ਲੁਧਿਆਣਾ, 31 ਜੁਲਾਈ (000) – ਡਾਕ ਵਿਭਾਗ, ਲੁਧਿਆਣਾ ਵੱਲੋਂ ਅਗਲੇ ਪੜਾਅ ਵਿੱਚ ਇੱਕ ਉੱਨਤ ਡਾਕ ਤਕਨਾਲੋਜੀ ਐਪਲੀਕੇਸ਼ਨ ਲਾਗੂ ਕੀਤੀ ਜਾ ਰਹੀ ਹੈ ਜੋ ਡਿਜੀਟਲ ਸੁਰੱਖਿਆ ਅਤੇ ਨਵੀਨਕਰਨ ਵੱਲ ਇੱਕ ਵੱਡਾ ਕਦਮ ਹੈ। ਇਹ ਨਵੀਂ ਆਧੁਨਿਕ ਡਿਜੀਟਲ ਪ੍ਰਣਾਲੀ 4 ਅਗਸਤ 2025 ਤੋਂ ਲੁਧਿਆਣਾ ਸ਼ਹਿਰ ਦੇ ਸਾਰੇ ਡਾਕ ਦਫ਼ਤਰਾਂ ਵਿੱਚ ਲਾਗੂ ਕੀਤੀ ਜਾਵੇਗੀ।
ਇਹ ਨਵੀਨਤਮ ਡਿਜੀਟਲ ਪਲੇਟਫਾਰਮ ਕੰਮ ਕਰਨ ਦੇ ਢੰਗ ਤਰੀਕੇ ਨੂੰ ਸੁਰੱਖਿਅਤ ਅਤੇ ਵਧੇਰੇ ਭਰੋਸੇਯੋਗ ਬਣਾਉਣ ਵਿੱਚ ਸਹਾਈ ਸਿੱਧ ਹੋਵੇਗਾ। ਨਵੀਂ ਪ੍ਰਣਾਲੀ ਦੇ ਸੁਚਾਰੂ ਅਤੇ ਸਫਲ ਕਾਰਜਸ਼ੀਲਤਾ ਲਈ, 2 ਅਗਸਤ 2025 (ਸ਼ਨੀਵਾਰ) ਨੂੰ ਸਾਰੀਆਂ ਜਨਤਕ ਸੇਵਾਵਾਂ ਡਾਊਨਟਾਈਮ (ਬੰਦ) ਰਹਿਣਗੀਆਂ ਕਿਉਂਕਿ ਇਸ ਦੌਰਾਨ ਪ੍ਰਣਾਲੀ ਦੀ ਜਾਂਚ, ਤਸਦੀਕ ਅਤੇ ਢਾਂਚਾ ਤਿਆਰ ਕਰਨ ਦੀ ਕਾਰਵਾਈ ਹੋਵੇਗੀ ਤਾਂ ਜੋ ਨਵੀਂ ਪ੍ਰਣਾਲੀ ਨੂੰ ਸੁਚਾਰੂ ਅਤੇ ਸਫਲਤਾਪੂਰਵਕ ਢੰਗ ਨਾਲ ਲਾਂਚ ਕੀਤਾ ਜਾ ਸਕੇ। ਉੱਨਤ ਡਾਕ ਤਕਨਾਲੋਜੀ ਐਪਲੀਕੇਸ਼ਨਾਂ ਬਿਹਤਰ ਉਪਭੋਗਤਾ ਅਨੁਭਵ, ਤੇਜ਼ ਅਤੇ ਸੁਵਿਧਾਜਨਕ ਸੇਵਾ ਸਪੁਰਦਗੀ ਅਤੇ ਵਧੇਰੇ ਗਾਹਕ-ਅਨੁਕੂਲ ਇੰਟਰਫੇਸ ਪ੍ਰਦਾਨ ਕਰਦੀਆਂ ਹਨ। ਇਹ ਡਾਕ ਸੇਵਾਵਾਂ ਨੂੰ ਸਮਾਰਟ, ਕੁਸ਼ਲ ਅਤੇ ਭਵਿੱਖ ਲਈ ਤਿਆਰ ਬਣਾਉਣ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ।