ਲੁਧਿਆਣਾ, 3 ਫਰਵਰੀ:ਆਤਮਾ ਸਕੀਮ (ਕ੍ਰਿਸ਼ੀ ਉਨਤੀ ਯੋਜਨਾ), ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ, ਜਿਲ੍ਹਾ ਲੁਧਿਆਣਾ ਦਾ ਸਾਲ 2026-27 ਲਈ ਜਿਲ੍ਹਾ ਐਕਸ਼ਨ ਪਲਾਨ (ਡੀ.ਏ.ਪੀ) ਪਾਸ ਕਰਨ ਹਿੱਤ ਆਤਮਾ ਗਵਰਨਿੰਗ ਬੋਰਡ ਅਤੇ ਆਤਮਾ ਮੈਨੇਜਮੈਂਟ ਕਮੇਟੀ ਦੀ ਸਾਂਝੀ ਮੀਟਿੰਗ ਮੰਗਲਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਆਤਮਾ ਗਵਰਨਿੰਗ ਬੋਰਡ, ਜਿਲ੍ਹਾ ਲੁਧਿਆਣਾ ਦੀ ਪ੍ਰਧਾਨਗੀ ਹੇਠ ਹੋਈ। ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਅਤੇ ਸਹਿਯੋਗੀ ਵਿਭਾਗਾਂ ਬਲਾਕ ਪੱਧਰ ‘ਤੇ ਕਰਵਾਈਆਂ ਜਾਣ ਵਾਲੀਆਂ ਮਹੀਨਾਵਾਰ ਗਤੀਵਿਧੀਆਂ ਦਾ ਕਲੰਡਰ ਜਾਰੀ ਕਰਨ ਦੀ ਹਦਾਇਤ ਕੀਤੀ ਗਈ ਤਾਂ ਜੋ ਕਿਸਾਨਾਂ ਨੂੰ ਇਸ ਬਾਰੇ ਅਗਾਉਂ ਜਾਣਕਾਰੀ ਮਿਲ ਸਕੇ ਅਤੇ ਇਸਦੀ ਨਿਰੰਤਰ ਮੋਨੀਟਰਿੰਗ ਉਨ੍ਹਾਂ ਦੇ ਦਫਤਰ ਵੱਲੋਂ ਕਰਵਾਈ ਜਾ ਸਕੇ ਅਤੇ ਨਾਲ ਹੀ ਉਹਨਾਂ ਵੱਲੋਂ ਆਤਮਾ ਸਕੀਮ ਦੀਆਂ ਜ਼ਿਲ੍ਹਾ ਅਤੇ ਬਲਾਕ ਪੱਧਰ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਲਈ ਵਧੀਕ ਮੁੱਖ ਸੱਕਤਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਚੰਡੀਗੜ੍ਹ ਨੂੰ ਨਿੱਜੀ ਪੱਧਰ ਤੇ ਰਾਬਤਾ ਕਾਇਮ ਕਰਨ ਬਾਰੇ ਹਾਜ਼ਰ ਮੈਂਬਰਾਂ ਨੂੰ ਜਾਣੂੰ ਕਰਵਾਇਆ ਗਿਆ।ਮੁੱਖ ਖੇਤੀਬਾੜੀ ਅਫਸਰ, ਲੁਧਿਆਣਾ ਡਾ. ਗੁਰਦੀਪ ਸਿੰਘ ਵੱਲੋਂ ਸਮੂਹ ਹਾਊਸ ਨੂੰ ਦੱਸਿਆ ਗਿਆ ਕਿ ਆਤਮਾ ਸਕੀਮ ਦੀਆਂ ਜਿਆਦਾਤਰ ਗਤੀਵਿਧੀਆਂ ਬਲਾਕ ਪੱਧਰ ‘ਤੇ ਹੀ ਉਲੀਕੀਆਂ ਜਾਂਦੀਆਂ ਹਨ ਅਤੇ ਉਹਨਾਂ ਵੱਲੋਂ ਤਿਆਰ ਕੀਤੇ ਬਲਾਕ ਐਕਸ਼ਨ ਪਲਾਨ ਦੇ ਮੱਦੇਨਜ਼ਰ ਹੀ ਪ੍ਰਗਤੀ ਕੀਤੀ ਜਾਂਦੀ ਹੈ।ਇਸ ਮੀਟਿੰਗ ਦੌਰਾਨ ਸ੍ਰੀ ਜਸਪ੍ਰੀਤ ਸਿੰਘ ਖੇੜਾ, ਪ੍ਰੋਜੈਕਟ ਡਾਇਰੈਕਟਰ (ਆਤਮਾ)-ਕਮ-ਮੈਂਬਰ ਸਕੱਤਰ, ਆਤਮਾ ਗਵਰਨਿੰਗ ਬੋਰਡ, ਲੁਧਿਆਣਾ ਵੱਲੋਂ ਸਾਲ 2026-27 ਦੌਰਾਨ ਖੇਤੀਬਾੜੀ ਅਤੇ ਸਹਿਯੋਗੀ ਵਿਭਾਗਾਂ ਦੁਆਰਾ ਆਤਮਾ ਸਕੀਮ ਦੀਆਂ ਨਵੀਆਂ (2025) ਗਾਈਡਲਾਈਨਜ਼ ਦੇ ਮੱਦੇ ਨਜ਼ਰ, ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਜਿਸ ਵਿੱਚ ਕਿਸਾਨਾਂ ਦੇ ਰਾਜ ਤੋਂ ਬਾਹਰ, ਰਾਜ ਦੇ ਅੰਦਰ ਅਤੇ ਜਿਲ੍ਹੇ ਦੇ ਅੰਦਰ ਟ੍ਰੇਨਿੰਗਾਂ ਅਤੇ ਪ੍ਰਭਾਵੀ ਦੌਰੇ, ਪ੍ਰਦਰਸ਼ਨੀਆਂ, ਨਵੇਂ ਸਵੈ-ਸਹਾਇਤਾ ਸਮੂਹ ਅਤੇ ਖੁਰਾਕ ਸੁਰੱਖਿਆ ਸਮੂਹ ਬਣਾਉਣ, ਕਿਸਾਨ ਅਵਾਰਡ, ਕਿਸਾਨ ਮੇਲੇ, ਫਾਰਮ ਸਕੂਲ ਲਗਾਉਣ ਆਦਿ ਸ਼ਾਮਿਲ ਹਨ ਦੀ ਤਜਵੀਜ਼ ਬਾਰੇ ਸਮੂਹ ਹਾਊਸ ਨੂੰ ਜਾਣੂੰ ਕਰਵਾਇਆ ਗਿਆ।ਕਿਸਾਨ ਮੈਂਬਰ ਸ਼੍ਰੀ ਪਵਿੱਤਰ ਪਾਲ ਸਿੰਘ ਪਾਂਗਲੀ ਵੱਲੋਂ ਕਿਸਾਨ ਅਵਾਰਡ ਦੀ ਜਗ੍ਹਾ ਕਿਸਾਨਾਂ ਲਈ ਸਕਾਲਰਸ਼ਿਪ ਦੇਣ ਦੀ ਮੰਗ ਰੱਖੀ, ਜਿਸ ਸਬੰਧੀ ਡਿਪਟੀ ਕਮਿਸ਼ਨਰ ਵੱਲੋਂ ਇਸ ਸਬੰਧੀ ਨਿੱਜੀ ਪੱਧਰ ਤੇ ਪੰਜਾਬ ਸਰਕਾਰ ਨੂੰ ਇਹ ਪ੍ਰਸਤਾਵ ਭੇਜਣ ਦਾ ਭਰੋਸਾ ਦਿੱਤਾ ਗਿਆ।ਅੰਤ ਵਿੱਚ ਆਤਮਾ ਸਕੀਮ ਦੇ ਸਾਲ 2026-27 ਲਈ 574.08 ਲੱਖ ਰੁਪਏ ਦਾ ਜਿਲ੍ਹਾ ਐਕਸ਼ਨ ਪਲਾਨ ਸਮੂਹ ਹਾਊਸ ਦੀ ਸਹਿਮਤੀ ਉਪਰੰਤ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਆਤਮਾ ਗਵਰਨਿੰਗ ਬੋਰਡ, ਜਿਲ੍ਹਾ ਲੁਧਿਆਣਾ ਵੱਲੋਂ ਪ੍ਰਵਾਨ ਕੀਤਾ ਗਿਆ।ਸ੍ਰੀ ਅਮਨ ਸਿੰਘ ਰਾਠੌਰ, ਗਵਰਨੈਂਸ ਐਸੋਸਿਏਟ, ਮਿੰਨੀ ਸੱਕਤਰੇਤ ਲੁਧਿਆਣਾ ਵੱਲੋਂ ਉਚੇਚੇ ਤੌਰ ਤੇ ਇਸ ਮੀਟਿੰਗ ਵਿੱਚ ਭਾਗ ਲਿਆ ਗਿਆ।ਮੀਟਿੰਗ ਵਿੱਚ ਡਿਪਟੀ ਡਾਇਰੈਕਟਰ ਡੇਅਰੀ, ਮੰਡਲ ਭੂਮੀ ਰੱਖਿਆ ਅਫਸਰ, ਡੀ.ਡੀ.ਐਮ ਨਾਬਾਰਡ, ਲੀਡ ਬੈਂਕ ਮੈਨੇਜਰ ਅਤੇ ਇਹਨਾਂ ਤੋਂ ਇਲਾਵਾ ਪਸ਼ੂ-ਪਾਲਣ ਵਿਭਾਗ, ਮੱਛੀ ਪਾਲਣ ਵਿਭਾਗ, ਬਾਗਬਾਨੀ ਵਿਭਾਗ, ਮਾਰਕਫੈਡ ਆਦਿ ਦੇ ਨੁਮਾਇੰਦੇ ਅਤੇ ਆਤਮਾ ਗਵਰਨਿੰਗ ਬੋਰਡ ਦੇ ਅਗਾਂਹਵਧੂ ਕਿਸਾਨ ਮੈਂਬਰਾਂ ਵੱਲੋਂ ਭਾਗ ਲਿਆ ਗਿਆ।
Trending
- 5000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ
- ਲੁਧਿਆਣਾ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ-2026: ਵੱਖ-ਵੱਖ ਉਮਰ ਵਰਗਾਂ ਦੇ ਮੁਕਾਬਲੇ ਰੋਮਾਂਚਕ ਰਹੇ
- Punjab Govt Holidays 2026: ਪੂਰੀ ਸੂਚੀ, ਕੈਲੰਡਰ ਅਤੇ PDF ਡਾਊਨਲੋਡ (ਗਜ਼ਟਿਡ ਅਤੇ ਬੈਂਕ ਛੁੱਟੀਆਂ)
- 10000 ਰੁਪਏ ਰਿਸ਼ਵਤ ਲੈਂਦੇ ਸਹਾਇਕ ਸਬ-ਇੰਸਪੈਕਟਰ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ
- ਬਿਜਲੀ ਕਰਮਚਾਰੀਆਂ ਦੀ ਸੁਰੱਖਿਆ ਪੰਜਾਬ ਸਰਕਾਰ ਦੀ ਮੁੱਖ ਤਰਜੀਹ: ਤਰੁਨਪ੍ਰੀਤ ਸਿੰਘ ਸੌਂਦ
- 5 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਬਣੇ ਪ੍ਰੋਜੈਕਟ ਨਾਲ 10 ਪਿੰਡਾਂ ਦੀ ਬਿਜਲੀ ਸਪਲਾਈ ਹੋਵੇਗੀ ਹੋਰ ਮਜ਼ਬੂਤ :– ਬਿਜਲੀ ਮੰਤਰੀ
- ਗੁਰੂ ਨਾਨਕ ਸਟੇਡੀਮ ’ਚ ਰਸ਼ਮੀ ਸ਼ੁਰੂਆਤ 21 ਜੁਲਾਈ ਨੂੰ
- ਹਰ ਬੱਚੇ ਨੂੰ ਸੁਰੱਖਿਅਤ ਤੇ ਸਨਮਾਨਜਨਕ ਸਿੱਖਿਆ ਦਾ ਹੱਕ: ਗੁਨਜੀਤ ਰੁਚੀ ਬਾਵਾ


