ਦਿੜਬਾ ਮੰਡੀ,15 ਅਗਸਤ ਸਤਪਾਲ ਖੜਿਆਲ ਅੱਜ ਸੁੰਤਤਰਤਾ ਦਿਵਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਮਾਨਯੋਗ ਹਰਪਾਲ ਸਿੰਘ ਚੀਮਾ ਨੇ ਰੋਪੜ ਵਿਖੇ ਕੌਮੀ ਝੰਡਾ ਲਹਿਰਾਇਆ ਅਤੇ ਪਰੇਡ ਤੋਂ ਸਲਾਮੀ ਲਈ ।
ਇਸ ਮੌਕੇ ਉਹਨਾਂ ਦੇਸ਼ ਦੇ ਮਹਾਨ ਕਰਾਂਤੀਕਾਰੀ ਯੋਧਿਆਂ ਨੂੰ ਨਮਨ ਕਰਦਿਆ ਸਿਜਦਾ ਕੀਤਾ । ਇਸ ਮੌਕੇ ਉਹਨਾਂ ਕਿਹਾ ਕਿ ਇਸ ਦੇਸ਼ ਨੂੰ ਲੰਮੀ ਗੁਲਾਮੀ ਤੋਂ ਬਾਅਦ ਸਾਡੇ ਰਹਿਬਰਾਂ, ਕਰਾਂਤੀਕਾਰੀ, ਦੇਸ਼ ਭਗਤਾ ਨੇ ਆਪਬੀ ਜਾਨਾ ਦੇ ਕੇ ਆਜਾਦ ਕਰਾਇਆ । ਉਹਨਾਂ ਕਿਹਾ ਕਿ ਇਸ ਗੁਲਾਮੀ ਦੀ ਜੰਜੀਰ ਨੂੰ ਤੋੜਨ ਲਈ ਸਾਡੇ ਰਹਿਬਰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ, ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸ ਗੁਰੂ ਸਹਿਬਾਨਾਂ ਨੇ ਆਪਣੀ ਪਵਿੱਤਰ ਬਾਣੀ ਅਤੇ ਕੁਰਬਾਨੀਆ ਨਾਲ ਜ਼ੁਲਮ ਨਫ਼ਰਤ ਭੇਦਭਾਵ ਉੱਚ ਨੀਚ ਦਾ ਖ਼ਾਤਮਾ ਕੀਤਾ । ਉਹਨਾਂ ਯਾਦ ਕਰਾਇਆ ਕਿ ਇਹ ਉਹ ਪਵਿੱਤਰ ਧਰਤੀ ਹੈ ਜਿੱਥੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਵ ਨੇ ਜ਼ੁਲਮ ਨੂੰ ਵੰਗਾਰਿਆ । ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਧਰਤੀ ਤੋਂ ਤਿਲਕ ਜੰਜੂ ਦੀ ਰਾਖੀ ਲਈ ਦਿੱਲੀ ਵੱਲ ਚਾਲੇ ਪਾਏ ਅਤੇ ਔਰਗਜੇਬ ਦੇ ਜੁਲਮਾਂ ਨੂੰ ਵੰਗਾਰਿਆ ਅਤੇ ਹਿੰਦ ਦੀ ਰਾਖੀ ਲਈ ਬਲੀਦਾਨ ਦਿੱਤਾ ।
ਇਸ ਪਵਿੱਤਰ ਧਰਤੀ ਤੋਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਨੀਂਹ ਰੱਖੀ । ਜਿਸ ਤੋਂ ਪ੍ਰੇਰਣਾ ਲੈ ਕੇ ਅੱਜ ਵੀ ਸਾਡੇ ਨੌਜਵਾਨ ਦੇਸ਼ ਦੀਆਂ ਸਰਹੱਦਾਂ ਉਪਰ ਹੱਸ ਹੱਸ ਕੇ ਜਾਨ ਕੁਰਬਾਨ ਕਰ ਦਿੰਦੇ ਹਨ । ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਨੇ ਸਾਨੂ ਖੂਬਸੂਰਤ ਸਵਿਧਾਨ ਦਿੱਤਾ ਜਿਸ ਨਾਲ ਹਰ ਨਾਗਰਿਕ ਨੂੰ ਪੂਰਨ ਤੌਰ ਉਤੇ ਆਜ਼ਾਦੀ ਮਾਣਨ ਦਾ ਅਧਿਕਾਰ ਹੈ ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚੋਂ ਨਸ਼ਾ, ਰਿਸ਼ਵਤਖੋਰੀ, ਮਹਿਗਾਈ, ਬੇਰੁਜ਼ਗਾਰੀ ਖ਼ਤਮ ਕਰਨ ਲਈ ਵਚਨਬੱਧ ਹੈ । ਪਿਛਲੇ ਸਮੇਂ ਵਿਚ ਹਜ਼ਾਰਾਂ ਪੜੇ ਲਿਖੇ ਬੱਚਿਆ ਨੂੰ ਨੌਕਰੀਆ ਦਿੱਤੀਆਂ ਗਈਆ ਹਨ । ਸੂਬੇ ਦੀ ਖੁਸ਼ਹਾਲੀ ਲਈ ਨਿਰਵਿਘਨ ਬਿਜਲੀ ਸਪਲਾਈ ਦਾ ਪ੍ਰਬੰਧ ਕੀਤਾ ਗਿਆ ਹੈ । ਗਰੀਬਾ, ਕਿਸਾਨਾ, ਵਪਾਰੀਆਂ, ਮੁਲਜ਼ਮਾ ਵਾਸਤੇ ਬਹੁਤ ਸਾਰੀਆਂ ਨਵੀਆਂ ਯੋਜਨਾਵਾ ਲਾਗੂ ਕੀਤੀਆ ਗਈਆ ਹਨ । ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਸ਼ਹੀਦਾਂ ਦੇ ਸੁਪਨਿਆ ਨੂੰ ਸਾਕਾਰ ਕਰਨ ਲਈ ਬਹੁਤ ਇਮਾਦਾਰੀ ਨਾਲ ਕੰਮ ਕਰ ਰਹੀ ਹੈ । ਉਹਨਾਂ ਇਸ ਪਵਿੱਤਰ ਦਿਨ ਦੀ ਸਮੂਹ ਦੇਸ਼ ਵਾਸੀਆਂ ਨੂੰ ਹਾਰਦਿਕ ਵਧਾਈ ਦਿੱਤੀ