ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਮਹਾਰਾਸ਼ਟਰ ਦੇ ਜਨਾਦੇਸ਼ ਦਾ ਇੱਕ ਹੋਰ ਸੁਨੇਹਾ ਹੈ, ਪੂਰੇ ਦੇਸ਼ ਵਿੱਚ ਇੱਕ ਹੀ ਸੰਵਿਧਾਨ ਚੱਲੇਗਾ। ਉਹ ਸੰਵਿਧਾਨ ਬਾਬਾ ਸਾਹਿਬ ਅੰਬੇਡਕਰ ਦਾ ਸੰਵਿਧਾਨ, ਭਾਰਤ ਦਾ ਸੰਵਿਧਾਨ ਹੈ, ਜਿਹੜਾ ਵੀ ਦੇਸ਼ ਵਿੱਚ ਦੋ ਸੰਵਿਧਾਨਾਂ ਦੀ ਗੱਲ ਸਾਹਮਣੇ ਜਾਂ ਪਿੱਛੇ ਕਰੇਗਾ, ਦੇਸ਼ ਉਸ ਨੂੰ ਪੂਰੀ ਤਰ੍ਹਾਂ ਨਕਾਰ ਦੇਵੇਗਾ। ਕਾਂਗਰਸ ਵਾਲੇ ਅਤੇ ਉਹਨਾਂ ਦੇ ਸਾਥੀਓ ਸੁਣੋ, ਦੁਨੀਆਂ ਦੀ ਕੋਈ ਵੀ ਤਾਕਤ ਧਾਰਾ 370 ਵਾਪਸ ਨਹੀਂ ਲੈ ਸਕਦੀ।
ਮਹਾਰਾਸ਼ਟਰ ਵਿਕਾਸ ਅਤੇ ਵਿਰਾਸਤ ਦੇ ਮੰਤਰ ਨਾਲ ਤੇਜ਼ ਰਫ਼ਤਾਰ ਨਾਲ ਅੱਗੇ ਵਧੇਗਾ- ਪ੍ਰਧਾਨ ਮੰਤਰੀ ਮੋਦੀ
ਮਾਤ ਭਾਸ਼ਾ ਦੀ ਮਹੱਤਤਾ ਨੂੰ ਰੇਖਾਂਕਿਤ ਕਰਦੇ ਹੋਏ PM ਮੋਦੀ ਨੇ ਕਿਹਾ ਕਿ ਇਸ ਦਾ ਸਤਿਕਾਰ ਸਾਡੀ ਮਾਂ ਦਾ ਸਤਿਕਾਰ ਹੈ। ਪੀਐਮ ਮੋਦੀ ਨੇ ਇਹ ਵੀ ਕਿਹਾ ਕਿ ਜਦੋਂ ਭਾਰਤ ਵਿਕਾਸ ਅਤੇ ਵਿਰਾਸਤ ਦੋਵਾਂ ਨੂੰ ਨਾਲ ਲੈ ਕੇ ਚੱਲਦਾ ਹੈ ਤਾਂ ਪੂਰੀ ਦੁਨੀਆ ਇਸ ਦਾ ਸਨਮਾਨ ਕਰਦੀ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਅਗਲੇ 5 ਸਾਲਾਂ ਵਿੱਚ ਮਹਾਰਾਸ਼ਟਰ ਵਿਕਾਸ ਅਤੇ ਵਿਰਾਸਤ ਦੇ ਮੰਤਰ ਨਾਲ ਤੇਜ਼ ਰਫ਼ਤਾਰ ਨਾਲ ਅੱਗੇ ਵਧੇਗਾ।


 
									 
					 
