ਜਲੰਧਰ, 5 ਜੁਲਾਈ : ਫੂਡ ਬਿਜ਼ਨਸ ਓਪਰੇਟਰਾਂ ਨੂੰ ਬਰਸਾਤ ਦੇ ਮੌਸਮ ਦੌਰਾਨ ਕੀਤੇ ਜਾਣ ਵਾਲੇ ਸੁਰੱਖਿਆ ਉਪਾਵਾਂ ਅਤੇ ਸਾਵਧਾਨੀਆਂ ਬਾਰੇ ਜਾਣੂ ਕਰਵਾਉਣ ਲਈ ਫੂਡ ਸੇਫ਼ਟੀ ਵਿੰਗ ਵੱਲੋਂ ਜਾਗਰੂਕਤਾ ਕੈਂਪ ਲਾਇਆ ਗਿਆ। ਸਹਾਇਕ ਕਮਿਸ਼ਨਰ ਫੂਡ ਡਾ. ਹਰਜੋਤਪਾਲ ਸਿੰਘ ਦੀ ਅਗਵਾਈ ਵਿਚ ਫ਼ੂਡ ਸੇਫਟੀ ਅਫ਼ਸਰ ਮੁਕਲ ਗਿੱਲ ਵਲੋਂ ਲਗਾਏ ਗਏ ਇਸ ਕੈਂਪ ਵਿੱਚ ਵੱਖ-ਵੱਖ ਯੂਨੀਅਨਾਂ ਅਤੇ ਫੂਡ ਸ਼੍ਰੇਣੀਆਂ ਦੇ ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ। ਏ.ਸੀ.ਐਫ. ਡਾ. ਹਰਜੋਤਪਾਲ ਸਿੰਘ ਅਤੇ ਫੂਡ ਸੇਫਟੀ ਅਫ਼ਸਰ ਮੁਕਲ ਗਿੱਲ ਵੱਲੋਂ ਖਾਣ-ਪੀਣ ਵਾਲੇ ਪਦਾਰਥ ਵੇਚਣ ਵਾਲਿਆਂ ਨੂੰ ਬਰਸਾਤ ਦੇ ਦਿਨਾਂ ਵਿੱਚ ਸਾਫ-ਸਫਾਈ ਦਾ ਵਿਸ਼ੇਸ਼ ਤੌਰ ‘ਤੇ ਧਿਆਨ ਦੇਣ ਦੀ ਹਦਾਇਤ ਕੀਤੀ ਗਈ। ਫੂਡ ਸੇਫਟੀ ਵਿੰਗ ਨੇ ਉਨ੍ਹਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਲੋਕਾਂ ਨੂੰ ਸਾਫ ਸੁਥਰੀ ਤੇ ਚੰਗੀ ਕੁਆਲਿਟੀ ਦੀਆਂ ਖਾਣ-ਪੀਣ ਵਾਲੀਆਂ ਵਸਤੂਆਂ ਹੀ ਮੁਹੱਈਆ ਕਰਵਾਉਣ। ਉਨ੍ਹਾਂ ਕਿਹਾ ਕਿ ਮਿਲਾਵਟ ਕਰਨ ਵਾਲਿਆਂ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ।
Trending
- ਡੀ.ਸੀ ਨੇ ਸਸਰਾਲੀ ਕਲੋਨੀ ਵਿੱਚ ਸਟੱਡ-ਲੇਇੰਗ ਅਤੇ ਵਿਸ਼ੇਸ਼ ਫਲੋਟਿੰਗ ਐਕਸੈਵੇਟਰ ਦੇ ਕੰਮਾਂ ਦਾ ਨਿਰੀਖਣ ਕੀਤਾ
- ਖੰਨਾ ‘ਚ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਲੋਕ ਮਿਲਣੀ ਦੌਰਾਨ ਸੀਵਰੇਜ ਸਮੱਸਿਆ ਦਾ ਤੁਰੰਤ ਨਿਪਟਾਰਾ ਕਰਨ ਦਿੱਤੇ ਨਿਰਦੇਸ਼
- ਨੌਜਵਾਨਾਂ ਨੂੰ ਆਪਣਾ ਹੁਨਰ ਦਿਖਾਉਣ ਲਈ ਸੁਨਹਿਰੀ ਮੌਕੇ ਦਾ ਲਾਭ ਲੈਣ ਦਾ ਸੱਦਾ
- PM Modi 2 ਸਾਲਾਂ ਦੀ ਹਿੰਸਾ ਤੋਂ ਬਾਅਦ ਮਨੀਪੁਰ ਪਹੁੰਚ ਰਹੇ ਹਨ
- ਡਿਪਟੀ ਕਮਿਸ਼ਨਰ ਨੇ ਦਿੱਤੇ ਨਿਰਦੇਸ਼; ਪਾਰਦਰਸ਼ੀ ਪ੍ਰਕਿਰਿਆ ਰਾਹੀਂ ਹੋਵੇਗਾ ਫ਼ਸਲਾਂ ਦੇ ਨੁਕਸਾਨ ਦਾ ਮੁਲਾਂਕਣ
- ਕੰਗਣਾ ਰਣੌਤ ਨੂੰ ‘ਸੁਪਰੀਮ’ ਝਟਕੇ ਪਿੱਛੋਂ ਅਦਾਲਤੀ ਕਾਰਵਾਈ ਲਈ ਰਾਹ ਪੱਧਰਾ
- MLA ਲਾਲਪੁਰਾ ਦੀ ਵਿਧਾਇਕੀ ਖ਼ਤਰੇ ‘ਚ?
- ਦੋਰਾਹਾ ਉਪ ਮੰਡਲ ਅਧੀਨ ਕੰਬਾਇਡ ਤੇ ਅਬੋਹਰ ਬਰਾਂਚਾਂ ‘ਤੇ ਮੱਛੀ ਫੜਨ ਦੀ ਬੋਲੀ 18 ਸਤੰਬਰ ਨੂੰ