ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਯਤਨਾਂ ਸਦਕਾ ਰੂਸ ਅਤੇ ਯੂਕਰੇਨ ਦੀ ਜੰਗ ਤੋਂ 9 ਮਹੀਨੇ ਬਾਅਦ ਵਾਪਸ ਪਰਤੇ ਨੌਜਵਾਨ ਰਾਕੇਸ਼ ਯਾਦਵ ਨੇ ਸਨਸਨੀਖ਼ੇਜ਼ ਖ਼ਲਾਸੇ ਕੀਤੇ ਹਨ। ਉੱਥੇ ਉਸ ਦੇ ਦੋ ਸਾਥੀ ਯੂਕਰੇਨ ਦੇ ਮਿਜ਼ਾਈਲਾਂ ਤੇ ਬੰਬ ਧਮਾਕਿਆਂ ਵਿੱਚ ਮਾਰੇ ਗਏ ਸਨ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਰੂਸੀ ਫ਼ੌਜ ਵਿਚ ਸ਼ਹੀਦ ਹੋਏ ਉਨ੍ਹਾਂ ਦੇ ਸਾਥੀ ਦੀ ਮੌਤ ਦੀ ਖ਼ਬਰ ਰੂਸੀ ਅਧਿਕਾਰੀਆਂ ਨੇ 6 ਮਹੀਨੇ ਬਾਅਦ ਉਨ੍ਹਾਂ ਦੇ ਪਰਵਾਰ ਨੂੰ ਦਿਤੀ ਸੀ। ਰੂਸ ਤੋਂ ਪਰਤੇ ਰਾਕੇਸ਼ ਯਾਦਵ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੇ।
ਰੂਸ ਤੋਂ ਪਰਤੇ ਰਾਕੇਸ਼ ਯਾਦਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੂੰ ਅਤੇ ਉਸ ਦੇ ਨਾਲ ਦੇ ਕਰੀਬ 5 ਹੋਰ ਸਾਥੀਆਂ ਨੂੰ ਏਜੰਟ ਨੇ 11 ਮਹੀਨੇ ਪਹਿਲਾਂ ਸੁਰੱਖਿਆ ਗਾਰਡ ਦੀ ਨੌਕਰੀ 2 ਲੱਖ ਪ੍ਰਤੀ ਮਹੀਨਾ ਦੀ ਤਨਖ਼ਾਹ ’ਤੇ ਉੱਥੇ ਬੁਲਾਇਆ ਸੀ ਪਰ ਜਿਵੇਂ ਹੀ ਉਹ ਉੱਥੇ ਪਹੁੰਚੇ, ਉਨ੍ਹਾਂ ਨੂੰ ਜ਼ਬਰਦਸਤੀ ਰੂਸੀ ਫ਼ੌਜ ਵਿਚ ਭਰਤੀ ਕਰ ਲਿਆ ਗਿਆ ਅਤੇ ਰੂਸੀ ਵਿਚ ਇਕ ਦਸਤਾਵੇਜ਼ ‘ਤੇ ਦਸਤਖ਼ਤ ਕਰਨ ਲਈ ਕਿਹਾ ਗਿਆ। ਜਦੋਂ ਉਸ ਨੇ ਵਾਰ-ਵਾਰ ਨਾਂਹ ਕੀਤੀ ਤਾਂ ਉੱਥੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ। ਉਸ ਨੇ ਦਸਿਆ ਕਿ 15 ਦਿਨਾਂ ਦੀ ਹਥਿਆਰਾਂ ਦੀ ਸਿਖਲਾਈ ਤੋਂ ਬਾਅਦ ਉਨ੍ਹਾਂ ਨੂੰ ਰੂਸ ਅਤੇ ਯੂਕਰੇਨ
ਰੂਸ-ਯੂਕਰੇਨ ਜੰਗ ਦਾ ਮੈਦਾਨ ਮੌਤ ਦੇ ਖ਼ਤਰੇ ਤੋਂ ਘੱਟ ਨਹੀਂ: ਯਾਦਵ
ਜਦੋਂ ਰਾਕੇਸ਼ ਯਾਦਵ ਨੇ ਜੰਗ ਦੇ ਮੈਦਾਨ ‘ਤੇ ਬੰਬਾਰੀ ਦੌਰਾਨ ਕਈ ਵਾਰ ਮੌਤ ਨੂੰ ਅੱਖੀਂ ਦੇਖਿਆ ਤਾਂ ਉਹ ਡਰ ਗਏ। ਉਸ ਨੇ ਕਿਹਾ ਕਿ ਇਕ ਸਮੇਂ ਉਸ ਨੂੰ ਲੱਗਾ ਕਿ ਸਭ ਕੁਝ ਖ਼ਤਮ ਹੋ ਗਿਆ ਹੈ ਅਤੇ ਉਹ ਕਦੇ ਵੀ ਵਾਪਸ ਨਹੀਂ ਜਾ ਸਕੇਗਾ। ਉਥੋਂ ਦੇ ਹਾਲਾਤ ਨੂੰ ਦੇਖਦੇ ਹੋਏ ਉਸ ਨੇ 2-3 ਵਾਰ ਉੱਥੇ ਖ਼ੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ ਸੀ। ਉਸ ਨੇ ਹੰਝੂ ਭਰੀਆਂ ਅੱਖਾਂ ਨਾਲ ਭਾਰਤ ਸਰਕਾਰ ਅਤੇ ਸੰਤ ਸੀਚੇਵਾਲ ਦਾ ਤਹਿ ਦਿਲੋਂ ਧਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਉਹ ਮੁੜ ਆਪਣੇ ਪਰਵਾਰ ਤਕ ਸੁਰੱਖਿਅਤ ਪਹੁੰਚ ਸਕਿਆ ਹੈ।ਠੱਗ ਏਜੰਟਾਂ ਵਿਰੁਧ ਸਖ਼ਤ ਕਾਰਵਾਈ ਦੀ ਕੀਤੀ ਮੰਗ
:ਰਾਕੇਸ਼ ਯਾਦਵ ਨੇ ਦੱਸਿਆ ਕਿ ਉਨ੍ਹਾਂ ਦੇ ਬੈਂਕ ਖਾਤੇ ਏਜੰਟਾਂ ਵੱਲੋਂ ਜ਼ਬਰਦਸਤੀ ਖੋਲ੍ਹੇ ਗਏ ਸਨ, ਜਿਨ੍ਹਾਂ ਦੇ ਏਟੀਐਮ ਤੇ ਉਨ੍ਹਾਂ ਦੇ ਪਿੰਨ ਕੋਡ ਵੀ ਉਸ ਦੇ ਏਜੰਟਾਂ ਕੋਲ ਸਨ। ਉਸ ਨੇ ਦੱਸਿਆ ਕਿ ਏਜੰਟਾਂ ਨੇ ਉਸ ਦੇ ਖਾਤੇ ਵਿਚੋਂ ਕਰੀਬ 45 ਲੱਖ ਰੁਪਏ ਕਢਵਾ ਲਏ, ਜੋ ਉਸ ਨੂੰ ਫ਼ੌਜ ਵਿੱਚ ਰਹਿਣ ਦੀ ਮਜ਼ਦੂਰੀ ਵਜੋਂ ਮਿਲੇ ਸਨ। ਉਸ ਨੇ ਕਿਹਾ ਕਿ ਏਜੰਟਾਂ ਨੇ ਅਜਿਹਾ ਸਿਰਫ ਉਸ ਨਾਲ ਹੀ ਨਹੀਂ ਸਗੋਂ ਫ਼ੌਜ ਵਿਚ ਕੰਮ ਕਰਨ ਵਾਲੇ ਸਾਰੇ ਭਾਰਤੀਆਂ ਨਾਲ ਕੀਤਾ ਹੈ।