ਲੁਧਿਆਣਾ, 11 ਮਾਰਚ – ਮੈਂਬਰ, ਪੰਜਾਬ ਸਟੇਟ ਫੂਡ ਕਮਿਸ਼ਨ ਚੇਤਨ ਪ੍ਰਕਾਸ਼ ਧਾਲੀਵਾਲ ਵਲੋਂ ਅਚਨਚੇਤ ਦੌਰਾ ਕਰਦਿਆਂ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ, ਗਿਆਸਪੁਰਾ, ਆਂਗਣਵਾੜੀ ਸੈਂਟਰ ਗੁਰੂ ਨਾਨਕ ਕਲੋਨੀ, ਢੰਡਾਰੀ ਕਲ੍ਹਾਂ ਅਤੇ ਰਾਸ਼ਨ ਡਿਪੂ ਗੁਰੂ ਨਾਨਕ ਕਲੋਨੀ ਅਤੇ ਸੂਆ ਰੋਡ ਗਿਆਸਪੁਰਾ ਦਾ ਨਿਰੀਖਣ ਕੀਤਾ ਗਿਆ।ਪੰਜਾਬ ਸਟੇਟ ਫੂਡ ਕਮਿਸ਼ਨ ਵਲੋਂ ਇਹ ਦੌਰਾ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਨਿਰੀਖਣ ਕਰਨ ਲਈ ਕੀਤਾ ਗਿਆ।ਇਸ ਦੌਰੇ ਦੀ ਸ਼ੁਰੂਆਤ ਵਿੱਚ ਸਰਕਾਰੀ ਮਿਡਲ ਸੂਕਲ, ਗਿਆਸਪੁਰਾ ਦਾ ਨਿਰੀਖਣ ਕੀਤਾ ਗਿਆ। ਨਿਰੀਖਣ ਦੌਰਾਨ ਸਕੂਲ ਦੇ ਅਨਾਜ ਭੰਡਾਰ ਘਰ ਅਤੇ ਮਿਡ-ਡੇਅ-ਮੀਲ ਦੀ ਚੈਕਿੰਗ ਕੀਤੀ ਗਈ ਜਿੱਥੇ ਸਕੂਲੀ ਬੱਚਿਆ ਨੂੰ ਖਾਣਾ ਖੁਆਇਆ ਜਾ ਚੁੱਕਾ ਸੀ। ਉਨ੍ਹਾਂ ਸਕੂਲ ਪ੍ਰਬੰਧਨ ‘ਤੇ ਤਸੱਲੀ ਪ੍ਰਗਟਾਈ। ਉਪਰੰਤ ਸਰਕਾਰੀ ਪ੍ਰਾਇਮਰੀ ਸਕੂਲ ਗਿਆਸੁਪਰਾ ਦਾ ਦੌਰਾ ਕੀਤਾ ਗਿਆ ਜਿੱਥੇ ਉਣਤਾਈਆਂ ਪਾਈਆਂ ਗਈਆਂ। ਪੰਜਾਬ ਸਟੇਟ ਫੂਡ ਕਮਿਸ਼ਨ ਵਲੋਂ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਹਦਾਇਤ ਕੀਤੀ ਕੀ ਕਾਰਨ ਦੱਸੋ ਨੋਟਿਸ ਜਾਰੀ ਕਰਦੇ ਹੋਏ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਰਿਪੋਰਟ ਕਮਿਸ਼ਨ ਨੂੰ ਭੇਜੀ ਜਾਵੇ। ਸਕੂਲਾਂ ਦਾ ਨਿਰੀਖਣ ਕਰਨ ਉਪਰੰਤ ਆਂਗਣਵਾੜੀ ਸੈਟਰ ਕੋਡ ਨੰ.110 ਗੁਰੂ ਨਾਨਕ ਕਲੋਨੀ, ਦਾ ਦੌਰਾ ਕੀਤਾ ਗਿਆ। ਇਸ ਸੈਟਰ ਵਿਖੇ ਲਾਭਪਾਤਰੀਆ ਸਬੰਧੀ ਅਤੇ ਉਹਨਾਂ ਨੂੰ ਦਿੱਤੇ ਜਾਣ ਵਾਲਾ ਲਾਭ ਦੀ ਜਾਣਕਾਰੀ ਪ੍ਰਾਪਤ ਕੀਤੀ ਗਈ। ਸੈਂਟਰਾ ਦੇ ਕੰਮ ਸਬੰਧੀ ਮੈਂਬਰ ਸਾਹਿਬਾਨ ਵਲੋਂ ਸੁਤੰਸ਼ਟੀ ਪ੍ਰਗਟ ਕੀਤੀ ਗਈ ਅਤੇ ਨਾਲ ਹੀ ਹੋਰ ਸੁਧਾਰਾ ਸਬੰਧੀ ਦਿਸਾਂ ਨਿਰਦੇਸ ਵੀ ਦਿੱਤੇ ਗਏ। ਆਂਗਣਵਾੜੀ ਸੈਂਟਰ ਕੋਡ ਨੰ. 108 ਗੁਰੂ ਨਾਨਕ ਕਲੋਨੀ ਦੇ ਨਿਰੀਖਣ ਦੌਰਾਨ ਕਮੀਆਂ ਵਿੱਚ ਸੁਧਾਰ ਕਰਨ ਦੇ ਨਿਰਦੇਸ਼ ਦਿੱਤੇ।ਬਾਅਦ ਵਿੱਚ, ਰਾਸ਼ਨ ਡਿਪੂ, ਸੂਆ ਰੋਡ ਗਿਆਸਪੁਰਾ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਡਿਪੂ ‘ਤੇ ਲਾਭਪਾਤਰੀ ਮੌਜੂਦ ਸਨ ਪ੍ਰੰਤੂ ਡਿਪੂ ਹੋਲਡਰ ਦੀ ਪਰਚੀਆ ਕੱਟਣ ਵਾਲੀ ਮਸ਼ੀਨ ਚੱਲ ਨਹੀ ਰਹੀ ਸੀ ਜਿਸ ਸਬੰਧੀ ਸਖਤ ਤਾੜਨਾ ਕਰਦਿਆਂ ਮਸ਼ੀਨ ਜਲਦ ਠੀਕ ਕਰਵਾਉਣ ਅਤੇ ਲਾਭਪਾਤਰੀਆ ਨੂੰ ਬਣਦੀ ਕਣਕ ਦੇਣ ਸਬੰਧੀ ਡਿਪੂ ਹੋਲਡਰ ਨੂੰ ਹਦਾਇਤ ਕੀਤੀ ਗਈ।ਇਸ ਮੌਕੇ ਲਾਭਪਾਤਰੀਆ ਨੂੰ ਕਮਿਸ਼ਨ ਦੇ ਹੈਲਪਲਾਈਨ ਨੰਬਰ 98767-64545 ਦੀ ਜਾਣਕਾਰੀ ਵੀ ਦਿੱਤੀ ਗਈ ਅਤੇ ਨਾਲ ਹੀ ਦੱਸਿਆ ਕੀ ਉਹ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆ ਸਕੀਮਾਂ ਸਬੰਧੀ ਸ਼ਿਕਾਇਤ ਜਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਰ (ਵਿਕਾਸ), ਲੁਧਿਆਣਾ ਕੋਲ ਦਰਜ ਵੀ ਕਰਵਾ ਸਕਦੇ ਹਨ।
Trending
- 5000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ
- ਲੁਧਿਆਣਾ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ-2026: ਵੱਖ-ਵੱਖ ਉਮਰ ਵਰਗਾਂ ਦੇ ਮੁਕਾਬਲੇ ਰੋਮਾਂਚਕ ਰਹੇ
- Punjab Govt Holidays 2026: ਪੂਰੀ ਸੂਚੀ, ਕੈਲੰਡਰ ਅਤੇ PDF ਡਾਊਨਲੋਡ (ਗਜ਼ਟਿਡ ਅਤੇ ਬੈਂਕ ਛੁੱਟੀਆਂ)
- 10000 ਰੁਪਏ ਰਿਸ਼ਵਤ ਲੈਂਦੇ ਸਹਾਇਕ ਸਬ-ਇੰਸਪੈਕਟਰ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ
- ਬਿਜਲੀ ਕਰਮਚਾਰੀਆਂ ਦੀ ਸੁਰੱਖਿਆ ਪੰਜਾਬ ਸਰਕਾਰ ਦੀ ਮੁੱਖ ਤਰਜੀਹ: ਤਰੁਨਪ੍ਰੀਤ ਸਿੰਘ ਸੌਂਦ
- 5 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਬਣੇ ਪ੍ਰੋਜੈਕਟ ਨਾਲ 10 ਪਿੰਡਾਂ ਦੀ ਬਿਜਲੀ ਸਪਲਾਈ ਹੋਵੇਗੀ ਹੋਰ ਮਜ਼ਬੂਤ :– ਬਿਜਲੀ ਮੰਤਰੀ
- ਗੁਰੂ ਨਾਨਕ ਸਟੇਡੀਮ ’ਚ ਰਸ਼ਮੀ ਸ਼ੁਰੂਆਤ 21 ਜੁਲਾਈ ਨੂੰ
- ਹਰ ਬੱਚੇ ਨੂੰ ਸੁਰੱਖਿਅਤ ਤੇ ਸਨਮਾਨਜਨਕ ਸਿੱਖਿਆ ਦਾ ਹੱਕ: ਗੁਨਜੀਤ ਰੁਚੀ ਬਾਵਾ


