ਮੋਗਾ ਦੇ ਖੋਸਾ ਕੋਟਲਾ ਦਾ ਰਹਿਣ ਵਾਲਾ ਸੁਖਦੇਵ ਸਿੰਘ ਕਰੋੜਪਤੀ ਬਣ ਗਿਆ। ਉਸ ਨੇ ਨਾਗਾਲੈਂਡ ਲਾਟਰੀ (Nagaland Lottery) ਲਈ 6-6 ਰੁਪਏ ਦੀਆਂ 25 ਟਿਕਟਾਂ ਖਰੀਦੀਆਂ ਅਤੇ 1 ਕਰੋੜ ਰੁਪਏ ਦਾ ਇਨਾਮ ਜਿੱਤਿਆ। ਸੁਖਦੇਵ ਦੇ ਘਰ ਖੁਸ਼ੀ ਦਾ ਮਾਹੌਲ। ਪਿੰਡ ਵਾਸੀ ਵਧਾਈ ਦੇ ਰਹੇ ਹਨ।
ਉਂਝ ਤਾਂ ਭਾਰਤ ਦੇ ਜ਼ਿਆਦਾਤਰ ਸੂਬਿਆਂ ਵਿੱਚ ਲਾਟਰੀ ‘ਤੇ ਪਾਬੰਦੀ ਹੈ ਪਰ ਕੇਰਲ ਸਰਕਾਰ ਵੱਲੋਂ ਖਾਸ ਲਾਟਰੀ ਪ੍ਰੋਗਰਾਮ ਚਲਾਇਆ ਜਾਂਦਾ ਹੈ। ਹਾਲਾਂਕਿ ਇੱਥੇ ਵੀ ਪ੍ਰਾਈਵੇਟ ਲਾਟਰੀਆਂ ‘ਤੇ ਪਾਬੰਦੀ ਹੈ।
ਦੱਸ ਦੇਈਏ ਕਿ ਪੰਜਾਬ ਵਿੱਚ ਵੀ ਸਰਕਾਰ ਵੱਲੋਂ ਲਾਟਰੀ ਪ੍ਰੋਗਰਾਮ ਚਲਾਇਆ ਹੋਇਆ ਹੈ ਅਤੇ ਕੁਝ ਸਮਾਂ ਪਹਿਲਾਂ ਇੱਕ ਰਿਕਸ਼ਾ ਚਾਲਕ ਨੇ ਇਹ ਲਾਟਰੀ ਜਿੱਤੀ ਸੀ।