Author: onpoint channel

“I’m a Newswriter, “I write about the trending news events happening all over the world.

ਚੰਡੀਗੜ੍ਹ, 31 ਮਈ 2025- ਆਪ ਪੰਜਾਬ ਵਿੱਚ ਅੱਜ ਵੱਡਾ ਬਦਲਾਅ ਕੀਤਾ ਗਿਆ ਹੈ। ਆਪ ਨੇ 5 ਵਿਧਾਇਕਾਂ ਨੂੰ ਸਟੇਟ ਮੀਤ ਪ੍ਰਧਾਨ ਬਣਾਇਆ ਹੈ। ਆਪ ਨੇ ਮਾਝਾ ਜੋਨ ਦਾ ਮਨਜਿੰਦਰ ਸਿੰਘ ਲਾਲਪੁਰਾ ਨੂੰ, ਦੋਆਬਾ ਜੋਨ ਦਾ ਡਾ. ਸੁਖਵਿੰਦਰ ਸਿੰਘ ਸੁੱਖੀ ਨੂੰ, ਮਾਲਵਾ ਸੈਂਟਰਲ ਦਾ ਡਾ. ਅਮਨਦੀਪ ਕੌਰ ਨੂੰ, ਮਾਲਵਾ ਈਸਟ ਤੋਂ ਡਾ. ਚਰਨਜੀਤ ਸਿੰਘ ਨੂੰ ਅਤੇ ਮਾਲਵਾ ਵੈਸਟ ਤੋਂ ਜਗਦੀਪ ਸਿੰਘ ਕਾਕਾ ਬਰਾੜ ਨੂੰ ਸਟੇਟ ਵਾਈਸ ਪ੍ਰਧਾਨ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਦੀਪਕ ਬਾਲੀ, ਹਰਚੰਦ ਸਿੰਘ ਬਰਸਟ, ਮਾਲਵਿੰਦਰ ਸਿੰਘ ਕੰਗ ਅਤੇ ਡਾ. ਸਨੀ ਆਲੂਵਾਲੀਆ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ।

Read More

ਰੋਜ਼ਾਨਾ ਸਪੋਕਸਮੈਨ ਦੀ ਟੀਮ ਉਤਰ ਪ੍ਰਦੇਸ਼ ਦੇ ਪਿੰਡ ਟਾਟਰਗੰਜ ਉਥੋਂ ਦੇ ਹਾਲਾਤ ਜਾਣਨ ਲਈ ਪਹੁੰਚੀ ਜੋ ਨੇਪਾਲ ਦੇ ਬਾਰਡਰ ਨੇੜੇ ਪੈਂਦਾ ਹੈ। ਜਿਥੇ ਨਾ ਕੋਈ ਸਕੂਲ, ਹਸਪਤਾਲ ਆਦਿ ਹੋਰ ਸਹੂਲਤ ਨਹੀਂ ਹੈ। ਇਥੋਂ ਦੇ ਸਿੱਖ ਪਰਿਵਾਰ ਗ਼ਰੀਬੀ ਨਾਲ ਜੂਝ ਰਹੇ ਹਨ। ਇਸ ਪਿੰਡ ’ਚ ਇਕ ਵੀ ਪੱਕਾ ਮਕਾਨ ਨਹੀਂ ਹੈ। ਪਿੰਡ ਵਾਸੀ ਕੱਚੇ ਮਕਾਨਾਂ ਵਿਚ ਰਹਿ ਕੇ ਹੀ ਆਪਣਾ ਜੀਵਨ ਬਤੀਤ ਕਰ ਰਹੇ ਹਨ। ਪਿੰਡ ਦੇ ਇਕ ਬਜ਼ੁਰਗ ਨੇ ਕਿਹਾ ਕਿ ਮੇਰੀ ਉਮਰ 75 ਸਾਲ ਹੈ ਤੇ ਮੇਰਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਫ਼ਾਜ਼ਿਲਕਾ ਕੋਲ ਅਬੋਹਰ ਦੇ ਪਿੰਡ ਕੋਲ ਖੇੜਾ ਤੋਂ ਹੈ। ਸਾਡੇ ਪਿੰਡ ਟਾਟਰਗੰਜ ਵਿਚ 3000 ਲੋਕ ਰਹਿੰਦੇ ਹਨ। ਉਨ੍ਹਾਂ…

Read More

ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਨੂੰ ਮੌਕ ਡਰਿੱਲ ਕੀਤੀ ਜਾਵੇਗੀ। ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ “ਓਪਰੇਸ਼ਨ ਸ਼ੀਲਡ” ਦੇ ਤਹਿਤ ਅੱਜ ਰਾਤ 8 ਵਜੇ ਤੋਂ 8.30 ਵਜੇ ਤੱਕ ਬਲੈਕਆਊਟ ਰਹੇਗਾ, ਜ਼ਿਆਦਾਤਰ ਥਾਵਾਂ ‘ਤੇ ਫੀਡਰ ਕੇਂਦਰੀ ਤੌਰ ‘ਤੇ ਬੰਦ ਰਹਿਣਗੇ।ਪ੍ਰਸ਼ਾਸਨ ਵਲੋਂ ਚਾਰਦੀਵਾਰੀ ਖੇਤਰ, ਪੇਂਡੂ ਖੇਤਰ ਅਤੇ ਕੇਂਦਰੀ ਫੀਡਰ ਬੰਦ ਹੋਣ ਤੋਂ ਛੋਟ ਵਾਲੇ ਹੋਰ ਖੇਤਰਾਂ ਲਈ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਆਪ ਲਾਈਟਾਂ ਬੰਦ ਕਰਕੇ ਸਵੈ-ਇੱਛਾ ਨਾਲ ਬਲੈਕਆਊਟ ਕੀਤਾ ਜਾਵੇ। ਇਸ ਸਮੇਂ ਦੌਰਾਨ ਸਾਰੇ ਸਾਈਨਬੋਰਡ ਅਤੇ ਬਾਹਰੀ ਲਾਈਟਾਂ ਵੀ ਬੰਦ ਹੋਣੀਆਂ ਚਾਹੀਦੀਆਂ ਹਨ ਅਤੇ ਲਾਈਟਾਂ ਚਾਲੂ ਕਰਨ ਲਈ ਜਨਰੇਟਰ ਜਾਂ ਇਨਵਰਟਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਹ ਸਿਰਫ਼ ਇੱਕ ਅਭਿਆਸ…

Read More

ਨਿਊਯਾਰਕ: ਡੋਨਾਲਡ ਟਰੰਪ ਨੇ ਜੰਗਬੰਦੀ ਤੋਂ ਪਹਿਲਾਂ ਭਾਰਤ ਅਤੇ ਪਾਕਿਸਤਾਨ ਨੂੰ ਖੁੱਲ੍ਹ ਕੇ ਚੇਤਾਵਨੀ ਦਿੱਤੀ ਸੀ ਕਿ ਅਮਰੀਕਾ ਉਨ੍ਹਾਂ ਦੇਸ਼ਾਂ ਨਾਲ ਵਪਾਰ ਨਹੀਂ ਕਰੇਗਾ ਜੋ ਇੱਕ-ਦੂਜੇ ‘ਤੇ ਗੋਲੀਬਾਰੀ ਕਰ ਰਹੇ ਹਨ ਜਾਂ ਸੰਭਾਵੀ ਤੌਰ ‘ਤੇ ਪਰਮਾਣੂ ਹਥਿਆਰ ਵਰਤ ਸਕਦੇ ਹਨ। ਟਰੰਪ ਨੇ ਦੱਸਿਆ ਕਿ ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਨੇਤਾਵਾਂ ਨਾਲ ਵਪਾਰਕ ਰਿਸ਼ਤਿਆਂ ਨੂੰ ਤਣਾਅ ਨਾਲ ਜੋੜ ਕੇ ਗੱਲ ਕੀਤੀ: “ਅਸੀਂ ਵਪਾਰ ਬਾਰੇ ਗੱਲ ਕੀਤੀ ਅਤੇ ਅਸੀਂ ਕਿਹਾ, ‘ਅਸੀਂ ਉਨ੍ਹਾਂ ਲੋਕਾਂ ਨਾਲ ਵਪਾਰ ਨਹੀਂ ਕਰ ਸਕਦੇ ਜੋ ਇੱਕ ਦੂਜੇ ‘ਤੇ ਗੋਲੀਬਾਰੀ ਕਰ ਰਹੇ ਹਨ ਅਤੇ ਸੰਭਾਵੀ ਤੌਰ ‘ਤੇ ਪਰਮਾਣੂ ਹਥਿਆਰਾਂ ਦੀ ਵਰਤੋਂ ਕਰ ਰਹੇ ਹਨ'”।ਟਰੰਪ ਨੇ ਆਪਣੇ ਭਾਸ਼ਣਾਂ ਵਿੱਚ ਇਹ…

Read More

30 ਮਈ, 2025 :ਐਮਰਜੈਂਸੀ ਤਿਆਰੀ ਨੂੰ ਵਧਾਉਣ ਲਈ ਇੱਕ ਪਹਿਲਕਦਮੀ ਆਪ੍ਰੇਸ਼ਨ ਸ਼ੀਲਡ ਦੇ ਹਿੱਸੇ ਵਜੋਂ ਲੁਧਿਆਣਾ ਦਾ ਜ਼ਿਲ੍ਹਾ ਪ੍ਰਸ਼ਾਸਨ ਸ਼ਨੀਵਾਰ, 31 ਮਈ, 2025 ਨੂੰ ਰਾਤ 8:00 ਵਜੇ ਤੋਂ ਰਾਤ 8:15 ਵਜੇ ਤੱਕ ਇੱਕ ਪੂਰੀ ਤਰ੍ਹਾਂ ਬਲੈਕ ਆਊਟ ਮੌਕ ਡਰਿੱਲ ਕਰੇਗਾ।ਇਸ ਅਭਿਆਸ ਵਿੱਚ ਜ਼ਿਲ੍ਹੇ ਦੇ 18 ਪਿੰਡ ਅਤੇ ਰਾਜਗੁਰੂ ਨਗਰ ਖੇਤਰ ਸ਼ਾਮਲ ਹੋਣਗੇ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ) ਰਾਤ 8:00 ਵਜੇ ਤੋਂ ਠੀਕ ਪਹਿਲਾਂ ਨਿਰਧਾਰਤ ਖੇਤਰਾਂ ਵਿੱਚ ਬਿਜਲੀ ਸਪਲਾਈ ਨੂੰ ਅਸਥਾਈ ਤੌਰ ‘ਤੇ ਕੱਟ ਦੇਵੇਗਾ ਅਤੇ 15 ਮਿੰਟ ਦੀ ਮੌਕ ਡਰਿੱਲ ਰਾਤ 8:15 ਵਜੇ ਖਤਮ ਹੋਣ ਤੋਂ ਬਾਅਦ ਇਸਨੂੰ ਬਹਾਲ ਕਰੇਗਾ। ਬਲੈਕ ਆਊਟ ਮੌਕ ਡਰਿੱਲ ਹੇਠ ਲਿਖੇ ਖੇਤਰਾਂ ਨੂੰ ਕਵਰ…

Read More

ਚੰਡੀਗੜ੍ਹ, 30 ਮਈ 2025- ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਐਸਏਐਸ ਨਗਰ ਦੇ ਅੱਠ ਕੈਡਿਟ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ) ਖੜਕਵਾਸਲਾ (ਪੁਣੇ) ਤੋਂ ਗ੍ਰੈਜੂਏਟ ਹੋਏ ਹਨ। ਇਨ੍ਹਾਂ ਕੈਡਿਟਾਂ ਨੇ 148ਵੇਂ ਐਨਡੀਏ ਕੋਰਸ ਦੀ ਪਾਸਿੰਗ ਆਊਟ ਪਰੇਡ ਵਿੱਚ ਹਿੱਸਾ ਲਿਆ, ਜਿਸ ਦਾ ਨਿਰੀਖਣ ਪੀਵੀਐਸਐਮ, ਏਵੀਐਸਐਮ, ਵਾਈਐਸਐਮ, ਏਡੀਸੀ (ਸੇਵਾਮੁਕਤ), ਮਿਜ਼ੋਰਮ ਦੇ ਰਾਜਪਾਲ ਅਤੇ ਸਾਬਕਾ ਫੌਜ ਮੁਖੀ ਜਨਰਲ ਵੀਕੇ ਸਿੰਘ ਵੱਲੋਂ ਕੀਤਾ ਗਿਆ।ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਨ੍ਹਾਂ ਅੱਠ ਕੈਡਿਟਾਂ- ਹੁਸ਼ਿਆਰਪੁਰ ਤੋਂ ਪਰਮਜੋਤ ਸਿੰਘ ਤੇ ਅਨੀਕੇਤ ਕਾਹੋਲ, ਸੰਗਰੂਰ ਤੋਂ ਅਰਪਿਤ ਪਰਾਸ਼ਰ, ਐਸਏਐਸ ਨਗਰ ਤੋਂ ਅਭੈ ਸਿੰਘ ਰਾਘਵ ਅਤੇ…

Read More

ਚੰਡੀਗੜ੍ਹ, 30 ਮਈਗੈਰ-ਕਾਨੂੰਨੀ ਸ਼ਰਾਬ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਹੁਣ ਪੂਰੀ ਤਰ੍ਹਾਂ ਸਖ਼ਤ ਨਜ਼ਰ ਆ ਰਹੀ ਹੈ। ਨਕਲੀ ਸ਼ਰਾਬ ਦੇ ਮਾਮਲੇ ਵਿੱਚ ਆਬਕਾਰੀ ਵਿਭਾਗ ਨੇ ਵੱਡੀ ਕਾਰਵਾਈ ਕਰਦੇ ਹੋਏ ਵੀਰਵਾਰ ਨੂੰ ਰਾਤ ਭਰ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ, ਬਠਿੰਡਾ ਵਿੱਚ ਦੋ ਟਰੱਕਾਂ ਵਿੱਚ ਭਰੀ ਲਗਭਗ 80 ਹਜ਼ਾਰ ਲੀਟਰ ਈਥਾਨੌਲ ਦੀ ਇੱਕ ਵੱਡੀ ਖੇਪ ਜ਼ਬਤ ਕੀਤੀ ਗਈ ਅਤੇ ਇਸ ਨਾਲ ਜੁੜੇ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।ਈਥਾਨੌਲ ਨਾਲ ਫੜੇ ਗਏ ਦੋਵੇਂ ਟਰੱਕ ਗੁਜਰਾਤ ਨੰਬਰ ਦੇ ਸਨ, ਜਿਸ ਤੋਂ ਸਪੱਸ਼ਟ ਹੈ ਕਿ ਇਹ ਸਿਰਫ਼ ਗੁਜਰਾਤ ਤੋਂ ਹੀ ਲਿਆਂਦਾ ਗਿਆ ਸੀ। ਘਟਨਾ ਨਾਲ ਸਬੰਧਤ ਦੋ ਟੋਇਟਾ ਈਟੀਓਸ ਅਤੇ ਇੱਕ ਇਨੋਵਾ ਐਸਯੂਵੀ ਕਾਰ ਵੀ ਜ਼ਬਤ…

Read More

ਸ੍ਰੀ ਮੁਕਤਸਰ ਸਾਹਿਬ, 30 ਮਈ 2025 : ਕੈਬਿਨਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਜ਼ਿਲ੍ਹੇ ਦੇ ਪਿੰਡ ਸਿੰਘੇਵਾਲਾ ਵਿਖੇ ਫੈਕਟਰੀ ਵਿੱਚ ਅੱਗ ਲੱਗਣ ਦੀ ਘਟਨਾ ਨਾਲ ਜ਼ਖਮੀ ਹੋਏ ਪੀੜਤਾਂ ਦਾ ਹਾਲ ਜਾਨਣ ਲਈ ਏਮਜ਼ ਹਸਪਤਾਲ, ਬਠਿੰਡਾ ਵਿਖੇ ਪਹੁੰਚੇ ਅਤੇ ਪੀੜਤਾਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਇਲਾਜ ਤੇ ਆਉਣ ਵਾਲਾ ਸਾਰਾ ਖਰਚ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੀੜਤਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ ਅਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਗੁਰਪ੍ਰੀਤ ਸਿੰਘ ਥਿੰਦ,…

Read More

ਜਲੰਧਰ, 30 ਮਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ 31 ਮਈ ਨੂੰ ਰਾਤ 9:30 ਵਜੇ ਤੋਂ ਰਾਤ 10 ਵਜੇ ਤੱਕ ਜ਼ਿਲ੍ਹੇ ਵਿੱਚ ਬਲੈਕ ਆਊਟ ਦਾ ਅਭਿਆਸ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਲੈਕ ਆਊਟ ਤੋਂ ਪਹਿਲਾਂ ਸਾਇਰਨ ਦੀ ਅਵਾਜ਼ ਸੁਣਾਈ ਦੇਵੇਗੀ ਅਤੇ ਇਸ ਸਮੇਂ ਦੌਰਾਨ ਐਮਰਜੈਂਸੀ ਸੇਵਾਵਾਂ ਵਾਲੇ ਅਦਾਰਿਆਂ ਤੋਂ ਇਲਾਵਾ ਪੂਰੇ ਜ਼ਿਲ੍ਹੇ ਵਿੱਚ ਲਾਈਟ ਬੰਦ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਨਗਰ ਨਿਗਮ ਵਲੋਂ ਵੀ ਉਕਤ ਸਮੇਂ ਦੌਰਾਨ ਸਟਰੀਟ ਲਾਈਟਾਂ ਦੀ ਲਾਈਟ ਬੰਦ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬਲੈਕ ਆਊਟ ਦੌਰਾਨ ਜ਼ਿਲ੍ਹਾ ਵਾਸੀ ਜਨਰੇਟਰਾਂ ਅਤੇ ਇਨਵਰਟਰਾਂ ਰਾਹੀਂ ਲਾਈਟ ਦੀ ਵਰਤੋਂ ਨਾ ਕਰਨ। ਉਨ੍ਹਾਂ ਦੱਸਿਆ ਕਿ…

Read More

ਖੰਨਾ, 30 ਮਈ, 2025 :ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਡੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਕੀਤੀ ਜਾ ਰਹੀ ਨਸ਼ਾ ਮੁਕਤੀ ਯਾਤਰਾ ਜ਼ਰੀਏ ਕੈਬਨਿਟ ਮੰਤਰੀ ਸ਼੍ਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਅਗਵਾਈ ਵਿੱਚ ਹਲਕਾ ਖੰਨਾ ਦੇ ਪਿੰਡ ਫਤਿਹਪੁਰ, ਈਸੜੂ ਖੁਰਦ, ਬੀਜਾਪੁਰ ਕੋਠੇ ਅਤੇ ਕੋਟਲਾ ਢੱਕ ਵਿਖੇ ਵਿਲੇਜ ਡਿਫੈਂਸ ਕਮੇਟੀਆਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ ਤੇ ਇਸ ਸਮੂਹ ਹਾਜ਼ਰੀਨ ਨੂੰ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਜੰਗੀ ਪੱਧਰ ਉੱਤੇ ਕੰਮ ਕਰਨ ਵਾਸਤੇ ਪ੍ਰੇਰਿਆ ਗਿਆ। ਇਹਨਾਂ ਮੀਟਿੰਗਾਂ ਦੌਰਾਨ ਸੰਬੋਧਨ ਕਰਦਿਆਂ ਚੇਅਰਮੈਨ ਮਾਰਕੀਟ ਕਮੇਟੀ ਖੰਨਾ ਜਗਤਾਰ ਸਿੰਘ ਗਿੱਲ ਰਤਨਹੇੜੀ, ਨਸ਼ਾ ਮੁਕਤੀ ਮੋਰਚਾ ਹਲਕਾ ਖੰਨਾ ਦੇ ਕੋਆਰਡੀਨੇਟਰ ਪਰਮਪ੍ਰੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ.…

Read More