ਦਿੜਬਾ ਮੰਡੀ, 06 ਨਵੰਬਰ ਸਤਪਾਲ ਖਡਿਆਲ
ਦੇਸ਼ ਨੂੰ ਤੇਜੀ ਨਾਲ ਹਰ ਖੇਤਰ ਵਿੱਚ ਅੱਗੇ ਲੈਕੇ ਜਾਣ ਵਾਲੇ ਭਾਰਤ ਦੇ ਪ੍ਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਨਿਵਾਸ ਤੇ ਕਿ੍ਕਟ ਵਿਸ਼ਵ ਕੱਪ ਜੈਤੂ ਖਿਡਾਰਨਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਇੱਕ ਇੱਕ ਕਰਕੇ ਸਾਰੀਆਂ ਖਿਡਾਰਨਾਂ ਨਾਲ ਵਾਰਤਾਲਾਪ ਕਰਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਦੇਸ਼ ਦੀਆਂ ਬੇਟੀਆਂ ਦਾ ਮਾਣ ਵਧਾਇਆ। ਉਨ੍ਹਾਂ ਇਸ ਇਤਿਹਾਸਕ ਜਿੱਤ ਉੱਤੇ ਸਾਰੀ ਟੀਮ ਅਤੇ ਮੈਨੇਜਮੈਂਟ ਨੂੰ ਵਧਾਈ ਦਿੱਤੀ।
ਪ੍ਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਭਾਰਤ ਹੋਰਨਾਂ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿੱਚ ਵੀ ਅੱਗੇ ਵਧ ਰਿਹਾ ਹੈ। ਭਾਰਤੀ ਮਹਿਲਾ ਟੀਮ ਨੇ ਵਿਸਵ ਕਿ੍ਕਟ ਕੱਪ ਜਿੱਤ ਕੇ ਦੁਨੀਆਂ ਨੂੰ ਦੱਸ ਦਿੱਤਾ ਹੈ ਕਿ ਸਾਡੀ ਮਹਿਲਾ ਸ਼ਕਤੀ ਕਿੰਨੀ ਤਾਕਤਵਰ ਹੈ। ਭਾਰਤ ਬੇਟੀਆਂ ਨੂੰ ਹਰ ਖੇਤਰ ਵਿੱਚ ਅੱਗੇ ਵਧਣ ਲਈ ਬਰਾਬਰ ਮੌਕੇ ਦੇ ਰਿਹਾ ਹੈ।
ਇਸ ਮੌਕੇ ਕਪਤਾਨ ਹਰਮਨਪ੍ਰੀਤ ਕੌਰ ਨੇ ਪ੍ਧਾਨ ਮੰਤਰੀ ਜੀ ਨੂੰ ਹਰ ਸਥਿਤੀ ਤੋਂ ਜਾਣੂ ਕਰਵਾਇਆ।
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਇਸ ਜਿੱਤ ਨਾਲ ਦੇਸ਼ ਵਿੱਚ ਖੁਸ਼ੀ ਦਾ ਆਲਮ ਹੈ।।


