ਲੁਧਿਆਣਾ, 01 ਅਗਸਤ – ਪੰਜਾਬ ਰਿਮੋਟ ਸੈਸਿੰਗ ਸੈਂਟਰ (ਪੀ.ਆਰ.ਐਸ.ਸੀ) ਵਿਖੇ ਇੰਡੀਅਨ ਸੋਸਾਇਟੀ ਆਫ ਰਿਮੋਟ ਸੈਸਿੰਗ ਸੈਂਟਰ, ਲੁਧਿਆਣਾ ਚੈਪਟਰ ਦੀ ਅਗਵਾਈ ਹੇਠ ਵਿਸ਼ਵ ਵਾਤਾਵਰਣ ਦਿਵਸ-2025 ਤਹਿਤ ਵੱਡੇ ਪੱਧਰ ‘ਤੇ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਗਈ। ਉਨ੍ਹਾਂ “ਬੀਟ ਪਲਾਸਟਿਕ ਪ੍ਰਦੂਸ਼ਣ” ਸਿਰਲੇਖ ਵਾਲੇ ਲੇਖ ਅਤੇ ਡਰਾਇੰਗ ਮੁਕਾਬਲਿਆਂ ਲਈ ਪੁਰਸਕਾਰ ਵੀ ਵੰਡੇ।
ਜ਼ਿਕਰਯੋਗ ਹੈ ਕਿ ਵਿਸ਼ਵ ਵਾਤਾਵਰਨ ਦਿਵਸ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਸਾਨੂੰ ਕੁਦਰਤ ਪ੍ਰਤੀ ਸਾਡੀ ਜ਼ਿੰਮੇਵਾਰੀ ਦੀ ਯਾਦ ਦਿਵਾਉਂਦਾ ਹੈ ਅਤੇ ਲੋਕਾਂ ਨੂੰ ਵਾਤਾਵਰਨ ਸੁਰੱਖਿਆ ਪ੍ਰਤੀ ਜਾਗਰੂਕ ਕਰਦਾ ਹੈ। ਇਸ ਦਿਨ ਦਾ ਜਸ਼ਨ 1972 ਵਿੱਚ ਸ਼ੁਰੂ ਹੋਇਆ ਸੀ, ਉਦੋਂ ਤੋਂ ਇਹ ਦਿਨ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ।
ਵਿਸ਼ਵ ਵਾਤਾਵਰਣ ਦਿਵਸ-2025 ਤਹਿਤ ਚਲਾਈ ਗਈ ਪਲਾਂਟੇਸ਼ਨ ਡਰਾਈਵ ਦੌਰਾਨ ਡਾ. ਬਰਜਿੰਦਰਾ ਪਟੈਰੀਆ, ਡਾਇਰੈਕਟਰ, ਪੀ.ਆਰ.ਐਸ.ਸੀ. ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਡਾ. ਪਟੈਰੀਆ ਨੇ ਕਿਹਾ ਕਿ ਪਲਾਸਟਿਕ ਦੀ ਵਧੇਰੇ ਮਾਤਰਾ ਵਿੱਚ ਵਰਤੋਂ ਵਾਤਾਵਰਣ ਨੂੰ ਨੁਕਸਾਨ ਪਹੂੰਚਾ ਰਹੀ ਹੈ।
ਡਾ. ਜੇ.ਪੀ. ਸਿੰਘ, ਮੁਖੀ, ਮਿੱਟੀ ਅਤੇ ਪਾਣੀ ਇੰਜੀਨੀਅਰਇੰਗ ਨੇ ਆਏ ਮਹਿਮਾਨਾਂ ਨੂੰ ਪਲਾਸਟਿਕ ਨੂੰ ਵਰਤੋਂ ਨਾ ਕਰਨ ਦੀ ਸਹੁੰ ਚੁਕਾਈ।
ਡਾ. ਸੋਮਪਾਲ, ਪ੍ਰੋਫੈਸਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।