Browsing: punjab

ਮਾਲੇਰਕੋਟਲਾ 4 ਅਗਸਤ:ਪੰਜਾਬ ਰਾਜ ਵਿੱਚ ਖੇਤੀਬਾੜੀ ਪੈਦਾਵਾਰ ਦੀ ਸੰਭਾਲ ਅਤੇ ਸਟੋਰੇਜ ਸੰਬੰਧੀ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ, ਚੇਅਰਮੈਨ ਪਨਗ੍ਰੇਨ ਡਾ. ਤੇਜਪਾਲ ਸਿੰਘ ਨੇ ਮਾਹੋਰਾਣਾ ਤੋਂ ਭੁੱਲਰਾਂ ਰੋਡ ਵਿਖੇ ਪਨਗ੍ਰੇਨ ਖਰੀਦ ਏਜੰਸੀ ਵੱਲੋਂ ਖਰੀਦੀ ਗਈ ਕਣਕ ਦੇ ਹਾਲਤ ਬਾਰੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ‘ਤੇ ਤੁਰੰਤ ਕਾਰਵਾਈ ਕਰਦਿਆਂ ਪਿਛਲੇ ਦਿਨੀਂ ਦੇਰ ਸ਼ਾਮ ਮੌਕੇ ‘ਤੇ ਪਹੁੰਚ ਕੇ ਸ਼ੈਲਰ ਦਾ ਦੌਰਾ ਕੀਤਾ । ਇਸ ਮੌਕੇ ਇੰਸਪੈਕਟਰ ਫੂਡ ਸਪਲਾਈ ਸ੍ਰੀ ਰਸਮਿੰਦਰ ਸਿੰਘ ਵੀ ਮੌਜੂਦ ਸਨ। ਇੰਸਪੈਕਟਰ ਫੂਡ ਸਪਲਾਈ ਸ੍ਰੀ ਰਸਮਿੰਦਰ ਸਿੰਘ ਨੇ ਚੇਅਰਮੈਨ ਨੂੰ ਅਵਗਤ ਕਰਵਾਇਆ ਕਿ ਐਫ.ਸੀ.ਆਈ ਦੀ ਸਪੈਸ਼ਲ ਲੱਗਣ ਕਾਰਨ ਅਨਾਜ ਦੀ ਚੁਕਵਾਈ ਸਬੰਧਤ ਵਿਭਾਗ ਦੇ ਅਧਿਕਾਰੀਆਂ ਦੀ ਦੇਖ ਰੇਖ ਵਿੱਚ ਕਰਵਾਈ ਜਾ ਰਹੀ ਹੈ। ਮੌਸਮ ਦੇ ਅਸਰ ਨਾਲ ਖਰਾਬ ਹੋਈਆਂ ਕਣਕ ਦੀਆਂ ਬੋਰੀਆਂ ਨੂੰ ਪਹਿਲਾਂ ਹੀ ਅਲੱਗ ਕਰਵਾ ਦਿੱਤਾ ਗਿਆ ਹੈ। ਜਿਸ ਨੂੰ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਪਗਰੇਡ ਕਰ ਦਿੱਤਾ ਜਾਵੇਗਾ ਤਾਂ ਜੋ ਭਵਿੱਖ ਵਿੱਚ ਅਨਾਜ ਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ । ਖਰੀਦ ਏਜੰਸੀ ਵਲੋਂ ਸੰਭਾਲੀ ਗਈ ਕਣਕ ਦੇ ਸਟੋਰੇਜ ਦੀ ਵਿਸਥਾਰ ਨਾਲ ਸਮੀਖਿਆ ਕਰਦਿਆਂ ਹਦਾਇਤਾਂ ਜਾਰੀ ਕੀਤੀਆਂ ਕਿ ਸੰਭਾਲ ਅਤੇ ਸਟੋਰੇਜ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਬਣਾਇਆਂ ਜਾਵੇ । ਉਨ੍ਹਾਂ ਕਿਹਾ ਕਿ ਕਿਸਾਨੀ ਪੈਦਾਵਾਰ ਦੀ ਰੱਖਿਆ ਸਾਡੀ ਪਹਿਲੀ ਤਰਜੀਹ ਹੈ,ਅਨਾਜ ਨੂੰ ਕਿਸੇ ਵੀ ਹਲਾਤਾਂ ਵਿੱਚ ਖਰਾਬ ਨਹੀਂ ਹੋਣ ਦਿੱਤਾ ਜਾ ਸਕਦਾ। ਉਨ੍ਹਾਂ ਹੁਕਮ ਦਿੱਤੇ ਕਿ ਸੂਬੇ ਦੇ ਖਰੀਦ ਏਜੰਸੀਆਂ ਦੇ ਅਧਿਕਾਰੀ ਬਰਸਾਤੀ ਮੌਸਮ ਦੌਰਾਨ ਕਣਕ ਦੀ ਰੱਖ-ਰਖਾਅ ਲਈ ਪੂਰੀ ਤਿਆਰੀ ਰੱਖਣ।

ਫਾਜ਼ਿਲਕਾ, 4 ਅਗਸਤ 2025 :ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਬੀਤੀ ਰਾਤ ਸਾਬੂਆਣਾ ਡੇ੍ਨ ਦਾ ਦੌਰਾ ਕਰਕੇ ਇੱਥੇ…

ਖੰਨਾ, ਲੁਧਿਆਣਾ, 3 ਅਗਸਤ: ਭਾਰਤੀ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 134ਵੇਂ ਜਨਮ ਦਿਨ…

ਚੰਡੀਗੜ੍ਹ ਸਾਈਬਰ ਕ੍ਰਾਈਮ ਪੁਲਸ ਨੇ ਇਕ ਅੰਤਰਰਾਸ਼ਟਰੀ ਸਾਈਬਰ ਠੱਗੀ ਦਾ ਪਰਦਾਫਾਸ਼ ਕਰਦੇ ਹੋਏ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ…

ਬਟਾਲਾ, 1 ਅਗਸਤ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸੂਬੇ ਵਿੱਚ ਵੱਡੇ ਪੱਧਰ ‘ਤੇ ਜਾਗਰੂਕਤਾ ਗਤੀਵਿਧੀਆਂ ਜਾਰੀ ਹਨ। ਇਸ ਤਹਿਤ…

ਸਾਹਿਬਜ਼ਾਦਾ ਅਜੀਤ ਸਿੰਘ ਨਗਰ/ਚੰਡੀਗੜ੍ਹ, 1 ਅਗਸਤ: ਡੇਰਾਬੱਸੀ ਫਲਾਈਓਵਰ ਨੇੜੇ ਭੀਖ ਮੰਗ ਰਹੇ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਬੇਹੱਦ ਮਾੜੀਆਂ…

ਲੁਧਿਆਣਾ, 01 ਅਗਸਤ – ਪੰਜਾਬ ਰਿਮੋਟ ਸੈਂਸਿੰਗ ਸੈਂਟਰ, ਲੁਧਿਆਣਾ ਨੂੰ ਮੁੰਬਈ ਵਿਖੇ ਆਯੋਜਿਤ ਸਮਾਰੋਹ ਦੌਰਾਨ ਜਿਊਰੀ ਵੱਲੋਂ ਨੈਸ਼ਨਲ ਜਿਓਸਪੇਸ਼ੀਅਲ ਸਨਮਾਨ-2025…

ਲੁਧਿਆਣਾ, 01 ਅਗਸਤ – ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਅਮਰੀਕਾ ਵਿੱਚ ਗਲੋਬਲ ਲੈਜਿਸਲੇਟਿਵ ਕਾਨਫਰੰਸ ਵਿੱਚ ਹਿੱਸਾ…