਂ ਤੇ ਵਰਦਿਆਂ ਕਿਹਾ ਕਿ, ਕੁੱਝ ਲੋਕ ਖ਼ਬਰਾਂ ਪਲਾਂਟ ਕਰਕੇ ਮਾਹੌਲ ਖ਼ਰਾਬ ਕਰਦੇ ਹਨ। ਜਸਬੀਰ ਅਜਿਹਾ ਨਹੀਂ ਹੈ ਅਤੇ ਪੁੱਛਗਿੱਛ ਦੌਰਾਨ ਉਸ ਕੋਲੋਂ ਕੁੱਝ ਵੀ ਨਹੀਂ ਮਿਲਿਆ ਹੈ। ਦੱਸ ਦੇਈਏ ਕਿ ਰੋਪੜ ਜ਼ਿਲ੍ਹੇ ਦੇ ਪਿੰਡ ਮਹਾਲਾਂ ਤੋਂ ਗ੍ਰਿਫ਼ਤਾਰ ਕੀਤੇ ਗਏ ਯੂਟਿਊਬਰ ਜਸਬੀਰ ਸਿੰਘ ਨੂੰ ਅੱਜ ਪੁਲਿਸ ਵਲੋਂ ਕੋਰਟ ਵਿਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਉਸਨੂੰ ਦੋ ਦਿਨਾਂ ਹੋਰ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। 

Share.

“I’m a Newswriter, “I write about the trending news events happening all over the world.

Leave A Reply