ਲੁਧਿਆਣਾ, 01 ਅਗਸਤ – ਪੰਜਾਬ ਰਿਮੋਟ ਸੈਂਸਿੰਗ ਸੈਂਟਰ, ਲੁਧਿਆਣਾ ਨੂੰ ਮੁੰਬਈ ਵਿਖੇ ਆਯੋਜਿਤ ਸਮਾਰੋਹ ਦੌਰਾਨ ਜਿਊਰੀ ਵੱਲੋਂ ਨੈਸ਼ਨਲ ਜਿਓਸਪੇਸ਼ੀਅਲ ਸਨਮਾਨ-2025 ਦਿੱਤਾ ਗਿਆ ਹੈ।
ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਰਾਹੀਂ ਰਾਸ਼ਟਰੀ ਮਿਸ਼ਨ ਦੀ ਅਗਵਾਈ ਹੇਠ ਆਈ.ਆਈ.ਟੀ. ਮੁੰਬਈ ਦੀ ਪਹਿਲਕਦਮੀ ਸਦਕਾ ਨੈਸ਼ਨਲ ਜਿਓਸਪੇਸ਼ੀਅਲ ਸਨਮਾਨ 2025 ਸਮਾਰੋਹ ਦਾ ਆਯੋਜਨ ਮੁੰਬਈ ਵਿਖੇ ਕੀਤਾ ਗਿਆ। ਇਸ ਸਨਮਾਨ ਸਮਾਰੋਹ ਦਾ ਮੁੱਖ ਉਦੇਸ਼ ਭਾਰਤ ਵਿੱਚ ਜਿਓਸਪੇਸ਼ੀਅਲ ਤਕਨਾਲੋਜੀ ਵਿੱਚ ਕੰਮ ਕਰ ਰਹੀਆ ਸੰਸਥਾਵਾਂ, ਫੈਕਲਟੀ, ਇੰਡਸਟਰੀ ਅਤੇ ਵਿਅਕਤੀਆ ਨੂੰ ਸ਼ਾਮਲ ਕਰਨਾ ਹੈ।
ਇਸ ਤੋਂ ਇਲਾਵਾ ਪੰਜਾਬ ਰਿਮੋਟ ਸੈਂਸਿੰਗ ਸੈਂਟਰ (ਪੀ.ਆਰ.ਐਸ.ਸੀ) ਦੇ ਵਿਗਿਆਨੀ ਡਾ. ਕੋਇਲ ਸੂਰ ਨੂੰ ਵੀ ਜਿਓਸਪੇਸ਼ੀਅਲ ਵਿਗਿਆਨ ਅਤੇ ਤਕਨਾਲੋਜੀ ਵਿੱਚ ਉਚੇਰਾ ਯੋਗਦਾਨ ਪਾਉਣ ਵਾਲੀਆ ਅੋਰਤਾ ਲਈ ਨੈਸ਼ਨਲ ਪੁਰਸਕਾਰ – 2025 ਨਾਲ ਨਿਵਾਜਿਆ ਗਿਆ।