ਪੰਜਾਬ ਸਰਕਾਰ ਨੇ ਸਮੂਹਿਕ ਛੁੱਟੀ ਉਤੇ ਗਏ ਮਾਲ ਅਧਿਕਾਰੀਆਂ ਖਿਲਾਫ ਸਖਤ ਹੁਕਮ ਜਾਰੀ ਕਰ ਦਿੱਤੇ ਹਨ। ਪੰਜਾਬ ਸਰਕਾਰ ਨੇ ਮਾਲ ਅਧਿਕਾਰੀਆਂ ਨੂੰ ਸ਼ਾਮ 5 ਵਜੇ ਤੱਕ ਹੜਤਾਲ ਖਤਮ ਕਰਨ ਅਤੇ ਡਿਊਟੀ ਜੁਆਇਨ ਕਰਨ ਦੀ ਚਿਤਾਵਨੀ ਦਿੱਤੀ ਹੈ। ਜੇਕਰ ਅਜਿਹਾ ਨਾ ਕੀਤਾ ਤਾਂ ਸ਼ਾਮ 5 ਵਜੇ ਤੋਂ ਬਾਅਦ ਸਾਰਿਆਂ ਨੂੰ ਸਸਪੈਂਡ ਕੀਤਾ ਜਾ ਸਕਦਾ ਹੈ।



