ਜਲੰਧਰ, 15 ਨਵੰਬਰ : ਜ਼ਿਲ੍ਹਾ ਪ੍ਰਸ਼ਾਸਨ ਦੀ ਨਿਵੇਕਲੀ ਪਹਿਲ ‘ਚੇਤਨਾ ਵਿੱਦਿਅਕ ਟੂਰ’ ਤਹਿਤ ਸਕੂਲ ਆਫ ਐਮੀਨੈਂਸ, ਮਕਸੂਦਾਂ ਦੇ ਵਿਦਿਆਰਥਿਆਂ ਨੂੰ ਜ਼ਿਲ੍ਹਾ ਚੋਣ ਦਫ਼ਤਰ ਦਾ ਦੌਰਾ ਕਰਵਾਇਆ ਗਿਆ, ਜਿਸ ਦੌਰਾਨ ਉਨ੍ਹਾਂ ਨੂੰ ਚੋਣ ਪ੍ਰਕਿਰਿਆ ਬਾਰੇ ਜਾਣੂ ਕਰਵਾਉਣ ਦੇ ਨਾਲ-ਨਾਲ ਲੋਕਤੰਤਰ ਦੀ ਮਜ਼ਬੂਤੀ ਵਿੱਚ ਨੌਜਵਾਨਾਂ ਦੀ ਅਹਿਮ ਭੂਮਿਕਾ ਬਾਰੇ ਜਾਗਰੂਕ ਵੀ ਕੀਤਾ ਗਿਆ। ਚੋਣ ਤਹਿਸੀਲਦਾਰ ਸੁਖਦੇਵ ਸਿੰਘ ਨੇ ਵਿਦਿਆਰਥੀਆਂ ਨੂੰ ਵੋਟ ਰਜਿਸਟ੍ਰੇਸ਼ਨ ਲਈ ਵਰਤੇ ਜਾਣ ਵਾਲੇ ਫਾਰਮਾਂ ਬਾਰੇ ਜਾਣੂ ਕਰਵਾਇਆ। ਵਿਦਿਆਰਥੀਆਂ ਨੂੰ ਫਾਰਮ ਨੰ. 6 (ਨਵੀਂ ਵੋਟ ਬਣਾਉਣ ਲਈ), ਫਾਰਮ ਨੰ. 7 (ਵੋਟਰ ਸੂਚੀ ਵਿੱਚ ਦਰਜ ਵੋਟ ਕਟਵਾਉਣ ਲਈ), ਫਾਰਮ ਨੰ. 8 (ਵੋਟਰ ਕਾਰਡ ਵਿੱਚ ਦਰੁੱਸਤੀ ਕਰਵਾਉਣ ਲਈ/ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸ਼ਿਫਟਿੰਗ ਕਰਨ ਲਈ/ਡੁਪਲੀਕੇਟ ਵੋਟਰ ਕਾਰਡ ਪ੍ਰਾਪਤ ਕਰਨ ਲਈ/ਪੀ.ਡਬਲਯੂ.ਡੀ. ਵਜੋਂ ਮਾਰਕਿੰਗ ਲਈ, ਫਾਰਮ ਨੰ. 6ਬੀ (ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ) ਅਤੇ ਫਾਰਮ ਨੰ.6ਏ (ਐਨ.ਆਰ.ਆਈ. ਨੂੰ ਵੋਟਰ ਵਜੋਂ ਵੋਟਰ ਸੂਚੀ ਵਿੱਚ ਦਰਜ ਕਰਨ ਲਈ) ਸਬੰਧੀ ਦੱਸਿਆ ਗਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਚਾਰ ਯੋਗਤਾ ਮਿਤੀਆਂ 1 ਜਨਵਰੀ, 1 ਅਪ੍ਰੈਲ, 1 ਜੁਲਾਈ ਅਤੇ 1 ਅਕਤੂਬਰ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਵੱਖ-ਵੱਖ ਐਪਲੀਕੇਸ਼ਨਾਂ/ਪੋਰਟਲ ਜਿਵੇਂ ਵੋਟਰ ਹੈਲਪਲਾਈਨ ਐਪ (Voter Helpline App), ਨੋ ਯੂਅਰ ਕੈਂਡੀਡੇਟ (Know Your Candidate), ਸੀ-ਵਿਜਿਲ (C-Vigil), ਵੋਟਰ ਸਰਵਿਸ ਪੋਰਟਲ ( Voters Service Portal) (https://voters.eci.gov.in/) ਬਾਰੇ ਵੀ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਅਤੇ ਬੂਥ ਲੈਵਲ ਅਫ਼ਸਰ ਬਾਰੇ ਅਤੇ ਉਨ੍ਹਾਂ ਦੇ ਕੰਮਾਂ ਸਬੰਧੀ ਵੀ ਜਾਣਕਾਰੀ ਮੁਹੱਈਆ ਕਰਵਾਈ ਗਈ।
Trending
- ਹਲਕਾ ਆਤਮ ਨਗਰ ‘ਚ ਚੱਲ ਰਹੇ ਕ੍ਰਿਕੇਟ ਟੂਰਨਾਮੈਂਟ ਦੇ ਦੂਸਰੇ ਦਿਨ ਰੋਮਾਂਚਕ ਮੁਕਾਬਲੇ ਹੋਏ
- ਫਰੂਟ ਮੰਡੀ ਹਾਦਸੇ ਵਾਲੀ ਥਾਂ ਜਾਇਜ਼ਾ ਲੈਣ ਪਹੁੰਚੇ ਚੇਅਰਮੈਨ ਅਤੇ ਸਕੱਤਰ
- ਪੰਜਾਬ ਸਰਕਾਰ ਸੂਬੇ ਦੇ ਵਸਨੀਕਾਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ – ਤਰੁਣਪ੍ਰੀਤ ਸਿੰਘ ਸੌਂਦ*ਖੰ
- *ਕੈਬਨਿਟ ਮੰਤਰੀ ਸੌਂਦ ਨੇ ਵਿਦਿਆਰਥੀਆਂ ਨੂੰ ਵੱਡੇ ਸੁਪਨੇ ਦੇਖਣ, ਸਖ਼ਤ ਮਿਹਨਤ ਕਰਨ ਲਈ ਕੀਤਾ ਪ੍ਰੇਰਿਤ
- ਹੜ੍ਹ ਪੀੜਤਾਂ ਦੀ ਮਦਦ ਲਈ ਕੈਮਿਸਟ ਐਸੋਸੀਏਸ਼ਨਾਂ ਆਈਆਂ ਅੱਗੇ
- ਚੇਤਨਾ ਵਿੱਦਿਅਕ ਟੂਰ : ਵਿਦਿਆਰਥੀਆਂ ਵੱਲੋਂ ਜ਼ਿਲ੍ਹਾ ਚੋਣ ਦਫ਼ਤਰ ਦਾ ਦੌਰਾ
- ਰਾਜ ਸੂਚਨਾ ਕਮਿਸ਼ਨਰ ਵੱਲੋਂ ਡਿਪਟੀ ਕਮਿਸ਼ਨਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਧਾਰਮਿਕ ਵਿਰਾਸਤੀ ਪੁਸਤਕ ਭੇਟ
- ਵਿਧਾਇਕ ਗਿਆਸਪੁਰਾ ਨੇ ਮੁੱਖ ਮੰਤਰੀ ਪੰਜਾਬ ਦਾ ਕੀਤਾ ਵਿਸ਼ੇਸ਼ ਧੰਨਵਾਦ*


