ਖੰਨਾ, 11 ਨਵੰਬਰ:
ਸ੍ਰੀ ਜੈ ਮਾਂ ਸਰਸਵਤੀ ਕਲੱਬ ਖੰਨਾ ਵੱਲੋਂ ਕਰਵਾਏ ਜਾ ਰਹੇ 9ਵੇਂ ਵਿਸ਼ਾਲ ਛੱਠ ਪੂਜਾ ਸਮਾਗਮ ਦੇ ਸਬੰਧ ਵਿੱਚ ਕਲੱਬ ਦੇ ਮੈਂਬਰਾਂ ਨੇ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਹਲਕਾ ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਕਲੱਬ ਵੱਲੋਂ ਛੱਠ ਪੂਜਾ ਦਾ ਸਮਾਗਮ 15 ਨਵੰਬਰ, ਦਿਨ ਐਤਵਾਰ ਨੂੰ ਵਾਰਡ ਨੰਬਰ 3, ਗਲੀ ਨੰਬਰ 7, ਦਲੀਪ ਸਿੰਘ ਨਗਰ ਰੋਡ, ਖੰਨਾ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾਵੇਗਾ। ਇਸ ਮੌਕੇ ਸ਼ਰਧਾਲੂ ਸੂਰਜ ਦੇਵਤਾ ਦੀ ਪੂਜਾ-ਅਰਚਨਾ ਕਰਕੇ ਆਪਣੇ ਪਰਿਵਾਰ ਦੀ ਸੁੱਖ-ਸਮ੍ਰਿੱਧੀ ਅਤੇ ਖੁਸ਼ਹਾਲੀ ਦੀ ਕਾਮਨਾ ਕਰਨਗੇ। ਕਲੱਬ ਮੈਂਬਰਾਂ ਨੇ ਦੱਸਿਆ ਕਿ ਛੱਠ ਪੂਜਾ ਭਾਰਤੀ ਸੰਸਕ੍ਰਿਤੀ ਅਤੇ ਆਸਥਾ ਦਾ ਇੱਕ ਮਹੱਤਵਪੂਰਨ ਤਿਉਹਾਰ ਹੈ, ਜੋ ਕੁਦਰਤ, ਸੂਰਜ ਦੇਵਤਾ ਅਤੇ ਲੋਕ ਆਸਥਾ ਪ੍ਰਤੀ ਸ਼ਰਧਾ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਅਤੇ ਸਮੂਹ ਸ਼ਰਧਾਲੂਆਂ ਨੂੰ ਆਪਣੇ ਪਰਿਵਾਰਾਂ ਸਮੇਤ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਪੀਏ ਮਹੇਸ਼ ਕੁਮਾਰ, ਕਲੱਬ ਮੈਂਬਰ ਰਣਜੀਤ, ਅਮਿਤ ਪਾਸਵਾਨ, ਪ੍ਰਿੰਸ ਪਾਸਵਾਨ, ਪ੍ਰਦੀਪ ਕੁਮਾਰ, ਦੀਪਕ ਪਾਸਵਾਨ, ਧਰਨਜੀਤ ਸਮੇਤ ਹੋਰ ਮੈਂਬਰ ਹਾਜ਼ਰ ਸਨ।

Share.
Leave A Reply