ਲੁਧਿਆਣਾ, ਸਤੰਬਰ 20:ਜਿਲ੍ਹਾ ਲੁਧਿਆਣਾ ਦੇ ਨਜਦੀਕੀ ਪਿੰਡ ਬੱਗਾ ਖੁਰਦ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀਆਂ ਵੱਲੋਂ ਖੇਤੀਬਾੜੀ ਸੰਬੰਧੀ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿੱਚ ਪੀਏਯੂ ਵਲੋਂ ਲਗਾਈਆਂ ਜਾਣ ਵਾਲੀਆਂ ਸਿਖਲਾਈ ਟਰੇਨਿੰਗ, ਘਰੇਲੂ ਬਾਗਬਾਨੀ, ਖੁੰਬਾਂ ਦੀ ਕਾਸ਼ਤ, ਹਾਈ ਟੈਕ ਤਕਨੀਕਾਂ ਰਾਹੀਂ ਸਬਜੀਆਂ ਦੀ ਕਾਸ਼ਤ,ਮਧੂ ਮੱਖੀ ਪਾਲਣ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਇਸ ਮੇਲੇ ਪਿੰਡ ਦੇ ਸਰਪੰਚ ਰਘੁਬੀਰ ਸਿੰਘ, ਡਿਸਪੈਂਸਰੀ ਡਾਕਟਰ, ਸਕੂਲ ਮੁਖੀ ਤੋਂ ਇਲਾਵਾ ਕਿਸਾਨ ਵੀਰਾਂ ਅਤੇ ਭੈਣਾਂ ਨੇ ਵੱਡੇ ਪੱਧਰ ‘ਤੇ ਸ਼ਮੂਲੀਅਤ ਕੀਤੀ। ਪਸਾਰ ਵਿਗਿਆਨੀ ਡਾ. ਦਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਇਹ ਕੈਂਪ ਕਰਾਇਆ ਗਿਆ। ਪਿੰਡ ਵਾਸੀਆਂ ਨੇ ਇਸ ਕੈਂਪ ਦੌਰਾਨ ਮੁੱਹਈਆ ਕਰਵਾਈ ਗਈ ਜਾਣਕਾਰੀ ਅਤੇ ਵਿਦਿਆਰਥੀਆਂ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ । ਇਸ ਮੇਲੇ ਵਿੱਚ ਪਰਮਿੰਦਰ, ਜੈਸਮੀਨ, ਹੁਸਨਪ੍ਰੀਤ, ਸਰਬਜੀਤ, ਲਵਜੀਤ, ਪਰਦੀਪ, ਨੌਹਰਦੀਪ, ਅਮਿਤੋਜ਼ ਸਿੰਘ ਮਾਨ, ਰਜਿੰਦਰ, ਕਰਨ, ਚੰਦਰਮੋਹਤ, ਪ੍ਰਿਥਮਜੋਤ, ਗੁਰਜੋਤ, ਅਮਨ ਅਤੇ ਆਦੇਸ਼ਵਰ ਨੇ ਵਿਸ਼ੇਸ਼ ਯੋਗਦਾਨ ਪਾ ਕੇ ਸਫਲ ਬਣਾਇਆ।