ਚੰਡੀਗੜ੍ਹ : ਵਿਧਾਨ ਸਭਾ ਵਿਚ ਬੇਅਦਬੀ ਖ਼ਿਲਾਫ਼ ਬਿੱਲ ‘ਤੇ ਬਹਿਸ ਕਰਦਿਆਂ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਕਿਹਾ ਕਿ ਜੇ ਪਹਿਲਾਂ ਅਜਿਹੇ ਕਾਨੂੰਨ ਬਣਦੇ ਤਾਂ ਬਰਗਾੜੀ ਅਤੇ ਕੋਟਕਪੂਰਾ ਵਰਗੇ ਕਾਂਡ ਨਾ ਵਾਪਰਦੇ। ਵਿਧਾਨ ਸਭਾ ਵਿਚ ਉਨ੍ਹਾਂ ਕਿਹਾ ਕਿ ਬਲੂ ਸਟਾਰ ਵੇਲੇ ਗੁਰੂ ਗ੍ਰੰਥ ਸਾਹਿਬ ‘ਤੇ ਵੀ ਗੋਲੀਆਂ ਚੱਲੀਆਂ, ਸ੍ਰੀ ਦਰਬਾਰ ਸਾਹਿਬ ਵਿਚ ਖੂਨ ਡੁੱਲਿਆ ਬੇਅਦਬੀ ਉਦੋਂ ਵੀ ਹੋਈ ਪਰ ਅਫਸੋਸ ਇਹ ਰਿਹਾ ਕਿ ਇਸ ਦੇ ਬਾਵਜੂਦ ਵੀ ਪੰਜਾਬ ਵਿਚ ਉਸ ਪਾਰਟੀ ਦੀ ਸਰਕਾਰ ਬਣੀ ਜਿਸ ਨੇ ਗੁਰੂ ਸਾਹਿਬ ‘ਤੇ ਗੋਲੀਆਂ ਚਲਾਈਆਂ ਅਤੇ ਇਸ ਕਾਰੇ ਨੂੰ ਅੰਜਾਮ ਦਿੱਤਾ।
ਡਾ. ਸੁੱਖੀ ਨੇ ਅੱਜ ਵਿਦੇਸ਼ ਵਿਚ ਬੈਠਾ ਗੁਰਪਤਵੰਤ ਪੰਨੂ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤਾਂ ਨੂੰ ਲੈ ਕੇ ਧਮਕੀਆਂ ਦੇ ਰਿਹਾ ਹੈ। ਡਾ. ਅੰਬੇਡਕਰ ਅਤੇ ਸਰਦਾਰ ਭਗਤ ਸਿੰਘ ਸਾਡੇ ਉਹ ਨਾਇਕ ਹਨ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਪੰਨੂ ਵਰਗੇ ਲੋਕ ਸਾਡੇ ਇਨ੍ਹਾਂ ਨਾਇਕਾਂ ਦਾ ਅਪਮਾਨ ਕਰਦੇ ਹਨ ਲਿਹਾਜ਼ਾ, ਅਜਿਹੀ ਤਜਵੀਜ਼ ਹੋਣੀ ਚਾਹੀਦੀ ਹੈ ਕਿ ਸਾਡੇ ਨਾਇਕ ਜਿਨ੍ਹਾਂ ਦੀ ਬਦੌਲਤ ਅਸੀਂ ਇਥੋਂ ਤਕ ਪਹੁੰਚੇ ਹਾਂ ਨੂੰ ਵੀ ਬੇਅਦਬੀ ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।