ਲੁਧਿਆਣਾ, 03 ਅਕਤੂਬਰ (000) – ਸਰਕਾਰੀ ਆਈ.ਟੀ.ਆਈ. ਲਾਡੋਵਾਲ ਐਟ ਹੁਸੈਨਪੁਰਾ ਵਿੱਚ ਅਕਾਦਮਿਕ ਸ਼ੈਸ਼ਨ 2025-26 ਲਈ ਵੱਖ-ਵੱਖ ਟਰੇਡ ਲਈ ਗੈਸਟ ਫੈਕਲਟੀ ਆਧਾਰ ‘ਤੇ ਬਿਲਕੁਲ ਆਰਜੀ ਤੌਰ ‘ਤੇ ਇੰਸਟ੍ਰਕਟਰਜ ਦੀ ਜਰੂਰਤ ਹੈ।ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ (ਡੀ.ਬੀ.ਈ.ਈ.), ਲੁਧਿਆਣਾ ਦੇ ਡਿਪਟੀ ਡਾਇਰੈਕਟਰ ਰੁਪਿੰਦਰ ਕੌਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆਈ.) ਲਾਡੋਵਾਲ ਐਟ ਹੁਸੈਨਪੁਰਾ, ਜਿਲ੍ਹਾ ਲੁਧਿਆਣਾ ਵਿੱਚ ਟਰੇਡ ਰੈਫਰੀਜਰੇਸ਼ਨ ਐਂਡ ਏਅਰ ਕੰਡੀਸ਼ਨਰ-1 ਅਤੇ ਟਰੇਡ ਇਲੈਕਟ੍ਰੀਸ਼ਨ-1 ਲਈ ਗੈਸਟ ਫੈਕਲਟੀ ਆਧਾਰ ‘ਤੇ ਭਰਤੀ ਕੀਤੀ ਜਾਣੀ ਹੈ।ਉਨ੍ਹਾਂ ਦੱਸਿਆ ਕਿ ਇੰਸਟ੍ਰਕਟਰਜ ਦੀ ਪੋਸਟ ਲਈ ਫਿਕਸ ਮਾਨਭੇਟਾ 15000/- ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇਗੀ।
ਡਿਪਟੀ ਡਾਇਰੈਕਟਰ ਵੱਲੋਂ ਯੋਗ ਪ੍ਰਾਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਯੋਗਤਾ, ਤਜਰਬੇ ਅਤੇ ਹੋਰ ਵੇਰਵਿਆ ਲਈ ਵੈਬਸਾਈਟ http://dgt.gov.in/ctsdetails ‘ਤੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਚਾਹਵਾਨ ਉਮੀਦਵਾਰਾਂ ਲਈ ਆਪਣੀਆਂ ਅਰਜੀਆਂ ਅਤੇ ਅਸਲ ਦਸਤਾਵੇਜ ਮਿਤੀ 17-10-2025 ਦਿਨ ਸ਼ੁਕਰਵਾਰ ਨੂੰ ਇੰਟਰਵਿਉ ਦੇ ਸਥਾਨ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਹੁਸੈਨਪੁਰਾ, ਲੁਧਿਆਣਾ ਵਿਖੇ ਨਾਲ ਲੈ ਕੇ ਆਉਣਾ ਲਾਜ਼ਮੀ ਹੈ.ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ, ਪ੍ਰਤਾਪ ਚੌਂਕ, ਸਾਹਮਣੇ ਸੰਗੀਤ ਸਿਨੇਮਾ, ਲੁਧਿਆਣਾ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।