ਯੁਵਾ ਮਾਮਲੇ ਅਤੇ ਖੇਡ ਮੰਤਰਾਲੇ (ਭਾਰਤ ਸਰਕਾਰ) ਸਟੇਟ ਆਫਿਸ ਚੰਡੀਗੜ੍ ਪੰਜਾਬ, ਦੇ ਸਟੇਟ ਡਾਇਰੈਕਟਰ, ਸ਼੍ਰੀ ਪਰਮਜੀਤ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਮਾਈ ਭਾਰਤ ਲੁਧਿਆਣਾ ਦੇ ਡਿਪਟੀ ਡਾਇਰੈਕਟਰ ਕਮ ਡੀ.ਵਾਈ.ਓ ਰਸ਼ਮੀਤ ਕੌਰ ਦੇ ਨਿਗਰਾਨੀ ਅਨੁਸਾਰ ਬਾਬਾ ਜੀਵਨ ਸਿੰਘ ਜੀ ਵੈਲਫੇਅਰ ਯੂਥ ਕਲੱਬ ਨੇ ਖੰਨਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਲਲਖੇੜੀ ਰੋਡ ਖੰਨਾ ਵਿਖੇ ਏਕ ਪੇਡ ਮਾਂ ਕੇ ਨਾਮ ਮੁਹਿੰਮ ਤਹਿਤ ਰੁੱਖ ਲਗਾਉਣ ਦਾ ਪ੍ਰੋਗਰਾਮ ਆਯੋਜਿਤ ਕੀਤਾ। ਵਾਤਾਵਰਣ ਦੀ ਰੱਖਿਆ ਅਤੇ ਸੰਭਾਲ ਪ੍ਰਤੀ ਡੂੰਘੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਇਹ ਪ੍ਰੋਗਰਾਮ ਸਕੂਲ ਦੇ ਪ੍ਰਿੰਸੀਪਲ ਸਰਦਾਰ ਜਸਵੰਤ ਸਿੰਘ ਤੇ ਮੈਡਮ ਅੰਜੁਮ ਅਬਰੋਲ ਦੀ ਮੌਜੂਦਗੀ ਹੇਠ ਆਯੋਜਿਤ ਕੀਤਾ ਗਿਆ।ਇਸ ਮੌਕੇ ਐਸ.ਡੀ.ਐਮ. ਦਫ਼ਤਰ ਖੰਨਾ ਤੋਂ ਸ੍ਰੀ ਰਾਜੇਸ਼ ਕੌਸ਼ਲ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਰੁੱਖ ਲਗਾਉਣ ਦਾ ਇਹ ਕੰਮ ਸਾਡੇ ਜੀਵਨ ਲਈ ਬਹੁਤ ਮਹੱਤਵਪੂਰਨ ਹੈ। ਸਾਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ ਅਸੀਂ ਸਾਰੇ ਇਹ ਯਕੀਨੀ ਬਣਾਉਂਦੇ ਹਾਂ ਕਿ ਸਾਨੂੰ ਆਪਣੇ ਖੰਨਾ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਬਣਾਉਣਾ ਹੈ। ਇਸ ਮੌਕੇ ਨਗਰ ਕੌਂਸਲ ਕਮੇਟੀ ਖੰਨਾ ਦੇ ਲੇਖਾ ਸ਼ਾਖਾ ਤੋਂ ਵਰਿੰਦਰ ਸਿੰਘ ਮੌਜੂਦ ਸਨ।
ਉਨ੍ਹਾਂ ਕਿਹਾ ਕਿ ਵਾਤਾਵਰਣ ਸਿੱਖਿਆ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।ਇਸ ਮੌਕੇ ਰੋਜ਼ਾ ਸ਼ਰੀਫ ਮੰਡਾਲੀ ਦੇ ਸੇਵਾਦਾਰ ਤੇ ਉੱਘੇ ਸਮਾਜ ਸੇਵੀ ਕੀਰਤੀ ਕਾਂਤ ਕਲਿਆਣ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਜਿੱਥੇ ਵਾਤਾਵਰਣ ਸੰਕਟ ਵਧ ਰਿਹਾ ਹੈ ਉੱਥੇ ਹੀ ਵਿਗੜਦੇ ਵਾਤਾਵਰਣ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਦੀ ਤੁਰੰਤ ਲੋੜ ਹੈ। ਆਓ ਆਪਾਂ ਵੱਧ ਤੋਂ ਵੱਧ ਰੁੱਖ ਲਗਾਈਏ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਬਾਰੇ ਜਾਗਰੂਕਤਾ ਫੈਲਾਈਏ।ਇਸ ਪ੍ਰੋਗਰਾਮ ਵਿੱਚ ਸਕੂਲ ਕੈਂਪਸ ਵਿੱਚ ਵੱਖ-ਵੱਖ ਕਿਸਮਾਂ ਦੇ ਰੁੱਖ ਲਗਾਏ ਗਏ, ਜਿਸ ਦੌਰਾਨ ਸੌਰਵ ਅਬਰੋਲ, ਅਮਨਦੀਪ ਸਿੰਘ, ਗੌਰਵ ਅਬਰੋਲ, ਗੁਰਪ੍ਰੀਤ ਕੌਰ, ਕੁਲਦੀਪ ਕੌਰ ਅਤੇ ਹੋਰ ਅਧਿਆਪਕ ਮੌਜੂਦ ਸਨ।*ਕੈਪਸ਼ਨ* ਏਕ ਪੇਡ ਮਾਂ ਕੇ ਨਾਮ ਮੁਹਿੰਮ ਦਾ ਅਗਜ਼ ਕਾਰਦੇ ਹੋਏ ਰਾਜੇਸ਼ ਕੌਸ਼ਲ, ਵਰਿੰਦਰ ਸਿੰਘ, ਰਾਜੇਸ਼ ਨੰਦਾ, ਸਮਾਜ ਸੇਵਕ ਕੀਰਤੀ ਕਲਿਆਣ ਸਕੂਲ ਦੇ ਪ੍ਰਿੰਸੀਪਲ ਐਸ. ਜਸਵੰਤ ਸਿੰਘ ਅਤੇ ਅੰਜੁਮ ਅਬਰੋਲ


