ਸਾਹਿਬਜ਼ਾਦਾ ਅਜੀਤ ਸਿੰਘ ਨਗਰ, 10 ਨਵੰਬਰ:ਐਸ ਏ ਐਸ ਨਗਰ ਦੇ ਸੀਨੀਅਰ ਪੁਲਿਸ ਕਪਤਾਨ, ਸ਼੍ਰੀ ਹਰਮਨਦੀਪ ਸਿੰਘ ਹਾਂਸ, ਆਈ ਪੀ ਐਸ ਨੇ ਜਾਣਕਾਰੀ ਦਿੱਤੀ ਕਿ ਅੱਜ ਸਵੇਰੇ, ਕਈ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ ਗੈਂਗਸਟਰ ਰਣਵੀਰ ਸਿੰਘ ਨੂੰ ਸੀ ਆਈ ਏ ਮੋਹਾਲੀ ਦੀ ਟੀਮ ਨੇ ਇੱਕ ਸੰਖੇਪ ਮੁਕਾਬਲੇ ਦੌਰਾਨ ਦੁਵੱਲੀ ਗੋਲੀਬਾਰੀ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ।ਮੁਲਜ਼ਮ, ਜੋ ਕਿ ਫਰਾਰ ਸੀ, ਨੂੰ ਚੰਡੀਗੜ੍ਹ ਗੋਲੀਬਾਰੀ ਘਟਨਾ ਵਿੱਚ ਵਰਤੇ ਗਏ ਪਲੈਟੀਨਾ ਮੋਟਰਸਾਈਕਲ ‘ਤੇ ਭੱਜਦੇ ਸਮੇਂ ਰੋਕਿਆ ਗਿਆ। ਜਦੋਂ ਉਸਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ, ਤਾਂ ਉਸਨੇ ਪੁਲਿਸ ਪਾਰਟੀ ‘ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਸੰਖੇਪ ਮੁਕਾਬਲਾ ਹੋਇਆ, ਜਿਸ ਦੌਰਾਨ ਉਸਦੀ ਲੱਤ ਵਿੱਚ ਗੋਲੀ ਲੱਗੀ। ਜ਼ਖਮੀ ਦੋਸ਼ੀ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਗੋਲੀਬਾਰੀ ਵਿੱਚ ਉਸ ਦੁਆਰਾ ਵਰਤਿਆ ਗਿਆ .32 ਬੋਰ ਦਾ ਪਿਸਤੌਲ ਬਰਾਮਦ ਕਰ ਲਿਆ ਗਿਆ ਹੈ, ਅਤੇ ਪੁਲਿਸ ‘ਤੇ ਗੋਲੀਬਾਰੀ ਕਰਨ ਦੇ ਦੋਸ਼ ਵਿੱਚ ਉਸ ਵਿਰੁੱਧ ਇੱਕ ਨਵੀਂ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ।ਐਸ ਐਸ ਪੀ ਨੇ ਦੱਸਿਆ ਕਿ ਪਹਿਲਾਂ, ਗੁਪਤ ਸੂਚਨਾ ਦੇ ਆਧਾਰ ‘ਤੇ, ਤਿੰਨ ਮੁਲਜ਼ਮਾਂ – ਅਰਸ਼ਜੋਤ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਪਿੰਡ ਬੱਲੋਮਾਜਰਾ, ਰਣਵੀਰ ਸਿੰਘ ਪੁੱਤਰ ਧਰਮ ਸਿੰਘ ਵਾਸੀ ਪਿੰਡ ਗੁਨੋ ਮਾਜਰਾ, ਅਤੇ ਜਸ਼ਨਜੀਤ ਸਿੰਘ ਪੁੱਤਰ ਗਗਨਜੀਤ ਸਿੰਘ ਵਾਸੀ ਖਰੜ – ਵਿਰੁੱਧ ਥਾਣਾ ਸਿਟੀ ਖਰੜ ਵਿਖੇ ਐਫ ਆਈ ਆਰ ਨੰਬਰ 402 ਮਿਤੀ 09.11.2025 ਦਰਜ ਕੀਤੀ ਗਈ ਸੀ।
ਜਾਂਚ ਦੌਰਾਨ, ਇਹ ਖੁਲਾਸਾ ਹੋਇਆ ਕਿ ਮੁਲਜ਼ਮਾਂ ਨੇ 4 ਨਵੰਬਰ ਨੂੰ ਚੰਡੀਗੜ੍ਹ ਦੇ ਸੈਕਟਰ 39 ਵਿੱਚ ਮਨਪ੍ਰੀਤ ਸਿੰਘ ਦੇ ਘਰ ‘ਤੇ ਫਿਰੌਤੀ ਮੰਗਣ ਤੋਂ ਬਾਅਦ ਗੋਲੀਆਂ ਚਲਾਈਆਂ ਸਨ।ਮਨਪ੍ਰੀਤ ਸਿੰਘ ਮੋਹਾਲੀ ਵਿਖੇ ਟੀਡੀਆਈ ਸਿਟੀ ਵਿੱਚ ਹੋਟਲ ਰੀਜੈਂਟਾ ਚਲਾਉਂਦੇ ਹਨ। ਉਨ੍ਹਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਐਫਆਈਆਰ ਨੰਬਰ 134 ਮਿਤੀ 05.11.2025 ਨੂੰ ਧਾਰਾ 109, 308(4), 351(2) ਬੀਐਨਐਸ ਅਤੇ 25 ਆਰਮਜ਼ ਐਕਟ, ਪੀਐਸ ਸੈਕਟਰ 39, ਚੰਡੀਗੜ੍ਹ ਦਰਜ ਕੀਤੀ ਗਈ ਸੀ।ਦੋਸ਼ੀ ਲੱਕੀ ਪਟਿਆਲ ਅਤੇ ਦਵਿੰਦਰ ਬੰਬੀਹਾ ਗੈਂਗ ਨਾਲ ਜੁੜੇ ਹੋਏ ਹਨ। ਉਨ੍ਹਾਂ ਵਿੱਚੋਂ ਦੋ – ਅਰਸ਼ਜੋਤ ਸਿੰਘ ਅਤੇ ਜਸ਼ਨਜੀਤ ਸਿੰਘ – ਨੂੰ ਕੱਲ੍ਹ ਗ੍ਰਿਫ਼ਤਾਰ ਕੀਤਾ ਗਿਆ ਸੀ, ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ .30 ਬੋਰ ਪਿਸਤੌਲ (ਚੰਡੀਗੜ੍ਹ ਗੋਲੀਬਾਰੀ ਵਿੱਚ ਵਰਤਿਆ ਗਿਆ) ਅਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਸਨ।ਐਸ ਐਸ ਪੀ ਹਾਂਸ ਨੇ ਅੱਗੇ ਦੱਸਿਆ ਕਿ ਤਿੰਨੋਂ ਦੋਸ਼ੀ ਆਦਤਨ ਅਪਰਾਧੀ ਹਨ ਜਿਨ੍ਹਾਂ ਦੇ ਖਿਲਾਫ ਪੰਜਾਬ ਭਰ ਵਿੱਚ ਕਈ ਅਪਰਾਧਿਕ ਮਾਮਲੇ ਦਰਜ ਹਨ।ਅਰਸ਼ਜੋਤ ਸਿੰਘ ਤਿੰਨ ਮਾਮਲਿਆਂ ਵਿੱਚ ਸ਼ਾਮਲ ਹੈ – ਐਫ ਆਈ ਆਰ ਨੰਬਰ 272/21 ਆਈ ਪੀ ਸੀ ਦੀ ਧਾਰਾ 307,387 ਅਤੇ 25 ਆਰਮਜ਼ ਐਕਟ ਪੀ ਐਸ ਸੋਹਾਣਾ; ਐਫ ਆਈ ਆਰ ਨੰਬਰ 68/24 ਅਧੀਨ 307/34 ਆਈ ਪੀ ਸੀ ਅਤੇ 25 ਅਸਲਾ ਐਕਟ ਥਾਣਾ ਸੋਹਾਣਾ; ਅਤੇ ਐਫ ਆਈ ਆਰ ਨੰਬਰ 6/24 ਅਧੀਨ 384 ਆਈ ਪੀ ਸੀ ਅਤੇ 25 ਅਸਲਾ ਐਕਟ ਥਾਣਾ ਐਸ ਐਸ ਓ ਸੀ।ਜਸ਼ਨਜੀਤ ਸਿੰਘ ਵਿਰੁੱਧ ਦੋ ਮਾਮਲੇ ਹਨ – ਐਫ ਆਈ ਆਰ ਨੰਬਰ 19/25 ਅਧੀਨ 25 ਅਸਲਾ ਐਕਟ ਥਾਣਾ ਸਦਰ ਕੋਟਕਪੂਰਾ ਅਤੇ ਐਫ ਆਈ ਆਰ ਨੰਬਰ 17/25 ਅਧੀਨ 25 ਅਸਲਾ ਐਕਟ ਥਾਣਾ ਬਿਆਸ।ਰਣਵੀਰ ਸਿੰਘ ਤਿੰਨ ਮਾਮਲਿਆਂ ਵਿੱਚ ਲੋੜੀਂਦਾ ਹੈ – ਐਫ ਆਈ ਆਰ ਨੰਬਰ 17/20 ਅਧੀਨ 188,269,270 ਆਈ ਪੀ ਸੀ ਬਲਾਕ ਮਾਜਰੀ; ਐਫ ਆਈ ਆਰ ਨੰਬਰ 68/24 ਅਧੀਨ 307 ਆਈ ਪੀ ਸੀ ਅਤੇ 25 ਅਸਲਾ ਐਕਟ ਥਾਣਾ ਐਸ ਐਸ ਓ ਸੀ ਮੋਹਾਲੀ।ਐਸ ਐਸ ਪੀ ਹਾਂਸ ਨੇ ਮੁੜ ਦੁਹਰਾਇਆ ਕਿ ਮੋਹਾਲੀ ਪੁਲਿਸ ਖੇਤਰ ਵਿੱਚ ਲੋਕਾਂ ਨੂੰ ਡਰਾ ਰਹੇ ਗੈਂਗਸਟਰਾਂ ਅਤੇ ਜਬਰੀ ਵਸੂਲੀ ਕਰਨ ਵਾਲਿਆਂ ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਹ ਯਕੀਨੀ ਬਣਾਏਗੀ ਕਿ ਕਾਨੂੰਨ ਵਿਵਸਥਾ ਅਤੇ ਨਾਗਰਿਕਾਂ ਦੀ ਸੁਰੱਖਿਆ ਹਰ ਕੀਮਤ ‘ਤੇ ਬਣਾਈ ਰੱਖੀ ਜਾਵੇ।


