ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਨਗਰ ਵੱਲੋ ਜਾਰੀ ਹਦਾਇਤਾ ਅਨੁਸਾਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋ ਜਿਲ੍ਹਾ ਲੁਧਿਆਣਾ, ਸਬ ਡਵੀਜ਼ਨ ਖੰਨਾ, ਪਾਇਲ, ਜਗਰਾਓ ਅਤੇ ਸਮਰਾਲਾ ਦੇ ਵੱਖ—ਵੱਖ ਪਿੰਡਾਂ ਵਿਖੇ ਜਾਗਰੂਕਤਾ ਸੈਮੀਨਾਰਾਂ ਦਾ ਆਯੋਜਨ ਕੀਤਾ ਗਿਆ। ਮੈਡਮ ਸੁਮਿਤ ਸੱਭਰਵਾਲ, ਮਾਨਯੋਗ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਡਮ ਹਰਪ੍ਰੀਤ ਕੌਰ ਰੰਧਾਵਾਂ, ਮਾਨਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ—ਸਹਿਤ—ਚੇਅਰਪਰਸਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਇਨ੍ਹਾਂ ਜਾਗਰੂਕਤਾ ਸੈਮੀਨਾਰਾਂ ਲਈ ਪੈਨਲ ਵਕੀਲਾਂ ਅਤੇ ਪੈਰਾ ਲੀਗਲ ਵਲੰਟੀਅਰਾਂ ਦੀਆਂ ਵੱਖ—ਵੱਖ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਮੋਬਾਇਲ ਵੈਨ ਰਾਹੀਂ ਵੱਖ ਵੱਖ ਪਿੰਡਾਂ ਜਿਵੇਂ ਕਿਰਾਮਗੜ੍ਹ ਭੁੱਲਰ, ਮਲਸੀਆਂ, ਨਾਗਰਾ, ਭੱਠਲ, ਇੱਕਲਾਹਾ ਆਦਿ ਦੇ ਵਸਨੀਕਾ ਨੂੰ ਲੀਗਲ ਸਰਵਿਸਿਜ਼ ਐਕਟ, ਮੁਫ਼ਤ ਕਾਨੂੰਨੀ ਸਹਾਇਤਾ ਸਕੀਮ, ਕੌਮੀ ਲੋਕ ਅਦਾਲਤ, ਸਥਾਈ ਲੋਕ ਅਦਾਲਤ, ਟੋਲ ਫਰੀ ਹੈਲਪਲਾਈਨ 15100 ਆਦਿ ਦੀ ਜਾਣਕਾਰੀ ਦਿੱਤੀ ਗਈ ਅਤੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਸਕੀਮ ਨਾਲ ਸਬੰਧਤ ਪ੍ਰਚਾਰ ਸਮੱਗਰੀ ਵੀ ਵੰਡੀ ਗਈ। ਇਸਤੋਂ ਇਲਾਵਾਂ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋ ਸਰਕਾਰੀ ਸਕੂਲਾਂ ਦੇ ਲੀਗਲ ਲਿਟਰੇਸੀ ਕਲੱਬਾਂ ਦੇ ਇੰਚਾਰਜ਼ਾ ਲਈ ਵੈਬੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਸ਼੍ਰੀ ਰਾਜੇਸ਼ ਸ਼ਰਮਾ, ਅਸਿਸਟੈਂਟ ਲੀਗਲ ਏਡ ਡਿਫੈਂਸ ਕੌਂਸਲ, ਲੁਧਿਆਣਾ ਵੱਲੋੋ ਇਚਾਰਜ਼ ਅਧਿਆਪਕਾਂ ਨੂੰ ਲੀਗਲ ਸਰਵਿਸਿਜ਼ ਐਕਟ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ।
Trending
- ਅੱਜ ਰਵਾਨਾ ਹੋਵੇਗਾ ਪਹਿਲਾ ਜੱਥਾਰਵੀ ਜੱਖੂ -ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ
- ਭਗਵੰਤ ਮਾਨ ਨੇ ਕਿਹਾ ਸਾਨੂੰ ਪੰਜਾਬ ‘ਚ ਸਰਕਾਰੀ ਪਾਗਲਖਾਨੇ ਖ਼ੋਲ੍ਹਣੇ ਪੈਣੇ
- ਸਿੱਖੀ ਦੀ ਰਹਿਤ-ਗੁਰਮਤਿ ਸੰਗੀਤ ਦੀ ਮਹਿਕ
- ਸਿਆਸਤ ਦੇ ਵਿੱਚ ਕਿਸੇ ਨੂੰ ਪਾਗਲ ਕਹਿਣਾ, ਇੱਕ ਪਾਗਲਪਣ ਦੀ ਨਿਸ਼ਾਨੀ – ਕਾਂਗਰਸ
- ਟਰੰਪ ਨੇ ਹੀਰੋਸ਼ੀਮਾ ਨਾਲੋਂ 10 ਗੁਣਾ ਸ਼ਕਤੀਸ਼ਾਲੀ ਹਥਿਆਰ ਦਾ ਕੀਤਾ ਵਿਖਾਵਾ
- 72 ਘੰਟਿਆਂ ਲਈ ਬੰਦ ਨੇਪਾਲ-ਭਾਰਤ ਸਰਹੱਦੀ ਪੁਆਇੰਟ
- ਹਰਮੀਤ ਸਿੰਘ ਸੰਧੂ ਨੇ ਕਿਹਾ ਭਾਜਪਾ ਨੇ ਵਾਰ-ਵਾਰ ਪੰਜਾਬ ਅਤੇ ਇਸਦੇ ਕਿਸਾਨਾਂ ਨਾਲ ਕੀਤਾ ਧੋਖਾ, ਪੰਜਾਬੀ ਉਨ੍ਹਾਂ ਨੂੰ ਕਦੇ ਵੀ ਸਵੀਕਾਰ ਨਹੀਂ ਕਰਨਗੇ
- ਨਸ਼ਾ ਵੇਚਣ ਤੋਂ ਰੋਕਣ ‘ਤੇ ਚਲਾਈਆਂ ਗੋਲੀਆਂ


