ਸ੍ਰੀ ਮੁਕਤਸਰ ਸਾਹਿਬ ਸਰਕਲ -2 ਦੇ ਪ੍ਰਧਾਨ ਅਤੇ ਸਾਬਕਾ ਕੌਂਸਲਰ ਜਗਮੀਤ ਸਿੰਘ ਜੱਗੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ। ਉਹਨਾਂ ਕਿਹਾ ਕਿ ਬੀਤੇ ਦਿਨੀ ਸ਼੍ਰੋਮਣੀ ਗੁਰਦੁਆਰਾ ਅੰਤ੍ਰਿਗ ਕਮੇਟੀ ਨੇ ਜੋ ਫੈਸਲੇ ਲਏ ਉਹ ਠੀਕ ਨਹੀਂ ਹਨ। ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਨ ਅਤੇ ਬੀਤੇ ਦਿਨਾਂ ਦੇ ਫੈਸਲਿਆਂ ਕਾਰਨ ਸਿੱਖ ਮਨਾਂ ‘ਚ ਰੋਸ ਹੈ। ਜੱਗੀ ਯੂਥ ਅਕਾਲੀ ਦਲ ਸ਼ਹਿਰੀ ਦੇ ਵੀ ਪ੍ਰਧਾਨ ਰਹੇ ਹਨ।



