ਜਗਰਾਉਂ, 22 ਮਈ ()- ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਨੌਜੁਆਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਵਿੱਢੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਪਿੰਡ ਮਲਕ, ਚੀਮਨਾਂ ਅਤੇ ਬਰਸਾਲਾਂ ਵਿੱਚ ਨਗਰ ਨਿਵਾਸੀਆਂ ਨੂੰ ਨਸ਼ਿਆਂ ਵਿਰੁੱਧ ਸਹੁੰ ਚੁਕਾਈ ਗਈ ਅਤੇ ਚਿੱਟੇ ਵਰਗੇ ਮਾਰੂ ਨਸ਼ਿਆਂ ਨੂੰ ਰੋਕਣ ਲਈ ਜਲਸੇ ਕੀਤੇ। ਇਹਨਾਂ ਪਿੰਡਾਂ ਦੇ ਰੱਖੇ ਗਏ ਵੱਖ-ਵੱਖ ਸਮਾਗਮਾਂ ਦੌਰਾਨ ਨਸ਼ਾ ਤਸਕਰਾਂ ਨੂੰ ਤਾੜਨਾਂ ਕਰਦੇ ਹੋਏ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ‘ਸਮਗਲਰੋ ਕਿੱਥੇ ਤੱਕ ਭੱਜੋਂਗੇ, ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਪੂਰੇ ਪੰਜਾਬ ਵਿੱਚ ਜ਼ਾਲ ਵਿਛਾਏ ਹੋਏ ਨੇ’, ਇਸ ਲਈ ‘ਨਸ਼ੇ ਵੇਚਣੇ ਛੱਡ ਦਿਓ, ਨਹੀਂ ਤਾਂ ਕਸੂਤੇ ਫਸੋਂਗੇ।’ ਉਹਨਾਂ ਆਖਿਆ ਕਿ ਇਹ ਆਮ ਵੇਖਣ ਵਿੱਚ ਆਇਆ ਹੈ ਕਿ ਚਿੱਟੇ ਨਸ਼ੇ ਕਾਰਨ ਲੋਕਾਂ ਦੇ ਧੀਆਂ-ਪੁੱਤ ਨਿਪੁੰਸਕ ਹੋ ਰਹੇ ਹਨ ਅਤੇ ਵਿਆਹਾਂ ਤੋਂ ਬਾਅਦ ਕਈ-ਕਈ ਸਾਲ ਬੱਚੇ ਨਹੀਂ ਹੁੰਦੇ ਅਤੇ ਬਾਅਦ ਵਿੱਚ ਤਲਾਕ ਹੋ ਜਾਂਦੇ ਹਨ ਅਤੇ ਘਰ ਤਬਾਹ ਹੋ ਰਹੇ ਹਨ। ਉਹਨਾਂ ਕਿਹਾ ਕਿ ਕੋਈ ਵੀ ਮਾਂ-ਬਾਪ ਨਹੀਂ ਚਾਹੁੰਦਾ ਕਿ ਉਹਨਾਂ ਦਾ ਧੀ-ਪੁੱਤ ਕੋਈ ਨਸ਼ਾ ਕਰੇ, ਪਰੰਤੂ ਪੁਰਾਣੀਆਂ ਸਰਕਾਰਾਂ ਦੀ ਛਤਰ ਛਾਇਆ ਹੇਠ ਚਿੱਟੇ ਨਸ਼ੇ ਨੇ ਪੈਰ ਪਸਾਰੇ ਅਤੇ ਲੋਕਾਂ ਦੇ ਘਰ ਉਜਾੜ ਦਿੱਤੇ। ਬੀਬੀ ਮਾਣੂੰਕੇ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਆਖਿਆ ਕਿ ਲੋਕੋ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਤੁਹਾਡੇ ਧੀਆਂ-ਪੁੱਤਰਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਅੱਗੇ ਆਈ ਹੈ, ਇਸ ਲਈ ਆਓ ਸਾਰੇ ਸਰਕਾਰ ਦਾ ਸਾਥ ਦੇ ਕੇ ਨਸ਼ਿਆਂ ਦੇ ਕੋਹੜ ਨੂੰ ਜੜ ਤੋਂ ਖਤਮ ਕਰੀਏ। ਵਿਧਾਇਕਾ ਮਾਣੂੰਕੇ ਨੇ ਕਿਹਾ ਕਿ ਜੇਕਰ ਕੋਈ ਸਰਪੰਚ, ਪੰਚਾਇਤ ਮੈਂਬਰ ਜਾਂ ਨੰਬਰਦਾਰ ਕਿਸੇ ਵੀ ਚਿੱਟੇ ਦੇ ਸਮੱਗਲਰ ਜਾਂ ਨਸ਼ੇੜੀ ਦੀ ਸਹਾਇਤਾ ਲਈ ਸਿਫਾਰਸ਼ ਕਰਕੇ ਜਾਂ ਸਾਥ ਦੇਵੇਗਾ ਤਾਂ ਉਸ ਵਿਰੁੱਧ ਵੀ ਸਖਤ ਕਾਰਵਾਈ ਹੋ ਸਕਦੀ ਹੈ ਅਤੇ ਉਸ ਵਿਰੁੱਧ ਪਿੰਡਾਂ ਵਿੱਚ ਇਕੱਠ ਕਰਕੇ ਵਿਰੋਧ ਦਾ ਮਤਾ ਪਾਇਆ ਜਾਵੇਗਾ। ਇਸ ਮੌਕੇ ਉਹਨਾਂ ਦੇ ਨਾਲ ਡੀ.ਐਸ.ਪੀ.ਜਗਰਾਉਂ ਜਸਯੋਤ ਸਿੰਘ, ਐਸ.ਐਚ.ਓ.ਸਦਰ ਜਗਰਾਉਂ ਸੁਰਜੀਤ ਸਿੰਘ, ਕੋਆਰਡੀਨੇਟਰ ਵਿਕਰਮਜੀਤ ਸਿੰਘ ‘ਵਿੱਕੀ ਥਿੰਦ’, ਸਿੱਖਿਆ ਕੋਆਰਡੀਨੇਟਰ ਮਾ.ਪਰਮਿੰਦਰ ਸਿੰਘ ਗਿੱਦੜਵਿੰਡੀ, ਯੂਥ ਪ੍ਰਧਾਨ ਸਤਿੰਦਰ ਸਿੰਘ ਗਾਲਿਬ ਆਦਿ ਵੀ ਨੇ ਵੀ ਲੋਕਾਂ ਨੂੰ ਮਾਰੂ ਨਸ਼ਿਆਂ ਦੇ ਖਾਤਮੇ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਧਰਮਿੰਦਰ ਸਿੰਘ, ਜਤਿੰਦਰ ਸਿੰਘ ਸਹੋਤਾ, ਜਸਵੀਰ ਸਿੰਘ ਏ.ਪੀ.ਓ., ਸਰਪੰਚ ਹਰਦੀਪ ਸਿੰਘ ਬਰਸਾਲ, ਸਰਪੰਚ ਜਗਤਾਰ ਸਿੰਘ ਰਸੂਲਪੁਰ, ਸਰਪੰਚ ਸੁਖਵਿੰਦਰ ਸਿੰਘ ਬਿੱਲੂ ਮਲਕ, ਜਗਤਾਰ ਸਿੰਘ ਪੱਤੀ ਲੰਮੇ, ਬੂਟਾ ਸਿੰਘ ਢਿੱਲੋਂ, ਤਰਲੋਚਨ ਸਿੰਘ ਢਿੱਲੋਂ, ਮਾ.ਲਾਭ ਸਿੰਘ, ਕੁਲਵੰਤ ਸਿੰਘ ਸਾਬਕਾ ਪੰਚ, ਕਲਵੰਤ ਸਿੰਘ ਮਲਕ, ਸੁੱਖ ਪ੍ਰਧਾਨ, ਜਰਨੈਲ ਸਿੰਘ ਰਾਏ, ਜਗਤਾਰ ਸਿੰਘ ਬਾਗਾਂ ਵਾਲੇ, ਮਿ:ਬੂਟਾ ਸਿੰਘ, ਕੁਲਦੀਪ ਸਿੰਘ ਮਲਕ, ਪਰਿਵਾਰ ਸਿੰਘ ਢਿੱਲੋਂ, ਕੁਲਦੀਪ ਸਿੰਘ ਚੀਮਨਾਂ, ਸਰਪੰਚ ਸਰਬਣ ਸਿੰਘ, ਜਗਰੂਪ ਸਿੰਘ, ਜਸਪਾਲ ਸਿੰਘ, ਪੱਪੂ ਫੌਜੀ ਪੰਚ, ਇੰਦਰਜੀਤ ਸਿੰਘ, ਹਰਜਿੰਦਰ ਸਿੰਘ, ਬਲਜੀਤ ਸਿੰਘ, ਬਲਦੇਵ ਸਿੰਘ ਬਰਸਾਲ, ਮਾ.ਮਲਕੀਤ ਸਿੰਘ, ਮਾ.ਬਲਵੀਰ ਸਿੰਘ, ਸੱਜਣ ਸਿੰਘ, ਸਾਬਕਾ ਸਰਪੰਚ ਜਗਮੇਲ ਸਿੰਘ, ਮੋਹਣ ਸਿੰਘ, ਸੋਹਣ ਸਿੰਘ ਬਜੁਰਗ, ਕਮਲਜੀਤ ਕੌਰ ਪੰਚ, ਸੁਰਿੰਦਰ ਕੌਰ, ਰਵੀ, ਜੋਰਾ ਸਿੰਘ, ਮੁਕੰਦ ਸਿੰਘ, ਭੁਪਿੰਦਰ ਸਿੰਘ ‘ਭਿੰਦੀ ਪੰਚ’, ਪਾਲਾ ਸਿੰਘ, ਕੁਲਵਿੰਦਰ ਸਿੰਘ, ਸੋਨੀ ਪੰਡਿਤ ਆਦਿ ਵੀ ਹਾਜਰ ਸਨ।
Trending
- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮੋਰਚਾ ਪੰਜਾਬ ਦੀ ਵਿਰਾਸਤ, ਹੋਂਦ ਨੂੰ ਬਚਾਉਣ ਦੀ ਲੜਾਈ-ਰਣ ਸਿੰਘ ਚੱਠਾ
- ਸੂਬਾ ਸਰਕਾਰ ਨੇ ਲੋਕਾਂ ਨੂੰ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਨ ਦੇ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ,ਰਜਵਾੜਾਸ਼ਾਹੀ ਅਤੇ ਗਰੀਬ ਵਿਰੋਧੀ ਮਾਨਸਿਕਤਾ ਲਈ ਕਾਂਗਰਸੀ ਆਗੂਆਂ ਦੀ ਆਲੋਚਨਾ
- 69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਰੱਸਾਕੱਸੀ ਦੇ ਮੁਕਾਬਲੇ ਸਫਲਤਾਪੂਰਵਕ ਸੰਪੰਨ
- ਮੰਤਰੀ ਦੇ ਨਿਰਦੇਸ਼ — ਹਰ ਯੋਗ ਲਾਭਪਾਤਰੀ ਤੱਕ ਪਾਰਦਰਸ਼ੀ ਢੰਗ ਨਾਲ ਪਹੁੰਚੇ ਸਰਕਾਰੀ ਸਹਾਇਤਾ
- ਸੁਰੇਂਦਰ ਲਾਂਬਾ ਨੂੰ ਲਾਇਆ ਤਰਨ ਤਾਰਨ ਦਾ SSP
- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਲਈ ਪੰਜਾਬ ਸਰਕਾਰ ਵੱਲੋਂ ਤਿਆਰੀਆਂ ਨੂੰ ਦਿੱਤੀਆਂ ਜਾ ਰਹੀਆ ਅੰਤਿਮ ਛੋਹਾਂ – ਦੀਪਕ ਬਾਲੀ ਸਲਾਹਕਾਰ
- ਰਾਜਾ ਵੜਿੰਗ ਅਤੇ ਪ੍ਰਤਾਪ ਬਾਜਵਾ ਦੀਆਂ ਟਿੱਪਣੀਆਂ ਕਾਂਗਰਸੀ ਆਗੂਆਂ ਦੀ ਮਾਨਸਿਕਤਾ ਨੂੰ ਦਰਸਾਉਂਦੀਆਂ ਹਨ, ਉਹ ਦਲਿਤ ਵਿਰੋਧੀ ਹਨ: ਮਾਨ
- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਐਮ ਪੀ ਮੀਤ ਹੇਅਰ ਤੇ ਵਿਧਾਇਕ ਡਾ. ਅਮਨਦੀਪ ਕੌਰ ਨੇ ਮੁੱਖ ਮੰਤਰੀ ਦੀ ਤਰਫੋਂ ਦਿੱਤੀਆਂ ਮੁਬਾਰਕਾਂ


