ਪਿਛਲੇ ਲੰਮੇ ਸਮੇ ਸਥਾਨਕ ਹਲਕੇ ਅੰਦਰ ਖੇਡਾਂ ਨੂੰ ਸਿਆਸਤ ਦਾ ਹਿੱਸਾ ਬਣਾ ਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਵਾਲੇ ਲੋਕਾਂ ਨੂੰ ਐਡਵੋਕੇਟ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਨੇ ਆਪਣੇ ਕੰਮਾ ਨਾਲ ਕਲੀਨ ਬੋਲਡ ਕਰ ਦਿੱਤਾ ਹੈ । ਖੇਡਾਂ ਰਾਹੀਂ ਸਿਆਸਤ ਨੂੰ ਲੈ ਕੇ ਸਥਾਨਕ ਹਲਕਾ ਕਾਫ਼ੀ ਪ੍ਰਭਾਵਿਤ ਰਿਹਾ ਹੈ ।
ਕਬੱਡੀ ਕੋਚ ਸਵ ਗੁਰਮੇਲ ਸਿੰਘ ਨੂੰ ਖੇਡਾਂ ਦਾ ਜਨੂੰਨੀ ਇਸ਼ਕ ਸੀ । ਉਹ ਆਪ ਜਿੱਥੇ ਚੰਗਾ ਖਿਡਾਰੀ ਸੀ ਉੱਥੇ ਵੱਡਾ ਕੋਚ ਸਾਬਿਤ ਹੋਇਆ ਜਿਸ ਨੇ ਗੋਰਿਆ ਕਾਲਿਆ ਨੂੰ ਕਬੱਡੀ ਖੇਡਣ ਲਾਇਆ । ਲੰਮਾ ਸਮਾਂ ਸ਼ਹੀਦ ਬਚਨ ਸਿੰਘ ਕਬੱਡੀ ਕੱਪ ਦੀ ਅਗਵਾਈ ਕੀਤੀ । ਘਰੋਂ ਸਾਧਾਰਨ ਕਿਸਾਨ ਹੋਣ ਦੇ ਬਾਵਜੂਦ ਵੀ ਕਰੋੜਾਂ ਦਾ ਕਬੱਡੀ ਕੱਪ ਕਰਵਾਇਆ ਜਾਂਦਾ ਰਿਹਾ ਹੈ । ਗੁਰਮੇਲ ਸਿੰਘ ਨੂੰ ਕਈ ਵਾਰੀ ਰਾਜਨੀਤੀ ਨੇ ਨਿਸ਼ਾਨਾ ਬਣਾਇਆ ਇਕ ਵਾਰੀ ਤਾਂ ਜਦੋਂ ਉਸਨੇ ਕਬੱਡੀ ਕੱਪ ਰੱਖਿਆ ਤਾਂ ਵਿਰੋਧੀਆਂ ਨੇ ਉਸ ਮੈਦਾਨ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਰੱਖ ਦਿੱਤਾ ਜੋ ਕਿ ਕਿਸੇ ਵੀ ਤਰੀਕੇ ਉਚਿਤ ਨਹੀ ਸੀ । ਉਸਦੇ ਟੂਰਨਾਮੈਂਟ ਦੇ ਬਰਾਬਰ ਟੂਰਨਾਮੈਂਟ ਰੱਖੇ ਗਏ । ਫੇਰ ਉਸਨੂੰ ਵੀ ਅਕਾਲੀ ਦਲ ਦਾ ਪੱਲਾ ਫੜਨਾ ਪਿਆ । ਪਰ ਉਸ ਅੰਦਰ ਖੇਡਾਂ ਦੀ ਚਿਣਗ ਸੀ । ਸਿਆਸਤ ਇਕ ਚੰਗੇ ਭਲੇ ਇਨਸਾਨ ਨੂੰ ਸੰਤਾਨ ਬਣਾ ਦਿੰਦੀ ਹੈ । ਪਰ ਗੁਰਮੇਲ ਸਿੰਘ ਇਨਸਾਨ ਹੀ ਰਿਹਾ ।
ਜਦੋ ਆਮ ਆਦਮੀ ਪਾਰਟੀ ਦੀ ਲਹਿਰ ਆਈ ਤਾਂ 2016 ਦੇ ਅਗਸਤ ਮਹੀਨੇ ਵਿੱਚ ਹਰਪਾਲ ਸਿੰਘ ਚੀਮਾ ਨੂੰ ਦਿੜ੍ਹਬਾ ਵਿਖੇ ਆਉਣ ਦਾ ਮੌਕਾ ਮਿਲਿਆ । ਉਸਦੇ ਮੁਕਾਬਲੇ ਇਕ ਵੱਡੀ ਚਣੌਤੀ ਇਹ ਸੀ ਕਿ ਇਹ ਹਲਕਾ ਕਬੱਡੀ ਖਿਡਾਰੀਆਂ ਦਾ ਗੜ੍ਹ ਹੋਣ ਕਾਰਨ ਉਸਨੂੰ ਉਹਨਾਂ ਲੋਕਾਂ ਦਾ ਸਾਥ ਨਹੀ ਮਿਲ ਰਿਹਾ ਸੀ । ਅਕਾਲੀ ਦਲ ਨੇ ਮੌਜੂਦਾ ਸਟਾਰ ਖਿਡਾਰੀ ਨੂੰ ਮੈਦਾਨ ਵਿੱਚ ਉਤਾਰ ਦਿੱਤਾ ਕਾਂਗਰਸ ਨੇ ਪੁਰਾਣੇ ਕਬੱਡੀ ਖਿਡਾਰੀ ਨੂੰ ਮੈਦਾਨ ਵਿੱਚ ਉਤਾਰਿਆ । ਪਰ ਦੋਵੇਂ ਚੋਣਾਂ ਵਿੱਚ ਹਰਪਾਲ ਚੀਮਾ ਨੇ ਇਹਨਾਂ ਨੂੰ ਹਰਾਇਆ । ਹੁਣ ਇਸ ਧਾਰਨਾ ਨੂੰ ਬਦਲਣ ਲਈ ਹਰਪਾਲ ਸਿੰਘ ਚੀਮਾ ਨੇ ਜਿੱਥੇ ਪਿੰਡਾਂ ਵਿੱਚ ਸਟੇਡੀਅਮ ਬਣਾਉਣ ਦੀ ਯੋਜਨਾ ਬਣਾਈ ਉੱਥੇ ਦਿੜ੍ਹਬਾ ਵਿਖੇ ਸਵ ਗੁਰਮੇਲ ਸਿੰਘ ਪ੍ਰਧਾਨ ਦੀ ਯਾਦ ਵਿੱਚ ਇੱਕ ਇੰਡੋਰ ਖੇਡ ਭਵਨ ਵੀ ਬਣਾਉਣਾ ਸ਼ੁਰੂ ਕੀਤਾ ।
ਚੀਮਾ ਨੇ ਐਸੇ ਸਿੱਕੇ ਮਾਰੇ ਕਿ ਆਉਣ ਵਾਲੇ ਸਮੇਂ ਵਿੱਚ ਵਿਰੋਧੀ ਖੇਡਾਂ ਦੇ ਨਾਮ ਤੇ ਸਿਆਸਤ ਕਰਨ ਜੋਗੇ ਨਹੀ ਰਹੇ । ਕਿਉਂ ਕਿ ਉਹ ਪਿਛਲੇ ਦਿਨੀ ਜਦੋ ਸ਼ਹੀਦ ਬਚਨ ਸਿੰਘ ਸਟੇਡੀਅਮ ਗਏ ਤਾਂ ਮੁੰਡਿਆ ਨਾਲ ਵਾਲੀਵਾਲ ਖੇਡੇ । ਬੱਚਿਆ ਨੂੰ ਕੇਲੇ ਵੰਡੇ । ਸਟੇਡੀਅਮ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ ।
ਜਿਸ ਵਿਅਕਤੀ ਨੂੰ ਸਿਰਫ਼ ਸਿਆਸਤ ਲਈ ਵਰਤਿਆ ਜਾਂਦਾ ਸੀ ਉਸ ਦ੍ਰੋਣਾਚਾਰੀਆ ਦੀ ਯਾਦ ਵਿੱਚ ਹਰਪਾਲ ਸਿੰਘ ਚੀਮਾ ਨੇ ਕੰਮ ਕਰਕੇ ਦਿਖਾਏ ਹਨ ਕਿ ਅੱਜ ਲੋਕ ਆਪ ਮੁਹਾਰੇ ਕਹਿੰਦੇ ਹਨ ਕਿ ਚੀਮਾ ਤਾਂ ਓਸੇਨ ਬੁਲਟ ਬਣ ਕੇ ਸਿਆਸਤ ਵਿੱਚ ਦੌੜ ਰਿਹਾ ਜਿਹੜਾ ਵਿਰੋਧੀਆਂ ਨੂੰ ਨੇੜੇ ਨਹੀ ਲੱਗਣ ਦੇ ਰਿਹਾ ।
ਸੋ ਖੇਡਾਂ ਵਾਲਾ ਮੁੱਦਾ ਤਾਂ ਚੀਮਾ ਨੇ ਖੋਹ ਲਿਆ ਹੁਣ ਵਿਰੋਧੀ ਪਾਰਟੀਆਂ ਕਿਸੇ ਹੋਰ ਮੁੱਦਿਆ ਨੂੰ ਲੈ ਕੇ ਅੱਗੇ ਆਉਣ ।
Trending
- 80,000 ਵਾਲਾ Phone ਮਿਲ ਰਿਹਾ ‘ਅੱਧੀ ਕੀਮਤ’ ‘ਤੇ, ਜਲਦੀ ਕਰੋ…Google ਦਾ ‘AI’ ਫੋਨ ਹੋਇਆ ‘ਸੁਪਰ ਸਸਤਾ’
- ‘World Cup’ ਚੈਂਪੀਅਨ 3 ਸ਼ੇਰਨੀਆਂ’ ਨੂੰ ਕੀਤੀ Video Call!-CM MAAN
- ਰਾਜਾ ਵੜਿੰਗ ਮਾਮਲੇ ਵਿਚ ਡਿਪਟੀ ਕਮਿਸ਼ਨਰ ਤਰਨ ਤਾਰਨ ਤਲਬ
- ਤਰਨਤਾਰਨ ਵਿੱਚ ਔਰਤਾਂ ਤੈਅ ਕਰਨਗੀਆਂ ਚੋਣ ਨਤੀਜੇ- ਡਾ. ਗੁਰਪ੍ਰੀਤ
- ਸੁਪਰੀਮ ਕੋਰਟ ਦੇ ਬੇਸਮੈਂਟ ਵਿਚ ਧਮਾਕਾ-ਪਾਕਿਸਤਾਨ
- ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਲਿਖਿਆ ਪੱਤਰ
- ਕੈਬਨਿਟ ਮੰਤਰੀ ਸੌਂਦ ਨੇ ਖੰਨਾ ਵਿਖੇ ਗ੍ਰੀਨਲੈਂਡ ਹੋਟਲ ਤੋਂ ਨਿਰੰਕਾਰੀ ਭਵਨ ਤੱਕ 1.13 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਪ੍ਰੋਜੈਕਟ ਦੀ ਕਰਵਾਈ ਸ਼ੁਰੂਆਤ
- ਮੈਡੀਕਲ ਸਟੋਰਾਂ ਦੇ ਮਾਲਕ ਡਾਕਟਰ ਦੀ ਸਲਾਹ ਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ਤੋਂ ਬਿਨ੍ਹਾਂ ਪਾਬੰਦੀਸ਼ੁਦਾ ਦਵਾਈਆਂ ਦੀ ਵਿਕਰੀ ਨਹੀਂ ਕਰਨਗੇ


