ਲੁਧਿਆਣਾ, 31 ਜਨਵਰੀ – ਮਿਸ਼ਨ ਹਾਰਦਿਕ ਮਿਲਨ – 4.0 ਤਹਿਤ ਸਾਬਕਾ ਸੈਨਿਕਾਂ/ਵੀਰ ਨਾਰੀਆਂ/ਆਸ਼ਰਿਤਾਂ ਲਈ ਆਊਟਰੀਚ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸਦੇ ਤਹਿਤ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਲੁਧਿਆਣਾ ਵਿਖੇ ਸਾਬਕਾ ਸੈਨਿਕਾਂ/ਵਿਧਵਾਵਾਂ ਅਤੇ ਆਸ਼ਰਿਤਾਂ ਦੇ ਪਰਿਵਾਰਾਂ ਨੂੰ ਸੇਵਾਮੁਕਤੀ ਤੋਂ ਬਾਅਦ ਮਿਲਣ ਵਾਲੀਆਂ ਪੈਨਸ਼ਨ ਸੰਬੰਧੀ ਸਹੂਲਤਾਂ ਅਤੇ ਅਧਿਕਾਰਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ।ਪੰਜਾਬ ਰੈਜੀਮੈਂਟਲ ਸੈਂਟਰ ਰਿਕਾਰਡ ਆਫਿਸ, ਰਾਮਗੜ੍ਹ ਛਾਉਣੀ (ਝਾਰਖੰਡ) ਵੱਲੋਂ ਸੈਨਿਕਾਂ/ਵੀਰ ਨਾਰੀਆਂ/ਆਸ਼ਰਿਤਾਂ ਦੀਆਂ ਪੈਨਸ਼ਨ ਸਬੰਧੀ ਮੁਸ਼ਕਿਲਾਂ ਨੂੰ ਸੁਣਿਆ ਅਤੇ ਮੌਕੇ ’ਤੇ ਹੀ ਨਿਪਟਾਰਾ ਕੀਤਾ ਗਿਆ। ਇਸ ਤੋਂ ਇਲਾਵਾ ਬਹੁਤ ਸਾਰੀਆਂ ਸਮੱਸਿਆਵਾਂ ਹੋਰ ਸੰਸਥਾਵਾਂ ਨਾਲ ਸਬੰਧਤ ਸਨ, ਨੂੰ ਦਰਜ ਕੀਤਾ ਗਿਆ ਅਤੇ ਸੰਬੰਧਿਤ ਦਸਤਾਵੇਜ਼ ਜਮ੍ਹਾਂ ਕਰਨ ਤੋਂ ਬਾਅਦ, ਉਨ੍ਹਾਂ ਨੂੰ ਜਲਦ ਤੋਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।ਇਸ ਮੌਕੇ ਹਾਰਦਿਕ ਮਿਲਨ ਦੀ ਟੀਮ ਦੇ ਮੈਂਬਰ, ਸੂਬੇਦਾਰ ਕਲਰਕ ਵਿਵੇਕ ਕੁਮਾਰ ਸਿੰਘ ਅਤੇ ਨਾਇਕ ਕਲਰਕ ਗੁਨਜੀਤ ਸਿੰਘ ਵੀ ਮੌਜੂਦ ਸਨ। ਇਸ ਪ੍ਰੋਗਰਾਮ ਦੌਰਾਨ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਲੁਧਿਆਣਾ ਦੇ ਅਧਿਕਾਰੀ, ਗਰੁੱਪ ਕੈਪਟਨ ਦਵਿੰਦਰ ਸਿੰਘ ਢਿੱਲੋਂ (ਰਿਟਾ), ਰਾਕੇਸ਼ ਕੁਮਾਰ ਸ਼ਰਮਾ, ਸੁਪਰਡੰਟ, ਵੈਟਰਨ ਸਹਾਇਤਾ ਕੇਂਦਰ ਦੇ ਸੂਬੇਦਾਰ ਮੇਜਰ ਕਲਰਕ ਕੁਲਵੰਤ ਸਿੰਘ ਅਤੇ ਮੌਜੂਦ ਹੋਰ ਮੈਂਬਰਾਂ ਨੇ ਕਿਹਾ ਕਿ ਪੰਜਾਬ ਰੈਜੀਮੈਂਟ ਸੈਂਟਰ ਦੇ ਕਮਾਂਡੈਂਟ, ਬ੍ਰਿਗੇਡੀਅਰ ਸਾਜੇਸ਼ ਬਾਬੂ ਪੀ ਜੀ, ਪੰਜਾਬ ਰਿਕਾਰਡ ਆਫਿਸ ਦੇ ਕਮਾਂਡਿੰਗ ਅਫਸਰ ਲੈਫਟੀਨੈਂਟ ਕਰਨਲ ਦੇਵਾਸ਼ੀਸ਼ ਡੇ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤਾ ਗਿਆ ਇਹ ਭਲਾਈ ਕਾਰਜ ਬਹੁਤ ਸ਼ਲਾਘਾਯੋਗ ਹੈ।
Trending
- 5000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ
- ਲੁਧਿਆਣਾ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ-2026: ਵੱਖ-ਵੱਖ ਉਮਰ ਵਰਗਾਂ ਦੇ ਮੁਕਾਬਲੇ ਰੋਮਾਂਚਕ ਰਹੇ
- Punjab Govt Holidays 2026: ਪੂਰੀ ਸੂਚੀ, ਕੈਲੰਡਰ ਅਤੇ PDF ਡਾਊਨਲੋਡ (ਗਜ਼ਟਿਡ ਅਤੇ ਬੈਂਕ ਛੁੱਟੀਆਂ)
- 10000 ਰੁਪਏ ਰਿਸ਼ਵਤ ਲੈਂਦੇ ਸਹਾਇਕ ਸਬ-ਇੰਸਪੈਕਟਰ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ
- ਬਿਜਲੀ ਕਰਮਚਾਰੀਆਂ ਦੀ ਸੁਰੱਖਿਆ ਪੰਜਾਬ ਸਰਕਾਰ ਦੀ ਮੁੱਖ ਤਰਜੀਹ: ਤਰੁਨਪ੍ਰੀਤ ਸਿੰਘ ਸੌਂਦ
- 5 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਬਣੇ ਪ੍ਰੋਜੈਕਟ ਨਾਲ 10 ਪਿੰਡਾਂ ਦੀ ਬਿਜਲੀ ਸਪਲਾਈ ਹੋਵੇਗੀ ਹੋਰ ਮਜ਼ਬੂਤ :– ਬਿਜਲੀ ਮੰਤਰੀ
- ਗੁਰੂ ਨਾਨਕ ਸਟੇਡੀਮ ’ਚ ਰਸ਼ਮੀ ਸ਼ੁਰੂਆਤ 21 ਜੁਲਾਈ ਨੂੰ
- ਹਰ ਬੱਚੇ ਨੂੰ ਸੁਰੱਖਿਅਤ ਤੇ ਸਨਮਾਨਜਨਕ ਸਿੱਖਿਆ ਦਾ ਹੱਕ: ਗੁਨਜੀਤ ਰੁਚੀ ਬਾਵਾ


