ਰੱਖੜੀ ਦੇ ਤਿਉਹਾਰ ਨੇ ਪੰਜਾਬ ‘ਚ ਡਾਕ ਵਿਭਾਗ ਨੂੰ ਵੀ ਚੁਸਤ ਕਰ ਦਿੱਤਾ ਹੈ। 9 ਅਗਸਤ ਨੂੰ ਮਨਾਏ ਜਾਣ ਵਾਲੇ ਭਰਾਵਾਂ-ਭੈਣਾਂ ਦੇ ਪਿਆਰ ਦੇ ਇਸ ਤਿਉਹਾਰ ਲਈ ਭੈਣਾਂ ਨੇ ਵਿਦੇਸ਼ਾਂ ‘ਚ ਰਹਿੰਦੇ ਆਪਣੇ ਭਰਾਵਾਂ ਨੂੰ ਰੱਖੜੀਆਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤਿਉਹਾਰ ਨੂੰ ਲੈ ਕੇ ਡਾਕਘਰਾਂ ‘ਚ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਵਿਦੇਸ਼ ਭੇਜਣ ਵਾਲੀਆਂ ਰੱਖੜੀਆਂ ਦੀ ਗਿਣਤੀ ਦਿਨੋਂ-ਦਿਨ ਵੱਧ ਰਹੀ ਹੈ। ਇਸੇ ਦੇ ਮੱਦੇਨਜ਼ਰ ਡਾਕ ਵਿਭਾਗ ਨੇ ਮੁਲਾਜ਼ਮਾਂ ਦੇ ਡਿਊਟੀ ਘੰਟੇ ਵੀ ਬਦਲ ਦਿੱਤੇ ਹਨ। ਹੁਣ ਪੰਜਾਬ ਦੇ ਮੁੱਖ ਡਾਕਘਰਾਂ ‘ਚ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਕੰਮ ਹੋ ਰਿਹਾ ਹੈ। ਜੀ. ਪੀ. ਓ. ‘ਚ ਵਿਸ਼ੇਸ਼ ਕਾਊਂਟਰ ਬਣਾਏ ਗਏ ਹਨ ਅਤੇ ਰੱਖੜੀ ਦੀ ਡਾਕ ਨੂੰ ਤੁਰੰਤ ਪ੍ਰੋਸੈੱਸ ਕਰਨ ਲਈ ਰੋਜ਼ਾਨਾ ਚੈੱਕਿੰਗ ਵੀ ਕੀਤੀ ਜਾ ਰਹੀ ਹੈ। ਅਮਰੀਕਾ, ਕੈਨੇਡਾ, ਬ੍ਰਿਟੇਨ, ਰੋਮਾਨੀਆ, ਦੁਬਈ ਵਰਗੇ ਦੇਸ਼ਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਰੱਖੜੀ ਸਮੇਂ ਸਿਰ ਪਹੁੰਚ ਸਕੇ। ਇਹ ਤਜ਼ਰਬਾ ਨਾ ਸਿਰਫ਼ ਭੈਣ-ਭਰਾ ਦੇ ਰਿਸ਼ਤੇ ਨੂੰ ਮਜ਼ਬੂਤ ਕਰ ਰਿਹਾ ਹੈ, ਸਗੋਂ ਡਾਕ ਵਿਭਾਗ ਦੀ ਤਿਆਰੀ ਨੂੰ ਵੀ ਸਾਬਤ ਕਰ ਰਿਹਾ ਹੈ।
ਇੱਕ ਮਹੀਨਾ ਪਹਿਲਾਂ ਤੋਂ ਸ਼ੁਰੂ ਹੋਈਆਂ ਤਿਆਰੀਆਂ
ਸੁਧੀਰ ਕੁਮਾਰ ਦੱਸਦੇ ਹਨ ਕਿ ਡਾਕ ਵਿਭਾਗ ਨੇ ਇੱਕ ਮਹੀਨਾ ਪਹਿਲਾਂ ਹੀ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸੇ ਕਾਰਨ ਅੱਜ ਰੱਖੜੀ ਕਰੀਬ 7 ਦਿਨਾਂ ਅੰਦਰ ਵਿਦੇਸ਼ਾਂ ‘ਚ ਪਹੁੰਚ ਰਹੀ ਹੈ, ਜੋ ਕਿ ਪਹਿਲਾਂ ਤਕਰੀਬਨ 10-15 ਦਿਨ ਲੱਗਦੇ ਸਨ।
ਭੈਣ-ਭਰਾਵਾਂ ਦੀ ਭਾਵਨਾਵਾਂ ਨੂੰ ਜ਼ਿੰਮੇਵਾਰੀ ਨਾਲ ਪਹੁੰਚਾ ਰਿਹਾ ਹੈ ਡਾਕ ਵਿਭਾਗ
ਰੱਖੜੀ ਇੱਕ ਅਜਿਹਾ ਤਿਉਹਾਰ ਹੈ, ਜੋ ਸਿਰਫ਼ ਧਾਗੇ ਦੀ ਨਹੀਂ, ਸਗੋਂ ਪਿਆਰ, ਸੁਰੱਖਿਆ ਅਤੇ ਯਾਦਾਂ ਦੀ ਲੜੀ ਹੈ। ਵਿਦੇਸ਼ਾਂ ‘ਚ ਰਹਿੰਦੇ ਭਰਾਵਾਂ ਲਈ ਭੈਣਾਂ ਦੇ ਭੇਜੇ ਰੱਖੜੀ ਦੇ ਧਾਗਿਆਂ ਨੂੰ ਪਹੁੰਚਾਉਣ ‘ਚ ਡਾਕ ਵਿਭਾਗ ਦੀ ਭੂਮਿਕਾ ਤਾਰੀਫ਼ ਦੇ ਕਾਬਿਲ ਹੈ।

ਡਾਕ ਵਿਭਾਗ ਵੱਲੋਂ ਵਿਸ਼ੇਸ਼ ਇੰਤਜ਼ਾਮ, ਡਿਊਟੀ ਘੰਟੇ ਵੀ ਵਧੇ
ਰੱਖੜੀ ਦੇ ਤਿਉਹਾਰ ਨੂੰ ਧਿਆਨ ‘ਚ ਰੱਖਦਿਆਂ ਪੰਜਾਬ ਦੇ ਡਾਕਘਰਾਂ ‘ਚ ਮੁਲਾਜ਼ਮਾਂ ਦੇ ਡਿਊਟੀ ਘੰਟਿਆਂ ‘ਚ ਤਬਦੀਲੀ ਕਰ ਦਿੱਤੀ ਗਈ ਹੈ। ਹੁਣ ਮੁਲਾਜ਼ਮ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਡਿਊਟੀ ਨਿਭਾ ਰਹੇ ਹਨ। ਰੱਖੜੀ ਡਾਕ ਦੀ ਵੱਧ ਰਹੀ ਲੋੜ ਦੇ ਚੱਲਦਿਆਂ ਇਹ ਫ਼ੈਸਲਾ ਕੀਤਾ ਗਿਆ ਹੈ।