ਦਿੜ੍ਹਬਾ ਮੰਡੀ, 18 ਅਕਤੂਬਰ ਸਤਪਾਲ ਖਡਿਆਲ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਸ੍ਰ ਹਰਪਾਲ ਸਿੰਘ ਚੀਮਾ ਨੇ ਹੜ ਪੀੜਤਾਂ ਦੀ ਮਦਦ ਲਈ ਅੱਗੇ ਆਏ ਨੌਜਵਾਨ ਰੁਪਿੰਦਰ ਸਿੰਘ ਰੂਪਾ ਸੋਹਾਣਾ ਅਤੇ ਉਹਨਾਂ ਦੀ ਟੀਮ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁਸੀਬਤ ਵੇਲੇ ਆਪਣੇ ਲੋਕਾਂ ਨਾਲ ਖੜ੍ਹਨ ਦੀ ਪ੍ਰੇਰਨਾ ਪੰਜਾਬੀਆਂ ਨੂੰ ਸਾਡੇ ਰਹਿਬਰ ਪੀਰ ਫ਼ਕੀਰਾਂ, ਗੁਰੂ ਸਾਹਿਬਾਨਾਂ ਦੇ ਦਿਖਾਏ ਫ਼ਲਸਫ਼ੇ ਤੋਂ ਮਿਲਦੀ ਹੈ। ਉਹਨਾਂ ਕਿਹਾ ਕਿ ਇਹ ਪੰਜਾਬ ਲਈ ਭਾਵੇਂ ਬਹੁਤ ਮੁਸ਼ਕਿਲ ਸਮਾਂ ਸੀ ਪਰ ਅਸੀਂ ਸਭ ਨੇ ਰਲ ਮਿਲ ਕੇ ਇਸ ਮੁਸੀਬਤ ਦ ਸਾਹਮਣਾ ਕੀਤਾ ਅਤੇ ਪੀੜਤਾਂ ਦੀ ਮਦਦ ਲਈ ਹੱਥ ਵਧਾਇਆ ਹੈ। ਉਹਨਾਂ ਰੂਪਾ ਸੋਹਾਣਾ ਨਾਲ ਮੁਲਾਕਾਤ ਕਰਕੇ ਜਿੱਥੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਉੱਥੇ ਹੀ ਉਹਨਾਂ ਦੁਬਾਰਾ ਕੀਤੇ ਨੇਕ ਕਾਰਜਾਂ ਦੀ ਸ਼ਲਾਘਾ ਕੀਤੀ ਹੈ।
ਇਸ ਮੌਕੇ ਰੂਪਾ ਸੋਹਾਣਾ ਨੇ ਦੱਸਿਆ ਕਿ ਉਨ੍ਹਾਂ ਦੀ ਸਮੁੱਚੀ ਟੀਮ ਪ੍ਰਸਿੱਧ ਗਾਇਕ ਮਨਕੀਰਤ ਔਲਖ ਸਮੇਤ ਪ੍ਰਭਾਵਿਤ ਹਲਕਿਆਂ ਵਿਚ ਲੋਕਾਂ ਦੀ ਹਰ ਤਰਾਂ ਦੀ ਮਦਦ ਲਈ ਯਤਨਸ਼ੀਲ ਹੈ। ਅਜਿਹੇ ਵਿਚ ਲੋਕਾਂ ਦੇ ਮੁੜ ਵਸੇਬੇ ਲਈ ਜਿੱਥੇ ਘਰ ਬਣਾ ਕੇ ਦਿੱਤੇ ਜਾ ਰਹੇ ਹਨ ਉੱਥੇ ਹੀ ਜਮੀਨਾਂ ਨੂੰ ਪੱਧਰ ਕਰਨ ਲਈ ਟਰੈਕਟਰ, ਲੋੜਵੰਦ ਲੋਕਾਂ ਨੂੰ ਪਸੂ ਅਤੇ ਹਰੇ ਚਾਰੇ ਦੇ ਵੀ ਪਰਬੰਧ ਕੀਤੇ ਗਏ ਹਨ। ਰੂਪਾ ਸੋਹਾਣਾ ਨੇ ਵਿੱਤ ਮੰਤਰੀ ਪੰਜਾਬ ਨੂੰ ਜਿੱਥੇ ਜਮੀਨੀ ਹਾਲਾਤਾਂ ਬਾਰੇ ਦੱਸਿਆ ਉੱਥੇ ਹੀ ਉਹਨਾਂ ਵਲੋਂ ਕੀਤੇ ਜਾ ਰਹੇ ਸਹਿਯੋਗ ਬਾਰੇ ਜਾਣੂ ਕਰਵਾਇਆ।ਜਿਸ ਨੂੰ ਲੈਕੇ ਵਿੱਤ ਮੰਤਰੀ ਐਡਵੋਕੇਟ ਚੀਮਾ ਨੇ ਜਿੱਥੇ ਤਸੱਲੀ ਪ੍ਰਗਟ ਕੀਤੀ ਉੱਥੇ ਹੀ ਆਪਣੇ ਪੰਜਾਬੀ ਭਰਾਵਾਂ ਉੱਤੇ ਮਾਣ ਮਹਿਸੂਸ ਵੀ ਕੀਤਾ। ਉਹਨਾਂ ਸਭ ਨੂੰ ਮਾਣਯੋਗ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਇਸ ਦੁੱਖ ਦੀ ਘੜੀ ਵਿੱਚ ਇਕੱਠੇ ਹੋ ਕੇ ਚੱਲਣ ਦੀ ਅਪੀਲ ਵੀ ਕੀਤੀ।ਇਸ ਮੌਕੇ ਰੂਪਾ ਸੋਹਾਣਾ, ਹਰਦੀਪ ਸਿੰਘ, ਰੂਬਲ ਸੋਹਾਣਾ, ਰਮਨ ਸੋਹਾਣਾ, ਜੋਤ ਸੋਹਾਣਾ, ਗੋਲਾ ਸੋਹਾਣਾ,ਕੁਲਦੀਪ ਸਿੰਘ ਪ੍ਰਧਾਨ ਆੜ੍ਹਤੀਆਂ ਐਸੋਸੀਏਸ਼ਨ ਛਾਹੜ, ਪ੍ਰਸਿੱਧ ਬੁਲਾਰੇ ਸਤਪਾਲ ਖਡਿਆਲ ਅਤੇ ਮਹਿੰਦਰ ਸਿੰਘ ਸੋਹਾਣਾ ਬੈਦਵਾਣ ਸਪੋਰਟਸ ਕਲੱਬ ਦੀ ਸਾਰੀ ਟੀਮ ਹਾਜਰ ਸੀ।।