ਦਫਤਰ ਜਿਲ੍ਹਾ ਫੀਲਡ ਅਫਸਰ, ਪੰਜਾਬ ਪੱਛੜੀਆਂ ਸ਼੍ਰੇਣੀਆਂ ਭੋ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ(ਬੈਕਫਿੰਕੋ) ਲੁਧਿਆਣਾਪ੍ਰੈਸ ਨੋਟਪੰਜਾਬ ਪੱਛੜੀਆਂ ਸ਼੍ਰੇਣੀਆਂ, ਘੱਟ ਗਿਣਤੀ ਅਤੇ ਆਰਥਿਕ ਤੌਰ ਤੇ ਕਮਜੌਰ ਵਰਗ ਦੀ ਸੇਵਾ ਹਿੱਤ ਪੰਜਾਬ ਪੱਛੜੀਆਂ ਸ਼੍ਰੇਣੀਆਂ ਭੋ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਬੈਕਫਿੰਕੋ)ਲੁਧਿਆਣਾ ਵੱਲੋ ਬੇ-ਰੋਜਗਾਰਾਂ ਨੂੰ,ਸਵੈ- ਰੋਜਗਾਰ ਲਈ ਸਸਤੇ ਵਿਆਜ ਦੀਆਂ ਦਰ੍ਹਾਂ ਤੇ ਕਰਜੇ ਮੁਹੱਈਆ ਕਰਵਾਉਣ ਲਈ ਚਲਾਈਆ ਜਾ ਰਹੀਆਂ ਕਰਜਾ ਸਕੀਮਾਂ ਸਬੰਧੀ ਜਿਲ੍ਹਾ ਸਕਰੀਨਿੰਗ ਕਮੇਟੀ ਦੀ ਮੀਟਿੰਗ ਕਮੇਟੀ ਦੇ ਚੇਅਰਮੈਨ ਸ੍ਰੀ ਰਣਵੀਰ ਸਿੰਘ ਜਿਲ੍ਹਾ ਸਮਾਜਿਕ ਨਿਆ, ਅਧਿਕਾਰਤਾ ਤੇ ਘੱਟ ਗਿਣਤੀ ਅਫਸ਼ਰ ਲੁਧਿਆਣਾ ਜੀ ਦੀ ਪ੍ਰਧਾਨਗੀ ਹੇਠ ਡਾ. ਬੀ.ਆਰ. ਅੰਬੇਡਕਰ ਭਵਨ ਲੁਧਿਆਣਾ ਵਿਖੇ ਮੀਟਿੰਗ ਹੋਈ ਜਿਸ ਵਿਚ ਕੁੱਲ 30 ਲਾਭਪਾਤਰੀਆਂ ਦੇ 75 ਲੱਖ ਰੁਪਏ ਦੇ ਕਰਜੇ ਮੰਨਜੂਰ ਕੀਤੇ ਗਏ ਜਿਵੇ ਕਿ ਡੇਅਰੀ ਫਾਰਮਿੰਗ, ਹੌਜਰੀ ਯੂਨਿਟ,ਕਰਿਆਨਾ ਸਟੋਰ, ਹਾਰਡਵੇਅਰ ਸਟੋਰੇ ਤੇ ਇਲੈਕਟ੍ਰੋਨਿਕਸ/ਇਲੈਕਟੀਕਲ ਸੇਲ ਤੇ ਰਿਪੇਅਰ ਆਦਿ ਸਵੈ- ਰੋਜਗਾਰ ਧੰਦਿਆ ਲਈ ਕਰਜੇ ਮੰਨਜੂਰ ਕੀਤੇ ਗਏ ਮੀਟਿੰਗ ਵਿੱਚ ਸ੍ਰੀ ਜਗਦੀਪ ਸਿੰਘ ਜਿਲ੍ਹਾ ਫੀਲਡ ਅਫਸ਼ਰ ਬੈਕਫਿੰਕੋ, ਸ੍ਰੀਮਤੀ ਪ੍ਰਵੀਨ ਜਿਲ੍ਹਾ ਉਪ ਅਰਥ ਤੇ ਅੰਕੜਾ ਸਲਾਹਕਾਰ ਲੁਧਿਆਣਾ, ਸ਼੍ਰੀ ਜਸਪਾਲ ਸਿੰਘ ਉਦਯੋਗਿਕ ਵਿਕਾਸ ਵਿਭਾਗ, ਸ੍ਰੀ ਅਵਤਾਰ ਸਿੰਘ ਏ.ਪੀ.ੳ. ਜਿਲ੍ਹਾ ਵਿਕਾਸ ਏਜੰਸੀ ਤੇ ਸ਼੍ਰੀ ਸਰਬਜੀਤ ਸਿੰਘ ਲੀਡ ਬੈਂਕ ਮੈਨੇਜਰ ਲੁਧਿਆਣਾ ਨੇ ਭਾਗ ਲਿਆ।
Trending
- ਰਾਸ਼ਟਰਪਤੀ Droupadi Murmu ਨਾਲ ਕੀਤੀ ਮੁਲਾਕਾਤ World Champion ਭਾਰਤੀ ਮਹਿਲਾ ਟੀਮ ਨੇ
- ਅਗਵਾ ਹੋਏ ਪੱਤਰਕਾਰ ਨੂੰ 12 ਘੰਟਿਆਂ ‘ਚ ਸਹੀ ਸਲਾਮਤ ਛੁਡਵਾ ਕੇ ਮੋਹਾਲੀ ਪੁਲਿਸ ਵੱਲੋਂ ਦੋਸ਼ੀ ਗ੍ਰਿਫ਼ਤਾਰ
- ਅੱਜ High Court ‘ਚ ਹੋਈ ਸੁਣਵਾਈ! Bikram Majithia ਦੀ ਜ਼ਮਾਨਤ ਪਟੀਸ਼ਨ ‘ਤੇ
- ਭੁੱਲਰ ਦੇ ਵਿਚੋਲੇ Krishnu ਨੂੰ 14 ਦਿਨਾਂ ਦੀ ਜ਼ੂਡੀਸ਼ੀਅਲ ਹਿਰਾਸਤ ‘ਚ ਭੇਜਿਆ
- *ਡੀ.ਬੀ.ਈ.ਈ. ਵੱਲੋਂ ਪਲੇਸਮੈਂਟ ਕੈਂਪ ਦਾ ਆਯੋਜਨ ਭਲਕੇ 7 ਨਵੰਬਰ ਨੂੰ
- ਹਲਕਾ ਪੂਰਬੀ ਦੇ ਹਰੇਕ ਵਾਰਡ ਦੀ ਸੜਕ/ਗਲੀ ਨੂੰ ਦਿੱਤਾ ਜਾਵੇਗਾ ਮਾਡਲ ਰੂਪ – ਦਲਜੀਤ ਸਿੰਘ ਭੋਲਾ ਗਰੇਵਾਲ
- ਸ਼ਹੀਦ ਪਰਮਜੀਤ ਸਿੰਘ ਸਕੂਲ ਆਫ਼ ਐਮੀਨੈਂਸ, ਪਿੰਡ ਗਿੱਲ ਦੇ ਵਿਦਿਆਰਥੀਆਂ ਦਾ ਪੀ.ਏ.ਯੂ. ਲੁਧਿਆਣਾ ਦਾ ਵਿੱਦਿਅਕ ਦੌਰਾ
- ਖੰਨਾ ਵਿਖੇ ਨਗਰ ਕੌਂਸਲ ਤੋਂ ਬਿਨਾਂ ਮਨਜ਼ੂਰੀ ਲਏ ਗੈਰ-ਕਾਨੂੰਨੀ ਢੰਗ ਨਾਲ ਬਣਾਏ ਨਸ਼ਾ ਤਸਕਰ ਦੇ ਘਰ ‘ਤੇ ਚੱਲਿਆ ਪੀਲਾ ਪੰਜਾ


